ਅਕਸ਼ੈ ਊਰਜਾ ਪ੍ਰਮਾਣ ਪੱਤਰਾਂ ਦੀ ਵਿਕਰੀ ਜੁਲਾਈ ''ਚ 61 ਫੀਸਦੀ ਡਿੱਗੀ
Sunday, Aug 04, 2019 - 12:34 PM (IST)

ਨਵੀਂ ਦਿੱਲੀ—ਅਕਸ਼ੈ ਊਰਜਾ ਪ੍ਰਮਾਣ ਪੱਤਰਾਂ ਦੀ ਵਿਕਰੀ ਜੁਲਾਈ ਮਹੀਨੇ 'ਚ ਘਟ ਸਪਲਾਈ ਦੇ ਕਾਰਨ 61 ਫੀਸਦੀ ਡਿੱਗ ਕੇ 6.29 ਲੱਖ ਇਕਾਈਆਂ 'ਤੇ ਆ ਗਈ। ਪਿਛਲੇ ਸਾਲ ਜੁਲਾਈ 'ਚ 16.18 ਲੱਖ ਇਕਾਈਆਂ ਦੀ ਵਿਕਰੀ ਹੋਈ ਸੀ। ਅਧਿਕਾਰਿਕ ਅੰਕੜਿਆਂ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਦੇਸ਼ 'ਚ ਇੰਡੀਆ ਐਨਰਜ਼ੀ ਐਕਸਚੇਂਜ (ਆਈ.ਈ.ਐਕਸ) ਅਤੇ ਪਾਵਰ ਐਕਸਚੇਂਜ ਆਫ ਇੰਡੀਆ (ਪੀ.ਐਕਸ.ਆਈ.ਐੱਲ.) ਹੀ ਅਕਸ਼ੈ ਊਰਜਾ ਪ੍ਰਮਾਣ ਪੱਤਰਾਂ ਅਤੇ ਬਿਜਲੀ ਦਾ ਕਾਰੋਬਾਰ ਕਰਦੀ ਹੈ। ਇਨ੍ਹਾਂ ਪ੍ਰਮਾਣ ਪੱਤਰਾਂ ਦਾ ਵਪਾਰ ਹਰ ਮਹੀਨੇ ਦੇ ਆਖਿਰੀ ਬੁੱਧਵਾਰ ਨੂੰ ਕੀਤਾ ਜਾਂਦਾ ਹੈ। ਅਧਿਕਾਰਿਕ ਅੰਕੜਿਆਂ ਮੁਤਾਬਕ ਇਸ ਸਾਲ ਜੁਲਾਈ ਮਹੀਨੇ 'ਚ ਆਈ.ਈ.ਐਕਸ. 'ਚ 4.92 ਲੱਖ ਪ੍ਰਮਾਣ ਪੱਤਰਾਂ ਦਾ ਕਾਰੋਬਾਰ ਹੋਇਆ ਹੈ ਜੋ ਪਿਛਲੇ ਸਾਲ ਸਮਾਨ ਮਹੀਨੇ 'ਚ 10 ਲੱਖ ਸੀ। ਇਸ ਤਰ੍ਹਾਂ ਪੀ.ਐਕਸ.ਆਈ.ਐੱਲ. 'ਚ ਵਿਕਰੀ 6.18 ਲੱਖ ਤੋਂ ਡਿੱਗ ਕੇ 1.37 ਲੱਖ ਪ੍ਰਮਾਣ ਪੱਤਰਾਂ 'ਤੇ ਆ ਗਈ। ਆਈ.ਈ.ਐਕਸ. ਦੇ ਅੰਕੜਿਆਂ ਮੁਤਾਬਕ ਮਾਤਰਾ 'ਚ ਗਿਰਾਵਟ ਅਤੇ ਕੀਮਤਾਂ 'ਚ ਤੇਜ਼ੀ ਦਾ ਮੁੱਖ ਕਾਰਨ ਮਾਰਚ 2019 ਦੇ ਬਾਅਦ ਸਪਲਾਈ 'ਚ ਕਮੀ ਹੈ।