ਦਸੰਬਰ ''ਚ ਯਾਤਰੀ ਵਾਹਨਾਂ ਦੀ ਵਿਕਰੀ 1.24 ਫੀਸਦੀ ਘਟੀ

01/10/2020 3:43:05 PM

ਨਵੀਂ ਦਿੱਲੀ—ਘਰੇਲੂ ਬਾਜ਼ਾਰ 'ਚ ਯਾਤਰੀ ਵਾਹਨਾਂ ਦੀ ਵਿਕਰੀ ਦਸੰਬਰ ਮਹੀਨੇ 'ਚ 1.24 ਫੀਸਦੀ ਘੱਟ ਕੇ 2,35,786 ਇਕਾਈ ਰਹਿ ਗਈ ਹੈ। ਇਸ ਤੋਂ ਪਹਿਲਾਂ ਦਸੰਬਰ 2018 'ਚ ਯਾਤਰੀ ਵਾਹਨਾਂ ਦੀ ਵਿਕਰੀ 2,38,753 ਵਾਹਨ ਰਹੀ ਸੀ। ਭਾਰਤੀ ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਦੇ ਅੰਕੜਿਆਂ ਮੁਤਾਬਕ ਸਮੀਖਿਆਧੀਨ ਮਹੀਨੇ 'ਚ ਘਰੇਲੂ ਬਾਜ਼ਾਰ 'ਚ ਕਾਰਾਂ ਦੀ ਵਿਕਰੀ 8.4 ਫੀਸਦੀ ਦੀ ਗਿਰਾਵਟ ਦੇ ਨਾਲ 1,42,126 ਇਕਾਈ ਰਹਿ ਗਈ, ਜੋ ਦਸੰਬਰ 2018 'ਚ 1,55,159 ਇਕਾਈ ਰਹੀ ਸੀ। ਮੋਟਰਸਾਈਕਲਾਂ ਦੀ ਵਿਕਰੀ ਪਿਛਲੇ ਮਹੀਨੇ 'ਚ 12.01 ਫੀਸਦੀ ਡਿੱਗ ਕੇ 6,97,819 ਇਕਾਈ ਰਹੀ। ਇਕ ਸਾਲ ਪਹਿਲਾਂ ਇਸ ਮਹੀਨੇ 'ਚ 7,93,042 ਮੋਟਰਸਾਈਕਲਾਂ ਦੀ ਵਿਕਰੀ ਹੋਈ ਸੀ। ਦਸੰਬਰ 'ਚ ਦੋ-ਪਹੀਆ ਵਾਹਨਾਂ ਦੀ ਕੁੱਲ ਵਿਕਰੀ ਵੀ 16.6 ਫੀਸਦੀ ਘੱਟ ਕੇ 10,50,038 ਇਕਾਈ ਰਹੀ, ਜੋ ਇਸ ਤੋਂ ਪਿਛਲੇ ਸਾਲ ਦੀ ਇਸ ਮਿਆਦ 'ਚ 12,59,007 ਇਕਾਈ ਸੀ। ਇਸ ਤਰ੍ਹਾਂ ਵਪਾਰਕ ਵਾਹਨਾਂ ਦੀ ਵਿਕਰੀ 12.32 ਫੀਸਦੀ ਘੱਟ ਕੇ 66.622 ਇਕਾਈ ਰਹਿ ਗਈ। ਮਹੀਨੇ ਦੇ ਦੌਰਾਨ ਵੱਖ-ਵੱਖ ਸ਼੍ਰੇਣੀਆਂ 'ਚ ਵਾਹਨਾਂ ਦੀ ਵਿਕਰੀ 13.08 ਫੀਸਦੀ ਘੱਟ ਕੇ 14,05,775 ਵਾਹਨ ਰਹੀ, ਜੋ ਦਸੰਬਰ, 2018 'ਚ ਡਿੱਗ ਕੇ 29,62,052 ਵਾਹਨ ਰਹਿ ਗਈ। ਇਕ ਸਾਲ ਪਹਿਲਾਂ ਇਸ ਦੌਰਾਨ 33,94,790 ਯਾਤਰੀ ਵਾਹਨਾਂ ਦੀ ਵਿਕਰੀ ਹੋਈ ਸੀ। ਇਸ ਦੌਰਾਨ ਵੱਖ-ਵੱਖ ਸ਼੍ਰੇਣੀਆਂ 'ਚ ਵਾਹਨਾਂ ਦੀ ਵਿਕਰੀ 13.77 ਫੀਸਦੀ ਘੱਟ ਕੇ 2,30,73,438 ਇਕਾਈ ਰਹੀ। ਜਦੋਂਕਿ 2018 ਇਹ ਅੰਕੜਾ 2,67,58,787 ਵਾਹਨਾਂ ਦਾ ਰਿਹਾ ਸੀ।  


Aarti dhillon

Content Editor

Related News