ਇਲੈਕਟ੍ਰਾਨਿਕ ਅਤੇ ਸਮਾਰਟਫੋਨ ਦੀ ਵਿਕਰੀ ’ਚ ਭਾਰੀ ਗਿਰਾਵਟ, ਕੰਪਨੀਆਂ ਨੇ ਬੰਦ ਕੀਤੀ ਘਰੇਲੂ ਪ੍ਰੋਡਕਸ਼ਨ

Friday, May 21, 2021 - 11:00 AM (IST)

ਇਲੈਕਟ੍ਰਾਨਿਕ ਅਤੇ ਸਮਾਰਟਫੋਨ ਦੀ ਵਿਕਰੀ ’ਚ ਭਾਰੀ ਗਿਰਾਵਟ, ਕੰਪਨੀਆਂ ਨੇ ਬੰਦ ਕੀਤੀ ਘਰੇਲੂ ਪ੍ਰੋਡਕਸ਼ਨ

ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ। ਕਈ ਸੂਬਿਆਂ ’ਚ ਲੋਕਲ ਲੈਵਲ ’ਤੇ ਲਾਕਡਾਊਨ ਲਾਇਆ ਗਿਆ ਹੈ। ਇਸ ਦਾ ਸਿੱਧਾ ਅਸਰ ਵਿਕਰੀ ’ਤੇ ਪਿਆ ਹੈ। ਵਿਕਰੀ ’ਚ ਭਾਰੀ ਗਿਰਾਵਟ ਨੂੰ ਦੇਖਦੇ ਹੋਏ ਦੇਸ਼ ਦੀਆਂ ਵੱਡੀਆਂ ਇਲਕੈਟ੍ਰਾਨਿਕ ਅਤੇ ਸਮਾਰਟਫੋਨ ਕੰਪਨੀਆਂ ਨੇ ਘਰੇਲੂ ਮਾਰਕੀਟ ਲਈ ਪ੍ਰੋਡਕਸ਼ਨ ਬੰਦ ਕਰ ਦਿੱਤੀ ਹੈ। ਕਈ ਕੰਪਨੀਆਂ ਦੇ ਪਲਾਂਟ ’ਚ ਕੰਮ ਕਰਨ ਵਾਲੇ ਕਰਮਚਾਰੀ ਵੀ ਕੋਰੋਨਾ ਦੀ ਲਪੇਟ ’ਚ ਹਨ।

ਇਹ ਵੀ ਪੜ੍ਹੋ– ਕੋਰੋਨਾ ਕਾਲ ’ਚ ਦੁਕਾਨਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਮਹਿੰਗੇ ਪ੍ਰੋਡਕਟਸ ਵੇਚ ਰਹੀਆਂ ਆਨਲਾਈਨ ਕੰਪਨੀਆਂ

ਐੱਲ. ਜੀ., ਪੈਨਾਸੋਨਿਕ, ਕੈਰੀਅਰ ਮੀਡੀਆ, ਵੀਵੋ, ਓਪੋ, ਹਾਯਰ ਅਤੇ ਗੋਦਰੇਜ਼ ਅਪਲਾਏਂਸਿਜ਼ ਵਰਗੀਆਂ ਕਈ ਵੱਡੀ ਕੰਪਨੀਆਂ ਨੇ ਜਾਂ ਤਾਂ ਆਪਣੇ ਪਲਾਂਟ ਬੰਦ ਕਰ ਦਿੱਤੇ ਹਨ ਜਾਂ ਫਿਰ ਪ੍ਰੋਡਕਸ਼ਨ ਘੱਟ ਕਰ ਦਿੱਤੀ ਹੈ। ਐਪਲ ਅਤੇ ਸੈਮਸੰਗ ਵਰਗੀਆਂ ਕੰਪਨੀਆਂ ਸਿਰਫ ਗਲੋਬਲ ਮਾਰਕਿਟ ਲਈ ਪ੍ਰੋਡਕਸ਼ਨ ਕਰ ਰਹੀਆਂ ਹਨ ਅਤੇ ਇਹ ਕੰਪਨੀਆਂ ਸਿਰਫ 25 ਤੋਂ 40 ਫੀਸਦੀ ਸਮਰਥਾ ਦੇ ਨਾਲ ਕੰਮ ਕਰ ਰਹੀਆਂ ਹਨ। ਸੈਮਸੰਗ ਦੇ ਪਲਾਂਟ ਹਫਤੇ ’ਚ ਤਿੰਨ ਦਿਨ ਬੰਦ ਹਨ। ਬਾਕੀ ਦਿਨਾਂ ’ਚ ਵੀ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੇ ਨਾਲ ਕਾਫੀ ਘੱਟ ਉਤਪਾਦਨ ਹੋ ਰਿਹਾ ਹੈ। ਐੱਲ. ਜੀ. ਵੀ ਸਿਰਫ ਬਰਾਮਦ ਦੇ ਲਈ ਹੀ ਉਤਪਾਦਨ ਕਰ ਰਹੀ ਹੈ।

ਸਿਰਫ 15 ਫੀਸਦੀ ਹੀ ਖੁੱਲ੍ਹੀ ਹੈ ਮਾਰਕਿਟ
ਗੋਦਰੇਜ਼ ਅਪਲਾਏਂਸਿਜ਼ ਦੇ ਬਿਜ਼ਨੈੱਸ ਹੈੱਡ ਕਮਲ ਨੰਦੀ ਨੇ ਕਿਹਾ ਕਿ ਲੋਕਲ ਲਾਕਡਾਊਨ ਅਤੇ ਪਾਬੰਦੀਆਂ ਦੇ ਕਾਰਨ ਅਜੇ ਸਿਰਫ 15 ਫੀਸਦੀ ਮਾਰਕਿਟ ਹੀ ਖੁੱਲ੍ਹੀ ਹੈ ਪਰ ਸੀਮਤ ਸਟੋਰ ਟਾਈਮਿੰਗ ਨੂੰ ਦੇਖਦੇ ਹੋਏ ਸਿਰਫ 5 ਤੋਂ 6 ਫੀਸਦੀ ਵਿਕਰੀ ਹੋ ਰਹੀ ਹੈ। ਨੰਦੀ, ਜੋ ਕਿ ਕੰਜ਼ਿਊਮਰ ਇਲੈਕਟ੍ਰਾਨਿਕਸ ਐਂਡ ਅਪਲਾਇੰਸੇਜ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਹਨ, ਨੇ ਕਿਹਾ ਕਿ ਅਜੇ ਸਮਾਨ ਬਣਾਉਣ ਅਤੇ ਵਰਕਰਾਂ ਦੀ ਜ਼ਿੰਦਗੀ ਖਤਰੇ ’ਚ ਪਾਉਣ ਦੀ ਅਜੇ ਕੋਈ ਚਾਲ ਨਹੀਂ ਹੈ। ਲਗਭਗ ਸਾਰੇ ਬ੍ਰਾਂਡਾਂ ਨੇ ਆਪਣੇ ਪਲਾਂਟ ਮੈਂਟੀਨੈਂਸ ਦੇ ਲਈ ਬੰਦ ਕੀਤੇ ਹਨ। ਅਸੀਂ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਪ੍ਰੋਡਕਸ਼ਨ ਸ਼ੁਰੂ ਕਰਾਂਗੇ।

ਇਹ ਵੀ ਪੜ੍ਹੋ– ਸਾਵਧਾਨ! ਹਵਾ ’ਚ 10 ਮੀਟਰ ਅੱਗੇ ਤਕ ਫੈਲ ਸਕਦੈ ਕੋਰੋਨਾ, ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ

10 ਹਜ਼ਾਰ ਕਰੋੜ ਦਾ ਨੁਕਸਾਨ
ਪੈਨਾਸੋਨਿਕ ਇੰਡੀਆ ਦੇ ਸੀ. ਈ. ਓ. ਮਨੀਸ਼ ਸ਼ਰਮਾ ਨੇ ਕਿਹਾ ਕਿ ਕੰਪਨੀ ਬਾਜ਼ਾਰ ਦੇ ਦੁਬਾਰਾ ਖੁੱਲ੍ਹਣ ਤੇ ਮੰਗ ’ਤੇ ਨੇੜਲੀ ਨਜ਼ਰ ਰੱਖੇਗੀ। ਮੰਗ ਦੇ ਮੁਤਾਬਕ ਪ੍ਰੋਡਕਸ਼ਨ ਬਹਾਲ ਕਰੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਇਨਵੈਂਟ੍ਰੀ ਮੰਗ ਪੂਰੀ ਕਰਨ ਲਈ ਲੋੜੀਂਦੀ ਹੈ। ਜ਼ਿਆਦਾਤਰ ਕੰਪਨੀਆਂ ਕੋਲ ਇਕ ਮਹੀਨੇ ਤੋਂ ਵੱਧ ਇਨਵੈਂਟ੍ਰੀ ਹੈ।

ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ

ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਅਪ੍ਰੈਲ ਤੇ ਮਈ ਵਿਚ ਏ. ਸੀ. ਤੇ ਰੈਫ੍ਰੀਜ਼ਰੇਟਰਸ ਦੀ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕੰਜਿਊਮਰ ਇਲੈਕਟ੍ਰਾਨਿਕਸ ਐਂਡ ਅਪਲਾਇੰਸੇਜ ਐਸੋਸੀਏਸ਼ਨ ਦੇ ਅਨੁਮਾਨਾਂ ਮੁਤਾਬਕ ਸਿਰਫ ਇਸ ਸਾਲ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਆਈ. ਡੀ. ਸੀ. ਤੇ ਕਾਊਂਟਰ ਪੁਆਇੰਟ ਰਿਸਰਚ ਮੁਤਾਬਕ ਅਪ੍ਰੈਲ-ਜੂਨ ਤਿਮਾਹੀ ਵਿਚ ਸਮਾਰਟਫੋਨ ਦੀ ਵਿਕਰੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦਾ ਸ਼ੱਕ ਹੈ। ਇੰਡਸਟਰੀ ਦੇ ਦੋ ਸੀਨੀਅਰ ਐਗਜ਼ੀਕਿਊਟਿਵਸ ਨੇ ਕਿਹਾ ਕਿ ਵੀਵੋ ਤੇ ਓਪੋ ਨੇ ਨੋਇਡਾ ਵਿਚ ਆਪਣੇ ਪਲਾਟਾਂ ਵਿਚ ਪ੍ਰਾਡਕਸ਼ਨ ਰੋਕ ਦਿੱਤੀ ਹੈ। ਸ਼ਿਆਓਮੀ ਵੀ ਆਪਣੇ ਕੰਟ੍ਰੈਕਟਰ ਮੈਨੀਫੈਕਚਿਊਰਸ ਰਾਹੀਂ 30 ਤੋਂ 40 ਫੀਸਦੀ ਸਮਰਥਾ ’ਤੇ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ– WHO ਦੀ ਪ੍ਰਮੁੱਖ ਵਿਗਿਆਨੀ ਨੇ ਭਾਰਤ ’ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਦਿੱਤੀ ਨਵੀਂ ਚਿਤਾਵਨੀ

ਮਹੀਨੇ ਦੇ ਆਖਿਰ ਤਕ ਲਈ ਪਲਾਂਟ ਬੰਦ
ਹਾਇਅਰ ਇੰਡੀਆ ਦੇ ਪ੍ਰੈਜੀਡੈਂਟ ਐਰਿਕ ਬ੍ਰੈਗੇਂਜਾ ਨੇ ਕਿਹਾ ਹੈ ਕਿ ਕੁਝ ਵਰਕਰਾਂ ਦੇ ਬੀਮਾਰ ਪੈਣ ਅਤੇ ਲਾਕਡਾਊਨ ਦੇ ਕਾਰਨ ਕੰਪਨੀ ਨੇ ਪੁਣੇ ਦੇ ਨੇੜੇ ਸਥਿਤ ਆਪਣੇ ਪਲਾਂਟ ਨੂੰ ਇਸ ਮਹੀਨੇ ਦੇ ਆਖਿਰ ਤੱਕ ਬੰਦ ਕਰ ਦਿੱਤਾ ਹੈ। ਟਾਟਾ ਗਰੁੱਪ ਦੀ ਕੰਪਨੀ ਵੋਲਟਾਸ ਦੇ ਐੱਮ. ਡੀ. ਪ੍ਰਦੀਪ ਬਖਸ਼ੀ ਨੇ ਵੀ ਕਿਹਾ ਕਿ ਕੰਪਨੀ ਨੇ ਆਪਣੇ ਕੁਝ ਪਲਾਂਟ ਬੰਦ ਕਰ ਦਿੱਤੇ ਹਨ। ਕਾਂਟ੍ਰੈਕਟ ’ਤੇ ਸਮਾਨ ਬਣਾਉਣ ਵਾਲੀ ਕੰਪਨੀ ਡਿਕਸਨ ਨੇ ਲਾਈਟਿੰਗ ਪ੍ਰੋਡਕਸ਼ਨ ਬੰਦ ਕਰ ਦਿੱਤੀ ਹੈ, ਜਦਕਿ ਅਪਲਾਇੰਸੇਜ ਅਤੇ ਟੀ. ਵੀ. ਪ੍ਰੋਡਕਸ਼ਨ ਦਾ ਕੰਮ 30 ਤੋਂ 50 ਫੀਸਦੀ ਸਮਰੱਥਾ ’ਤੇ ਚੱਲ ਰਿਹਾ ਹੈ।


author

Rakesh

Content Editor

Related News