Samsung ਦਾ 'ਲੀ' ਪਰਿਵਾਰ ਚੁਕਾਏਗਾ 10.8 ਅਰਬ ਡਾਲਰ ਦਾ ਟੈਕਸ, ਜਾਣੋ ਪੂਰਾ ਮਾਮਲਾ

04/29/2021 11:55:49 AM

ਸਿਓਲ (ਭਾਸ਼ਾ) – ਸੈਮਸੰਗ ਦਾ ਸੰਸਥਾਪਕ ਪਰਿਵਾਰ ਪਿਕਾਸੋ ਅਤੇ ਦਾਲਿਸ ਸਮੇਤ ਹਜ਼ਾਰਾਂ ਦੁਰਲੱਭ ਕਲਾਕ੍ਰਿਤੀਆਂ ਨੂੰ ਦਾਨ ਕਰੇਗਾ ਅਤੇ ਅਰਬਾਂ ਡਾਲਰ ਮੈਡੀਕਲ ਖੋਜ ਲਈ ਦੇਵੇਗਾ ਤਾਂ ਕਿ ਪਿਛਲੇ ਸਾਲ ਚੇਅਰਮੈਨ ਲੀ ਕੁਨ ਹੀ ਦੇ ਦੇਹਾਂਤ ਤੋਂ ਬਾਅਦ ਭਾਰੀ ਵਿਰਾਸਤ ਟੈਕਸ ਦੇ ਭੁਗਤਾਨ ’ਚ ਮਦਦ ਮਿਲ ਸਕੇ।

ਸੈਮਸੰਗ ਨੇ ਬੁੱਧਵਾਰ ਨੂੰ ਕਿਹਾ ਕਿ ਲੀ ਦੇ ਪਰਿਵਾਰ ’ਚ ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚੇ ਹਨ ਅਤੇ ਉਨ੍ਹਾਂ ਨੂੰ ਵਿਰਾਸਤ ਟੈਕਸ ਦੇ ਰੂਪ ’ਚ 10.8 ਅਰਬ ਅਮਰੀਕੀ ਡਾਲਰ ਤੋਂ ਵੱਧ ਦਾ ਭੁਗਤਾਨ ਕਰਨਾ ਹੈ। ਇਹ ਰਾਸ਼ੀ ਦੱਖਣ ਕੋਰੀਆ ਦੇ ਪਿਛਲੇ ਸਾਲ ਕੁਲ ਜਾਇਦਾਦ ਟੈਕਸ ਦਾ ਤਿੰਨ ਗੁਣਾ ਹੈ। ਲੀ ਪਰਿਵਾਰ ਨੇ ਅਗਲੇ ਪੰਜ ਸਾਲਾਂ ਦੌਰਾਨ 6 ਕਿਸ਼ਤਾਂ ’ਚ ਇਸ ਧਨ ਰਾਸ਼ੀ ਦੇ ਭੁਗਤਾਨ ਦੀ ਯੋਜਨਾ ਬਣਾਈ ਸੀ ਅਤੇ ਇਸ ਮਹੀਨੇ ਪਹਿਲੀ ਕਿਸ਼ਤ ਅਦਾ ਵੀ ਕੀਤੀ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, ਘਰੇਲੂ ਉਡਾਣਾਂ ਦੇ ਕਿਰਾਏ ਨੂੰ ਲੈ ਕੇ ਮੰਤਰਾਲੇ ਨੇ ਜਾਰੀ ਕੀਤੇ ਆਦੇਸ਼

ਸੈਮਸੰਗ ਦੇ ਕਾਰੋਬਾਰ ’ਤੇ ਆਪਣਾ ਕੰਟਰੋਲ ਵਧਾਉਣ ਲਈ ਲੀ ਪਰਿਵਾਰ ਨੂੰ ਟੈਕਸ ਦਾ ਭੁਗਤਾਨ ਕਰਨਾ ਜ਼ਰੂਰੀ ਹੈ। ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਦੇ ਨਤੀਜੇ ਵਜੋਂ ਪੂਰੇ ਸਮੂਹ ਦੇ ਗਠਨ ’ਚ ਬਦਲਾਅ ਹੋ ਸਕਦਾ ਹੈ। ਅਜਿਹੇ ’ਚ ਜਾਇਦਾਦ ਦਾ ਇਕ ਵੱਡਾ ਹਿੱਸਾ ਾਨ ਕਰਨ ਨਾਲ ਭੁਗਤਾਨ ਕਰਨ ’ਚ ਆਸਾਨੀ ਹੋਵੇਗੀ, ਕਿਉਂਕਿ ਦਾਨ ਕੀਤੀਆਂ ਗਈਆਂ ਕਲਾਕ੍ਰਿਤੀਆਂ ’ਤੇ ਟੈਕਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੋਵੇਗੀ।

ਇਹ ਵੀ ਪੜ੍ਹੋ : RBI ਨੇ ਬੈਂਕਾਂ ਦੇ CEO ਤੇ MD ਦੇ ਕਾਰਜਕਾਲ ਸੰਬੰਧੀ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News