ਅਗਲੇ ਵਿੱਤੀ ਸਾਲ 9-11 ਫੀਸਦੀ ਤੱਕ ਵਧੇਗੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ
Tuesday, Feb 14, 2023 - 11:09 AM (IST)
ਮੁੰਬਈ–ਘਰੇਲੂ ਬਾਜ਼ਾਰ ’ਚ ਕਮਰਸ਼ੀਅਲ ਵਾਹਨਾਂ ਦੀ ਵਿਕਰੀ 2023-24 ’ਚ ਸਾਲਾਨਾ ਆਧਾਰ ’ਤੇ 9-11 ਫੀਸਦੀ ਵਧ ਸਕਦੀ ਹੈ। ਰੇਟਿੰਗ ਏਜੰਸੀ ਕ੍ਰਿਸਿਲ ਨੇ ਅਰਥਵਿਵਸਥਾ ਦੀ ਵਾਧਾ ਦਰ ਕਰੀਬ 6 ਫੀਸਦੀ ਰਹਿਣ ਦੇ ਆਧਾਰ ’ਤੇ ਇਹ ਅਨੁਮਾਨ ਲਗਾਇਆ ਹੈ। ਏਜੰਸੀ ਦਾ ਕਹਿਣਾ ਹੈ ਕਿ ਅਰਥਵਿਵਸਥਾ ਦੀ ਵਾਧਾ ਦਰ ਕਰੀਬ 6 ਫੀਸਦੀ ਰਹਿ ਸਕਦੀ ਹੈ। ਕ੍ਰਿਸਿਲ ਦਾ ਕਹਿਣਾ ਹੈ ਕਿ ਕਮਰਸ਼ੀਅਲ ਵਾਹਨਾਂ ਦੀ ਮਾਰਕੀਟ ਨੂੰ ਦਰਮਿਆਨੇ ਅਤੇ ਭਾਰੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ ਨਾਲ ਰਫਤਾਰ ਮਿਲੇਗੀ।
ਇਹ ਵੀ ਪੜ੍ਹੋ-ਦੇਸੀ ਛੱਡ ਕੇ ਮਹਿੰਗੀ ਵਿਸਕੀ ਪੀਣ ਲੱਗੇ ਭਾਰਤੀ ! 60 ਫ਼ੀਸਦੀ ਉਛਲਿਆ ਸਕਾਟ ਦਾ ਇੰਪੋਰਟ
ਕ੍ਰਿਸਿਲ ਰੇਟਿੰਗਸ ਦੇ ਸੀਨੀਅਰ ਡਾਇਰੈਕਟਰ ਅਨੁਜ ਸੇਠੀ ਨੇ ਕਿਹਾ ਕਿ ਮਜ਼ਬੂਤ ਮੰਗ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਅਸੀਂ ਉਮੀਦ ਕਰਦੇ ਹਾਂ ਕਿ ਐੱਲ. ਸੀ. ਵੀ. ਵਿਕਰੀ ਅਗਲੇ ਵਿੱਤੀ ਸਾਲ ’ਚ 8-10 ਫੀਸਦੀ ਵਧੇਗੀ ਅਤੇ ਇਹ ਮਹਾਮਾਰੀ ਤੋਂ ਪਹਿਲਾਂ (2018-19) ਨੂੰ ਪਾਰ ਕਰ ਜਾਏਗੀ। ਦਰਮਿਆਨੇ ਅਤੇ ਭਾਰੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਨੂੰ ਪਾਰ ਕਰ ਜਾਏਗੀ। ਇਸ ’ਚ 13 ਤੋਂ 15 ਫੀਸਦੀ ਦਾ ਵਾਧਾ ਹੋਵੇਗਾ।
ਇਹ ਵੀ ਪੜ੍ਹੋ-FPI ਦੀ ਭਾਰਤੀ ਬਾਜ਼ਾਰ ਤੋਂ ਨਿਕਾਸੀ ਜਾਰੀ, ਫਰਵਰੀ 'ਚ ਹੁਣ ਤੱਕ 9,600 ਕਰੋੜ ਰੁਪਏ ਕੱਢੇ
ਰੇਟਿੰਗ ਏਜੰਸੀ ਨੇ ਕਿਹਾ ਕਿ 2021-22 ’ਚ ਘਰੇਲੂ ਬਾਜ਼ਾਰ ’ਚ ਕਮਰਸ਼ੀਅਲ ਵਾਹਨਾਂ ਦੀ ਵਿਕਰੀ ਸਾਲ-ਦਰ-ਸਾਲ ਆਧਾਰ ’ਤੇ 31 ਫੀਸਦੀ ਵਧੀ ਸੀ। ਚਾਲੂ ਵਿੱਤੀ ਸਾਲ ’ਚ ਵਿਕਰੀ ’ਚ ਵਾਧਾ 27 ਫੀਸਦੀ ਦੇ ਲਗਭਗ ਰਹੇਗਾ।
ਇਹ ਵੀ ਪੜ੍ਹੋ-ਜਲੰਧਰ-ਦਿੱਲੀ ਹਾਈਵੇ ਬਣਿਆ EV ਫਾਸਟ ਚਾਰਜਿੰਗ ਹਾਈ ਕੋਰੀਡੋਰ
ਐੱਲ. ਸੀ. ਵੀ. ਸੈਗਮੈਂਟ ਦੇ ਵਾਹਨਾਂ ਦੀ ਵਿਕਰੀ 10 ਫੀਸਦੀ ਤੱਕ ਵਧੇਗੀ
ਇਸ ਤੋਂ ਇਲਾਵਾ ਅਗਲੇ ਵਿੱਤੀ ਸਾਲ ਲਈ ਕੇਂਦਰੀ ਬਜਟ ’ਚ ਬੁਨਿਆਦੀ ਢਾਂਚੇ ’ਤੇ ਖਰਚੇ ’ਚ ਵਾਧੇ ਨਾਲ ਮੰਗ ਨੂੰ ਸਮਰਥਨ ਮਿਲੇਗਾ। ਇਹ ਘਰੇਲੂ ਕਮਰਸ਼ੀਅਲ ਵਾਹਨ ਇੰਡਸਟਰੀ ਲਈ ਵਾਧੇ ਦਾ ਲਗਾਤਾਰ ਤੀਜਾ ਸਾਲ ਹੋਵੇਗਾ। ਕ੍ਰਿਸਿਲ ਨੇ ਕਿਹਾ ਕਿ ਕੁੱਲ ਘਰੇਲੂ ਕਮਰਸ਼ੀਅਲ ਵ੍ਹੀਕਲ ਵਿਕਰੀ ’ਚ ਹਲਕੇ ਕਮਰਸ਼ੀਅਲ ਵਾਹਨ (ਐੱਲ. ਸੀ. ਵੀ.) ਸੈਗਮੈਂਟ ਦਾ ਵਾਧਾ 8 ਤੋਂ 10 ਫੀਸਦੀ ਤੱਕ ਰਹੇਗਾ।
ਇਹ ਵੀ ਪੜ੍ਹੋ-ਆਇਲ ਇੰਡੀਆ ਨੇ ਦਸੰਬਰ ਤਿਮਾਰੀ 'ਚ ਕਮਾਇਆ 1,746 ਕਰੋੜ ਰੁਪਏ ਦਾ ਸਭ ਤੋਂ ਵਧ ਲਾਭ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।