ਸਮਾਰਟਫੋਨ ਵਿਕਰੀ ਡਿੱਗਣ ਤੋਂ ਬਾਅਦ ਵੀ ਸੈਮਸੰਗ ਨੂੰ ਹੋਇਆ ਰਿਕਾਰਡ 15.4 ਅਰਬ ਡਾਲਰ ਦਾ ਮੁਨਾਫਾ

Wednesday, Oct 31, 2018 - 08:45 PM (IST)

ਨਵੀਂ ਦਿੱਲੀ—ਸਮਾਰਟਫੋਨ ਅਤੇ ਇਲੈਕਟ੍ਰਾਨਿਕਸ ਉਤਪਾਦ ਬਣਾਉਣ ਵਾਲੀ ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ ਨੂੰ ਚਾਲੂ ਵਿੱਤੀ ਸੀਲ ਦੀ ਸਤੰਬਰ ਤਿਮਾਹੀ 'ਚ ਸਮਾਰਟਫੋਨ ਦੀ ਵਿਕਰੀ ਡਿੱਗਣ ਅਤੇ ਮੁੱਖ ਕਾਰਜਕਾਰੀ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਰਿਕਾਰਡ 17,600 ਅਰਬ ਵਾਨ ਭਾਵ 15.4 ਅਰਬ ਡਾਲਰ ਦਾ ਮੁਨਾਫਾ ਹੋਇਆ ਹੈ। ਇਹ ਕਿਸੇ ਵੀ ਇਕ ਤਿਮਾਹੀ 'ਚ ਕੰਪਨੀ ਦਾ ਸਭ ਤੋਂ ਜ਼ਿਆਦਾ ਮੁਨਾਫਾ ਹੈ।

ਕੰਪਨੀ ਦਾ ਸ਼ੁੱਧ ਮੁਨਾਫਾ ਵੀ ਇਸ ਦੌਰਾਨ 17.5 ਫੀਸਦੀ ਵਧ ਕੇ 13,100 ਅਰਬ ਵਾਨ 'ਤੇ ਪਹੁੰਚ ਗਿਆ। ਇਹ ਵੀ ਰਾਕਰਡ ਪੱਧਰ ਹੈ। ਇਸ ਦੌਰਾਨ ਕੰਪਨੀ ਦੀ ਵਿਕਰੀ 5.5 ਫੀਸਦੀ ਵਧ ਕੇ 65,400 ਅਰਬ ਵਾਨ 'ਤੇ ਪਹੁੰਚ ਗਈ। ਕੰਪਨੀ ਨੇ ਬਿਆਨ 'ਚ ਕਿਹਾ ਕਿ ਸਮਾਰਟਫੋਨ ਦੀ ਵਿਕਰੀ 'ਚ ਗਿਰਾਵਟ ਤੋਂ ਬਾਅਦ ਵੀ ਉਹ ਮੈਮਰੀ ਚਿੱਪ ਦੇ ਵਧੀਆ ਕਾਰੋਬਾਰ ਦੀ ਕੀਮਤ 'ਤੇ ਰਿਕਾਰਡ ਪ੍ਰਦਰਸ਼ਨ 'ਚ ਕਾਮਯਾਬ ਰਹੀ। ਕੰਪਨੀ ਨੇ ਕਿਹਾ ਕਿ ਸੈਮੀਕੰਡਕਟਰ ਇਕਾਈ ਨੇ ਮੁਨਾਫਾ ਨੂੰ ਵਧਾਇਆ।

ਹਾਲਾਂਕਿ, ਕੰਪਨੀ ਨੇ ਆਉਣ ਵਾਲੇ ਸਮੇਂ 'ਚ ਚੁਣੌਤੀਆਂ ਸਾਹਮਣੇ ਆਉਣ ਦਾ ਵੀ ਜ਼ਿਕਰ ਕੀਤਾ ਹੈ। ਉਸ ਨੇ ਕਿਹਾ ਕਿ ਸੈਮੀਕੰਡਕਟਰ ਕਾਰੋਬਾਰ 'ਚ ਮੌਸਮੀ ਕਾਰਨਾਂ ਕਾਰਨ ਅਸਰ ਪੈਣ ਕਾਰਨ ਚਾਲੂ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਨਤੀਜੇ ਪ੍ਰਭਾਵਿਤ ਹੋਣ ਦਾ ਸ਼ੱਕ ਹੈ। ਕੰਪਨੀ ਨੇ 2019 ਦੀ ਪਹਿਲੀ ਤਿਮਾਹੀ 'ਚ ਵੀ ਨਤੀਜੇ ਪ੍ਰਭਾਵਿਤ ਹੋਣ ਦੇ ਸ਼ੱਕ ਵਿਅਕਤ ਕੀਤਾ ਹੈ। ਪਿਛਲੀ ਤਿਮਾਹੀ ਦੌਰਾਨ ਕੰਪਨੀ ਨੂੰ ਮੋਬਾਇਲ ਕਾਰੋਬਾਰ ਨਾਲ 2,220 ਅਰਬ ਵਾਨ ਦਾ ਮੁਨਾਫਾ ਹੋਇਆ ਜੋ ਪਿਛਲੇ ਸਾਲ ਦੀ ਸਮਾਨ ਤਿਮਾਹੀ ਦੀ ਤੁਲਨਾ 'ਚ 33 ਫੀਸਦੀ ਘੱਟ ਹੈ। ਕੰਪਨੀ ਨੂੰ ਮਹਿੰਗੇ ਉਤਪਾਦਾਂ 'ਚ ਐਪਲ ਅਤੇ ਸਸਤੇ ਉਪਤਾਦਾਂ 'ਚ ਚੀਨ ਕੰਪਨੀਆਂ ਨੂੰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Related News