PLI ਯੋਜਨਾ ਦੇ ਤਹਿਤ ਵਿਸ਼ੇਸ਼ ਇਸਪਾਤ ਲਈ ਵੱਖ-ਵੱਖ ਸ਼੍ਰੇਣੀਆਂ ਦੀ ਸਮੀਖਿਆ ਕਰ ਰਹੀ ਹੈ ਸੇਲ

Friday, Nov 05, 2021 - 11:07 AM (IST)

PLI ਯੋਜਨਾ ਦੇ ਤਹਿਤ ਵਿਸ਼ੇਸ਼ ਇਸਪਾਤ ਲਈ ਵੱਖ-ਵੱਖ ਸ਼੍ਰੇਣੀਆਂ ਦੀ ਸਮੀਖਿਆ ਕਰ ਰਹੀ ਹੈ ਸੇਲ

ਨਵੀਂ ਦਿੱਲੀ (ਭਾਸ਼ਾ) – ਜਨਤਕ ਖੇਤਰ ਦੀ ਕੰਪਨੀ ਸਟੀਲ ਅਥਾਰਿਟੀ ਆਫ ਇੰਡੀਆ (ਸੇਲ) ਦੇ ਉਤਪਾਦਨ ਆਧਾਰਿਤ ਪ੍ਰੋਤਸਾਹਨ (ਪੀ. ਐੱਲ. ਆਈ.) ਯੋਜਨਾ ਤਹਿਤ ਵਿਸ਼ੇਸ਼ ਇਸਪਾਤ (ਸਪੈਸ਼ਲਿਟੀ ਸਟੀਲ) ਲਈ ਨਿਵੇਸ਼ ਕਰਨ ਦੀ ਉਮੀਦ ਹੈ। ਕੰਪਨੀ ਇਸ ਯੋਜਨਾ ਦੇ ਤਹਿਤ ਸ਼੍ਰੇਣੀਆਂ ਦੀ ਸਮੀਖਿਆ ਕਰ ਰਹੀ ਹੈ। ਸੇਲ ਦੀ ਚੇਅਰਮੈਨ ਸੋਮਾ ਮੰਡਲ ਨੇ ਕਿਹਾ ਕਿ ਕੰਪਨੀ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਦਾ ਮੁਲਾਂਕਣ ਕਰ ਰਹੀ ਹੈ ਅਤੇ ਇਸ ਨੂੰ ਧਿਆਨ ’ਚ ਰੱਖਦੇ ਹੋਏ ਨਿਵੇਸ਼ ਦੇ ਸਬੰਧ ’ਚ ਕਿਸੇ ਨਤੀਜੇ ’ਤੇ ਪਹੁੰਚੇਗੀ। ਉਨ੍ਹਾਂ ਨੇ ਪੀ. ਐੱਲ. ਆਈ. ਯੋਜਨਾ ਦੇ ਤਹਿਤ ਸੇਲ ਦੀਆਂ ਨਿਵੇਸ਼ ਯੋਜਨਾਵਾਂ ’ਤੇ ਇਕ ਈ-ਮੇਲ ਦੇ ਜਵਾਬ ’ਚ ਇਹ ਜਾਣਕਾਰੀ ਦਿੱਤੀ।

ਮੰਡਲ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਉਤਪਾਦ ਸ਼੍ਰੇਣੀ ਦੀ ਪਛਾਣ ਤੋਂ ਬਾਅਦ ਜ਼ਰੂਰੀ ਹੋਣ ’ਤੇ ਸੇਲ ਦਾ ਕੱਚੇ ਲੋਹੇ, ਇਸਪਾਤ ਲਈ ਖੋਜ ਅਤੇ ਵਿਕਾਸ ਕੇਂਦਰ ਅਤੇ ਇੰਜੀਨੀਅਰਿੰਗ ਅਤੇ ਤਕਨਾਲੋਜੀ ਕੇਂਦਰ ਕੰਪਨੀ ਦੇ ਇਸਪਾਤ ਪਲਾਂਟਾਂ ਨਾਲ ਕੰਮ ਕਰਨਗੇ, ਜਿਸ ਨਾਲ ਜ਼ਰੂਰੀ ਤਕਨਾਲੋਜੀਆਂ ਦਾ ਇਸਤੇਮਾਲ ਕਰ ਕੇ ਉਤਪਾਦਾਂ ਦਾ ਵਿਕਾਸ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਕੇਂਦਰੀ ਮੰਤਰੀ ਮੰਡਲ ਨੇ 22 ਜੁਲਾਈ ਨੂੰ ਦੇਸ਼ ’ਚ ਵਿਸ਼ੇਸ਼ ਜਾਂ ਮੁੱਲ ਵਾਧਾ ਇਸਪਾਤ ਦਾ ਉਤਪਾਦਨ ਵਧਾਉਣ ਲਈ 6,322 ਕਰੋੜ ਰੁਪਏ ਦੀ ਪੀ. ਐੱਲ. ਆਈ. ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ।


author

Harinder Kaur

Content Editor

Related News