ਰਿਹਾਇਸ਼ੀ ਇਕਾਈਆਂ ਦੀ ਵਿਕਰੀ ''ਚ ਹੋ ਸਕਦੈ 4 ਫੀਸਦੀ ਦਾ ਵਾਧਾ
Monday, Dec 16, 2019 - 11:49 AM (IST)

ਨਵੀਂ ਦਿੱਲੀ—ਨਕਦੀ ਦੀ ਕਮੀ ਅਤੇ ਆਰਥਿਕ ਨਰਮੀ ਦੇ ਦੌਰਾਨ 2019 'ਚ ਰਿਹਾਇਸ਼ੀ ਇਕਾਈਆਂ ਦੀ ਵਿਕਰੀ ਚਾਰ ਫੀਸਦੀ ਦੇ ਹਲਕੇ ਵਾਧੇ ਨਾਲ 2.58 ਲੱਖ ਇਕਾਈ ਰਹਿ ਸਕਦੀ ਹੈ। ਸੰਪਤੀ ਨੂੰ ਲੈ ਕੇ ਸਲਾਹ ਦੇਣ ਵਾਲੀ ਕੰਪਨੀ ਐਨਾਰਾਕ ਨੇ ਇਹ ਅਨੁਮਾਨ ਪ੍ਰਗਟ ਕੀਤਾ ਹੈ।
ਐਨਾਰਾਕ ਪ੍ਰਾਪਰਟੀ ਕੰਸਲਟੈਂਟਸ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਭਾਰਤੀ ਰੀਅਲ ਅਸਟੇਟ ਖੇਤਰ 'ਚ 2019 'ਚ ਕੋਈ ਵਰਣਨਯੋਗ ਵਾਧਾ ਨਹੀਂ ਰਿਹਾ। ਘੱਟ ਹੁੰਦੀ ਵਰਤੋਂ, ਸੁਸਤ ਨਿਵੇਸ਼ ਅਤੇ ਸੰਸਾਰਕ ਆਰਥਿਕ ਨਰਮੀ ਨੇ ਵਾਧੇ ਦੀਆਂ ਸਾਰੀਆਂ ਸੰਭਾਵਨਾਵਾਂ 'ਤੇ ਪਾਣੀ ਫੇਰ ਦਿੱਤਾ। ਐਨਾਰਾਕ ਨੇ ਕਿਹਾ ਕਿ 2019 ਦੀਆਂ ਚਾਰੇ ਤਿਮਾਹੀਆਂ ਨੂੰ ਮਿਲਾ ਕੇ 2,58,410 ਰਿਹਾਇਸ਼ੀ ਇਕਾਈਆਂ ਵਿਕਣ ਦਾ ਅਨੁਮਾਨ ਹੈ। ਸਾਲ 2018 'ਚ 2,48,300 ਰਿਹਾਇਸ਼ੀ ਇਕਾਈਆਂ ਦੀ ਵਿਕਰੀ ਹੋਈ ਸੀ। ਉਸ ਨੇ ਕਿਹਾ ਕਿ ਸਾਲ ਦੇ ਪਹਿਲੇ ਛੇ ਮਹੀਨੇ ਦੌਰਾਨ ਵਿਕਰੀ ਚੰਗੀ ਰਹੀ ਪਰ ਬਾਅਦ 'ਚ ਇਹ ਡਿੱਗ ਗਈ।
ਪੁਰੀ ਨੇ ਕਿਹਾ ਕਿ ਰੀਅਲ ਅਸਟੇਟ ਖੇਤਰ ਦਾ ਪ੍ਰਦਰਸ਼ਨ ਭਾਰਤ ਦੀ ਕੁੱਲ ਆਰਥਿਕ ਸਥਿਤੀ ਦਾ ਇਕ ਭਰੋਸੇਮੰਦ ਸੂਚਕ ਹੈ। ਇਹ ਵੱਡੀ ਆਰਥਿਕ ਸਥਿਤੀ ਦੇ ਹਾਲਾਤ ਦੱਸ ਰਿਹਾ ਹੈ। ਨਕਦੀ ਦਾ ਸੰਕਟ ਬਣਿਆ ਹੋਇਆ ਅਤੇ ਇਸ ਨੇ ਸਾਲ ਦੇ ਦੌਰਾਨ ਵਾਸਤਵਿਕ ਵਾਧੇ ਨੂੰ ਪ੍ਰਸਤਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਕਾਰਨ ਕਈ ਡਿਵੈਲਪਰ ਅਮੀਰ ਹੋ ਗਏ ਹਨ, ਜਦੋਂਕਿ ਹੋਰ ਟਿਕੇ ਰਹਿਣ ਲਈ ਸੰਘਰਸ਼ ਕਰ ਰਹੇ ਹਨ। ਇਸ ਸਾਲ ਨੂੰ ਚੰਗੀ ਵਿਕਰੀ ਅਤੇ ਰਾਜਸਵ 'ਚ ਵਾਧੇ ਨਾਲ ਉਹ ਕੰਪਨੀਆਂ ਕੱਢ ਪਾਈਆਂ, ਜਿਨ੍ਹਾਂ ਦਾ ਕਾਰੋਬਾਰ ਰੀਅਲ ਅਸਟੇਟ ਦੇ ਇਲਾਵਾ ਹੋਰ ਖੇਤਰਾਂ 'ਚ ਵੀ ਪਸਰਿਆ ਹੋਇਆ ਹੈ। ਪੁਰੀ ਨੇ ਕਿਹਾ ਕਿ ਅਜੇ ਵੀ ਧਾਰਨਾ ਸੁਸਤ ਹੈ ਅਤੇ ਤਿਆਰ ਜਾਂ ਲਗਭਗ ਤਿਆਰ ਘਰਾਂ ਨੂੰ ਧਿਆਨ 'ਚ ਰੱਖ ਰਹੇ ਉਪਭੋਕਤਾਵਾਂ 'ਤੇ ਟਿਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਰੀਅਲ ਅਸਟੇਟ ਖੇਤਰ ਲਈ 2019 'ਚ ਉਮੀਦ ਦੀ ਇਕਮਾਤਰ ਕਿਰਨ ਵਿਕਲਪਿਕ ਨਿਵੇਸ਼ ਫੰਡ ਰਿਹਾ।