4 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਲਗਜ਼ਰੀ ਘਰਾਂ ਦੀ ਵਿਕਰੀ 75 ਫ਼ੀਸਦੀ ਵਧੀ

Thursday, Feb 15, 2024 - 10:29 AM (IST)

4 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਲਗਜ਼ਰੀ ਘਰਾਂ ਦੀ ਵਿਕਰੀ 75 ਫ਼ੀਸਦੀ ਵਧੀ

ਨਵੀਂ ਦਿੱਲੀ (ਭਾਸ਼ਾ)– ਉੱਚੀ ਆਰਥਿਕ ਹੈਸੀਅਤ ਵਾਲੇ ਲੋਕ (ਐੱਨ. ਐੱਚ. ਆਈ.) ਹੁਣ ਲਗਜ਼ਰੀ ਰਿਹਾਇਸ਼ੀ ਇਕਾਈਆਂ ਨੂੰ ਖਰੀਦਣ ’ਚ ਵਧੇਰੇ ਦਿਲਚਸਪੀ ਦਿਖਾ ਰਹੇ ਹਨ। ਇਹੀ ਕਾਰਨ ਹੈ ਕਿ ਪਿਛਲੇ ਸਾਲ ਦੇਸ਼ ਦੇ 7 ਪ੍ਰਮੁੱਖ ਸ਼ਹਿਰਾਂ ਵਿਚ 4 ਕਰੋੜ ਰੁਪਏ ਜਾਂ ਉਸ ਤੋਂ ਵੱਧ ਕੀਮਤ ਦੇ ਘਰਾਂ ਦੀ ਵਿਕਰੀ ਵਿਚ 75 ਫ਼ੀਸਦੀ ਦਾ ਭਾਰੀ ਵਾਧਾ ਦੇਖਿਆ ਗਿਆ। ਰੀਅਲ ਅਸਟੇਟ ਸਲਾਹਕਾਰ ਕੰਪਨੀ ਸੀ. ਬੀ. ਆਰ. ਈ. ਨੇ ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ

ਇਸ ਦੇ ਮੁਤਾਬਕ 7 ਪ੍ਰਮੁੱਖ ਸ਼ਹਿਰਾਂ ’ਚੋਂ ਦਿੱਲੀ-ਐੱਨ. ਸੀ. ਆਰ. ਵਿਚ ਸਭ ਤੋਂ ਵੱਧ ਤੇਜ਼ੀ ਰਹੀ ਅਤੇ ਇੱਥੇ ਲਗਜ਼ਰੀ ਘਰਾਂ ਦੀ ਵਿਕਰੀ ਵਿਚ ਲਗਭਗ ਤਿੰਨ ਗੁਣਾ ਉਛਾਲ ਆਇਆ। ਇਸ ਰਿਪੋਰਟ ਮੁਤਾਬਕ ਵਿੱਤੀ ਸਾਲ 2023 ਵਿਚ 4 ਕਰੋੜ ਰੁਪਏ ਜਾਂ ਉਸ ਤੋਂ ਵੱਧ ਕੀਮਤ ਦੇ 12,935 ਘਰਾਂ ਦੀ ਵਿਕਰੀ ਹੋਈ ਜਦ ਕਿ ਸਾਲ 2022 ਵਿਚ ਇਹ ਗਿਣਤੀ 7,395 ਇਕਾਈ ਸੀ। ਇਸ ਤਰ੍ਹਾਂ ਲਗਜ਼ਰੀ ਘਰਾਂ ਦੀ ਵਿਕਰੀ ਵਿਚ 75 ਫ਼ੀਸਦੀ ਦਾ ਵੱਡਾ ਉਛਾਲ ਦੇਖਿਆ ਗਿਆ। ਸੀ. ਬੀ. ਆਰ. ਈ. ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਭਾਰਤ, ਦੱਖਣ-ਪੂਰਬੀ ਏਸ਼ੀਆ, ਪੱਛਮੀ ਏਸ਼ੀਆ ਅਤੇ ਅਫਰੀਕਾ) ਅੰਸ਼ੁਮਾਨ ਮੈਗਜ਼ੀਨ ਨੇ ਕਿਹਾ ਕਿ ਬਦਲਦੇ ਦ੍ਰਿਸ਼ ਦਰਮਿਆਨ ਪ੍ਰੀਮੀਅਮ ਅਤੇ ਲਗਜ਼ਰੀ ਰਿਹਾਇਸ਼ੀ ਖੇਤਰਾਂ ਦਾ ਆਕਰਸ਼ਣ ਬਣੇ ਰਹਿਣ ਦੀ ਉਮੀਦ ਹੈ, ਕਿਉਂਕਿ ਇਸ ਨੂੰ ਅਨੁਕੂਲ ਬਾਜ਼ਾਰ ਸਥਿਤੀਆਂ ਤੋਂ ਸਮਰਥਨ ਹਾਸਲ ਹੈ।

ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ

ਰਿਪੋਰਟ ਮੁਤਾਬਕ ਦਿੱਲੀ-ਐੱਨ. ਸੀ. ਆਰ. ਵਿਚ ਲਗਜ਼ਰੀ ਘਰਾਂ ਦੀ ਵਿਕਰੀ ਇਕ ਸਾਲ ਪਹਿਲਾਂ ਦੀ 1,860 ਇਕਾਈ ਤੋਂ ਵਧ ਕੇ 2023 ਵਿਚ 5,530 ਇਕਾਈ ਹੋ ਗਈ। ਮੁੰਬਈ ਵਿਚ ਇਹ ਅੰਕੜਾ 3,390 ਇਕਾਈਆਂ ਤੋਂ ਵਧ ਕੇ 4,190 ਇਕਾਈ ਹੋ ਗਿਆ, ਜਦ ਕਿ ਹੈਦਰਾਬਾਦ ਵਿਚ ਲਗਜ਼ਰੀ ਘਰਾਂ ਦੀ ਵਿਕਰੀ 1,240 ਇਕਾਈਆਂ ਤੋਂ ਵਧ ਕੇ 2,030 ਇਕਾਈ ਹੋ ਗਈ। ਪੁਣੇ ਵਿਚ ਪਿਛਲੇ ਸਾਲ 450 ਇਕਾਈਆਂ ਦੀ ਵਿਕਰੀ ਦੇਖੀ ਗਈ, ਜਦ ਕਿ ਬੈਂਗਲੁਰੂ ਵਿਚ ਲਗਜ਼ਰੀ ਘਰਾਂ ਦੀ ਵਿਕਰੀ 265 ਇਕਾਈਆਂ ’ਤੇ ਸਥਿਰ ਰਹੀ। ਕੋਲਕਾਤਾ ਵਿਚ ਲਗਜ਼ਰੀ ਘਰਾਂ ਦੀ ਵਿਕਰੀ ਮਾਮੂਲੀ ਵਧ ਕੇ 310 ਇਕਾਈ ਹੋ ਗਈ, ਜਦਕਿ ਚੇਨਈ ਵਿਚ ਇਹ ਗਿਣਤੀ 160 ਇਕਾਈ ’ਤੇ ਪੁੱਜ ਗਈ।

ਇਹ ਵੀ ਪੜ੍ਹੋ - ਬਿਨਾਂ ਹੈਲਮੇਟ ਦੇ ਬਾਈਕ ਸਵਾਰ ਰੋਕਣਾ ਪਿਆ ਭਾਰੀ, ਗੁੱਸੇ ’ਚ ਆਏ ਨੇ ਦੰਦੀਆਂ ਵੱਢ ਖਾ ਲਿਆ ਮੁਲਾਜ਼ਮ (ਵੀਡੀਓ)

ਰੀਅਲਟੀ ਫਰਮ ਕ੍ਰਿਸੁਮੀ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਮੋਹਿਤ ਜੈਨ ਨੇ ਕਿਹਾ ਕਿ ਉੱਚ ਆਰਥਿਕ ਵਿਕਾਸ ਹੋਣ ਨਾਲ ਖ਼ਰਚੇ ਯੋਗ ਆਮਦਨ ਵਧੀ ਹੈ ਅਤੇ ਬਿਹਤਰੀ ਨੌਕਰੀ ਦੇ ਮੌਕੇ ਵੀ ਵਧ ਰਹੇ ਹਨ। ਇਸ ਨਾਲ ਬਿਹਤਰ ਜੀਵਨਸ਼ੈਲੀ ਤੱਕ ਕਈ ਲੋਕਾਂ ਦੀ ਪਹੁੰਚ ਹੋ ਗਈ ਹੈ। ਭਾਰਤ ਦੇ ਤੇਜ਼ ਵਿਕਾਸ ਅਤੇ ਲਗਾਤਾਰ ਵਧਦੀ ਆਰਥਿਕ ਖੁਸ਼ਹਾਲੀ ਨਾਲ ਅੱਗੇ ਇਸ ਵਿਚ ਹੋਰ ਤੇਜ਼ੀ ਆਉਣ ਦੀ ਉਮੀਦ ਹੈ। ਸੀ. ਬੀ. ਆਰ. ਈ. ਦੇ ਅੰਕੜਿਆਂ ਮੁਤਾਬਕ ਸਾਲ 2023 ਵਿਚ ਵਿਕਣ ਵਾਲੇ ਕੁੱਲ ਘਰਾਂ ਦੀ ਗਿਣਤੀ 3,22,000 ਇਕਾਈ ਹੋ ਗਈ ਜੋ ਸਾਲਾਨਾ ਆਧਾਰ ’ਤੇ 9 ਫ਼ੀਸਦੀ ਵੱਧ ਹੈ।

ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News