ਤਿਉਹਾਰੀ ਸੀਜ਼ਨ ’ਤੇ ਡਿਸਕਾਊਂਟ ਨਾਲ ਵਧੀ ਆਟੋ ਅਤੇ ਇਲੈਕਟ੍ਰਾਨਿਕ ਉਤਪਾਦਾਂ ਦੀ ਵਿਕਰੀ
Monday, Sep 16, 2024 - 12:57 PM (IST)
ਨਵੀਂ ਦਿੱਲੀ (ਇੰਟ.) - ਬੀਤੇ ਕੁੱਝ ਮਹੀਨਿਆਂ ’ਚ ਆਟੋ ਮੋਬਾਈਲ ਅਤੇ ਕੰਜ਼ਿਊਮਰ ਇਲੈਕਟ੍ਰਾਨਿਕ ਪ੍ਰੋਡਕਟਸ ਦੀ ਮੰਗ ’ਚ ਮੱਠਾਪਣ ਤੋਂ ਬਾਅਦ ਤਿਉਹਾਰੀ ਸੀਜ਼ਨ ’ਚ ਡਿਸਕਾਊਂਟ ਨਾਲ ਇਕ ਵਾਰ ਫਿਰ ਮੰਗ ਵਾਪਸ ਪਰਤਦੀ ਨਜ਼ਰ ਆ ਰਹੀ ਹੈ। ਕਈ ਮੀਡੀਆ ਰਿਪੋਰਟਸ ’ਚ ਦੱਸਿਆ ਗਿਆ ਕਿ ਗਣੇਸ਼ ਚਤੁਰਥੀ ਅਤੇ ਓਨਮ ਕਾਰਨ ਆਟੋ ਮੋਬਾਈਲ ਅਤੇ ਇਲੈਕਟ੍ਰਾਨਿਕਸ ਦੀ ਮੰਗ ’ਚ ਵਾਧਾ ਵੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨਾਲ ਛਾਪੇਮਾਰੀ ਦੌਰਾਨ ਬਦਸਲੂਕੀ, ਫੌਜ ’ਤੇ ਲੱਗੇ ਗੰਭੀਰ ਦੋਸ਼
ਰਿਪੋਰਟਸ ’ਚ ਦੱਸਿਆ ਗਿਆ ਕਿ ਓਨਮ, ਨਰਾਰੇ, ਦੁਰਗਾ ਪੂਜਾ ਅਤੇ ਦੀਵਾਲੀ ਵਰਗੇ ਿਤਉਹਾਰਾਂ ਨੂੰ ਵੇਖਦੇ ਹੋਏ ਇਲੈਕਟ੍ਰਾਨਿਕਸ, ਆਟੋ ਮੋਬਾਈਲ ਅਤੇ ਸਮਾਰਟਫੋਨ ਕੰਪਨੀਆਂ 30 ਫੀਸਦੀ ਤੱਕ ਦਾ ਡਿਸਕਾਊਂਟ ਗਾਹਕਾਂ ਨੂੰ ਆਫਰ ਕਰ ਰਹੀਆਂ ਹਨ।
ਜਾਣਕਾਰੀ ਮੁਤਾਬਕ ਓਨਮ ਤੋਂ ਪਹਿਲਾਂ ਕੇਰਲ ’ਚ ਮਾਰੂਤੀ ਸੁਜ਼ੂਕੀ ਦੀ ਬੁਕਿੰਗ ’ਚ 10 ਫੀਸਦੀ ਵਾਧਾ ਹੋਇਆ ਹੈ ਅਤੇ ਗਣੇਸ਼ ਚਤੁਰਥੀ ਦੇ ਪਹਿਲੇ ਦਿਨ ਮਹਾਰਾਸ਼ਟਰ ਅਤੇ ਕਰਨਾਟਕ ’ਚ ਵੀ ਇਹੀ ਸਥਿਤੀ ਰਹੀ ਹੈ। ਓਨਮ ਦੌਰਾਨ ਦੋਪਹੀਆ ਵਾਹਨਾਂ ਦੀ ਵਿਕਰੀ ’ਚ 15 ਤੋਂ 16 ਫੀਸਦੀ ਦਾ ਵਾਧਾ ਵੇਖਿਆ ਗਿਆ ਹੈ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ’ਚ ਵੱਡੀ ਲਾਪਰਵਾਹੀ, ਮਿਲਿਆ Expired ਦਵਾਈਆਂ ਦਾ ਭੰਡਾਰ
ਰਿਪੋਰਟਸ ’ਚ ਦੱਸਿਆ ਗਿਆ ਕਿ ਤਿਉਹਾਰੀ ਸੀਜ਼ਨ ’ਚ ਗੱਡੀਆਂ ਦੀ ਵਿਕਰੀ ਚਾਲੂ ਵਿੱਤੀ ਸਾਲ ਦੇ ਪਹਿਲੇ 5 ਮਹੀਨਿਆਂ ਦੇ ਔਸਤ 3,30,000 ਯੂਨਿਟਸ ਨਾਲ 15 ਫੀਸਦੀ ਤੱਕ ਵਧ ਸਕਦੀ ਹੈ। ਉਥੇ ਹੀ ਕੰਜ਼ਿਊਮਰ ਇਲੈਕਟ੍ਰਾਨਿਕਸ ਦੀ ਵਿਕਰੀ ’ਚ ਪਿਛਲੇ ਸਾਲ ਦੇ ਮੁਕਾਬਲੇ 7 ਤੋਂ 8 ਫੀਸਦੀ ਤੱਕ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ।
ਇਹ ਵੀ ਪੜ੍ਹੋ : BSNL ਦਾ Airtel, Jio ਨੂੰ ਵੱਡਾ ਝਟਕਾ, ਲਾਂਚ ਕੀਤਾ 82 ਦਿਨਾਂ ਦੀ ਵੈਲੀਡਿਟੀ ਵਾਲਾ ਨਵਾਂ ਸਸਤਾ ਪਲਾਨ
ਫਾਸਟ-ਫ੍ਰੀ ਰੈਫਰੀਜਰੇਟਰ ਦੀ ਵਿਕਰੀ ਓਨਮ ’ਚ 15 ਫੀਸਦੀ ਵਧੀ ਹੈ, ਉਥੇ ਹੀ, ਸਿੰਗਲ-ਡੋਰ ਵਾਲੇ ਰੈਫਰੀਜਰੇਟਰ ਦੀ ਵਿਕਰੀ ’ਚ 6 ਤੋਂ 7 ਫੀਸਦੀ ਦੀ ਕਮੀ ਆਈ ਹੈ। ਫੁਲ ਆਟੋਮੈਟਿਕ ਵਾਸ਼ਿੰਗ ਮਸ਼ੀਨ ਦੀ ਵਿਕਰੀ ’ਚ 12 ਤੋਂ 13 ਫੀਸਦੀ ਦਾ ਵਾਧਾ ਹੋਇਆ ਹੈ, ਉਥੇ ਹੀ, ਸੈਮੀ-ਆਟੋਮੇਟਿਕ ਵਾਸ਼ਿੰਗ ਮਸ਼ੀਨ ਦੀ ਵਿਕਰੀ 4 ਤੋਂ 5 ਫੀਸਦੀ ਵਧੀ ਹੈ।
ਇਹ ਵੀ ਪੜ੍ਹੋ : ਮਹਿੰਗਾ ਹੋਵੇਗਾ ਤੇਲ, ਤਿਉਹਾਰੀ ਸੀਜ਼ਨ 'ਚ ਰੜਕਣਗੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8