Apple ਤੇ Xiaomi ਨੂੰ ਪਿੱਛੇ ਛੱਡ ਇਹ ਬਣਿਆ ਦੁਨੀਆ ਦਾ ਨੰਬਰ-1 ਸਮਾਰਟਫੋਨ ਬ੍ਰਾਂਡ

Monday, Nov 01, 2021 - 06:32 PM (IST)

ਗੈਜੇਟ ਡੈਸਕ– ਦਿੱਗਜ ਅਮਰੀਕੀ ਟੈੱਕ ਕੰਪਨੀ ਐਪਲ ਨੂੰ ਸਾਲ 2021 ਦੀ ਤੀਜੀ ਤਿਮਾਹੀ ’ਚ ਗਲੋਬਲੀ ਸਮਾਰਟਫੋਨ ਬਾਜ਼ਾਰ ’ਚ ਦੂਜਾ ਸਥਾਨ ਮਿਲਿਆ ਹੈ। ਇਹ ਉਸ ਸਮੇਂ ਹੈ, ਜਦੋਂ ਤਿਉਹਾਰੀ ਸੀਜ਼ਨ ਦੇ ਚਲਦੇ ਆਈਫੋਨ 13 ਦੀ ਮੰਗ ਕਾਫੀ ਜ਼ਿਆਦਾ ਹੈ। ਸਾਲ 2021 ਦੀ ਤੀਜੀ ਤਿਮਾਹੀ ’ਚ ਕੁੱਲ 4.92 ਕਰੋੜ ਆਈਫੋਨ 13 ਦਾ ਸ਼ਿਪਮੈਂਟ ਹੋਇਆ। ਇਸ ਦੌਰਾਨ ਗ੍ਰੋਥ ਰੇਟ 14 ਫੀਸਦੀ ਰਹੀ ਹੈ। ਉਥੇ ਹੀ ਸ਼ਾਓਮੀ ਨੂੰ ਇਸ ਲਿਸਟ ’ਚ ਤੀਜਾ ਸਥਾਨ ਮਿਲਿਆ ਹੈ। ਮਾਰਕੀਟ ਰਿਸਰਚ ਫਰਮ canalys ਦੀ ਰਿਪੋਰਟ ਮੁਤਾਬਕ, ਸਾਲ 2021 ਦੀ ਤੀਜੀ ਤਿਮਾਹੀ ’ਚ ਸ਼ਾਓਮੀ ਨੇ 4.4 ਕਰੋੜ ਯੂਨਿਟ ਦਾ ਸ਼ਿਪਮੈਂਟ ਕੀਤਾ ਅਤੇ ਇਸ ਦੌਰਾਨ ਮਾਰਕੀਟ ਸ਼ੇਅਰ ਕਰੀਬ 14 ਫੀਸਦੀ ਰਿਹਾ। 

ਸੈਮਸੰਗ ਬਣਿਆ ਨੰਬਰ-1 ਬ੍ਰਾਂਡ
ਗਲੋਬਲ ਸਮਾਰਟਫੋਨ ਬਾਜ਼ਾਰ ’ਚ ਸੈਮਸੰਗ ਸਭ ਤੋਂ ਵੱਡਾ ਖਿਡਾਰੀ ਬਣ ਕੇ ਉਭਰਿਆ ਹੈ। ਸੈਮਸੰਗ ਨੇ ਤੀਜੀ ਤਿਮਾਹੀ ਦੌਰਾਨ ਕੁੱਲ 6.94 ਕਰੋੜ ਸਮਾਰਟਫੋਨ ਯੂਨਿਟ ਦਾ ਸ਼ਿਪਮੈਂਟ ਕੀਤਾ ਹੈ। ਇਸ ਦੌਰਾਨ ਸੈਮਸੰਗ ਦਾ ਮਾਰਕੀਟ ਸ਼ੇਅਰ ਕਰੀਬ 21 ਫੀਸਦੀ ਰਿਹਾ। ਉਥੇ ਹੀ ਓਪੋ 3.67 ਕਰੋੜ ਸਮਾਰਟਫੋਨ ਸ਼ਿਪਮੈਂਟ ਨਾਲ ਚੌਥੇ ਅਤੇ ਵੀਵੋ 3.42 ਕਰੋੜ ਯੂਨਿਟ ਸਮਾਰਟਫੋਨ ਸ਼ਿਪਮੈਂ
 ਕਰਕੇ ਪੰਜਵੇਂ ਸਥਾਨ ’ਤੇ ਥਾਂ ਬਣਾਉਣ ’ਚ ਕਾਮਯਾਬ ਰਿਹਾ। 

ਫੋਲਡੇਬਲ ਸਮਾਰਟਫੋਨ ਨੇ ਸੰਭਾਲਿਆ ਬਾਜ਼ਾਰ
Canalys ਦੇ ਮੁੱਖ ਵਿਸ਼ਲੇਸ਼ਕ Ben Stanton ਮੁਤਾਬਕ, ਪਿਛਲੀਆਂ ਕੁਝ ਤਿਮਾਹੀਆਂ ਦੇ ਮੁਕਾਬਲੇ ਤੀਜੀ ਤਿਮਾਹੀ ਦੇ ਸ਼ਿਪਮੈਂਟ ’ਚ 9 ਫੀਸਦੀ ਦੀ ਗਿਰਾਵਟ ਰਹੀ ਹੈ। ਉਥੇ ਹੀ ਸੈਮਸੰਗ ਦੀ ਗੱਲ ਕਰੀਏ ਤਾਂ ਗਲੈਕਸੀ ਏ ਸੀਰੀਜ਼ ਦੇ ਡਿਵਾਈਸ ਦੀ ਵਿਕਰੀ ਘੱਟ ਰਹੀ। ਇਸ ਦਾ ਕਾਰਨ ਸਪਲਾਈ ’ਚ ਕਮੀ ਰਿਹਾ। ਹਾਲਾਂਕਿ, ਫੋਲਡੇਬਲ ਸਮਾਰਟਫੋਨ ਸੈਮਸੰਗ ਦੀ ਗ੍ਰੋਥ ਨੂੰ ਬਣਾਈ ਰੱਖਣ ’ਚ ਕਾਮਯਾਬ ਰਿਹਾ। ਸੈਮਸੰਗ ਨੇ 3 ਮਿਲੀਅਨ ਫੋਲਡੇਬਲ ਸਮਾਰਟਫੋਨ ਦਾ ਸ਼ਿਪਮੈੰਟ ਕੀਤਾ ਹੈ। ਇਸ ਵਿਚ ਤੀਜੀ ਤਿਮਾਹੀ ’ਚ Galaxy Z Flip3, Fold3 ਦੀ ਸਭ ਤੋਂ ਜ਼ਿਆਦਾ ਵਿਕਰੀ ਹੋਈ। 


Rakesh

Content Editor

Related News