ਸਚਿਨ ਬੰਸਲ ਬੰਗਲੁਰੂ ''ਚ ਖਰੀਦ ਰਹੇ ਹਨ ਪ੍ਰਾਪਰਟੀਜ਼

Saturday, Jan 12, 2019 - 11:44 AM (IST)

ਸਚਿਨ ਬੰਸਲ ਬੰਗਲੁਰੂ ''ਚ ਖਰੀਦ ਰਹੇ ਹਨ ਪ੍ਰਾਪਰਟੀਜ਼

ਬੰਗਲੁਰੂ—ਵਾਲਮਾਰਟ ਵਲੋਂ ਫਲਿੱਪਕਾਰਟ ਦੀ ਪ੍ਰਾਪਤੀ ਤੋਂ ਪ੍ਰਾਪਤ ਧਨਰਾਸ਼ੀ ਦੇ ਇਕ ਹਿੱਸੇ ਨਾਲ ਸਚਿਨ ਬੰਸਲ ਕੁਝ ਪ੍ਰਾਪਰਟੀ ਖਰੀਦਣ ਜਾ ਰਹੇ ਹਨ। ਫਲਿੱਪਕਾਰਟ ਦੇ ਕੋਅ-ਫਾਊਂਡਰ ਸਚਿਨ ਬੰਸਲ ਨੇ ਬੰਗਲੁਰੂ ਦੇ ਕੋਰਾਮੰਗਲਾ ਇਲਾਕੇ 'ਚ 45 ਕਰੋੜ ਰੁਪਏ ਦੀ ਰੈਜੀਡੈਂਸ਼ੀਅਲ ਪ੍ਰਾਪਰਟੀ ਖਰੀਦਣ ਲਈ ਡੀਲ ਸਾਈਨ ਕੀਤੀ ਹੈ। ਇਸ ਮਾਮਲੇ ਨਾਲ ਜੁੜੇ ਲੋਕਾਂ ਨੇ ਇਹ ਜਾਣਕਾਰੀ ਦਿੱਤੀ ਹੈ।  
ਬੰਸਲ ਅਜੇ ਵੀ ਕੋਰਾਂਗਲਾ 'ਚ ਹੀ ਰਹਿੰਦੇ ਹਨ ਜਿਸ ਨੂੰ ਅਰਬਪਤੀਆਂ ਦਾ ਇਲਾਕਾ ਕਿਹਾ ਜਾਂਦਾ ਹੈ। ਇਸ ਇਲਾਕੇ 'ਚ ਇੰਫੋਸਿਸ ਦੇ ਕੋਅ ਫਾਊਂਡਰ ਨੰਦਨ ਨੀਲੇਕਣੀ, ਕ੍ਰਿਸ਼ਨ ਗੋਪਾਲਕ੍ਰਿਸ਼ਣਨ, ਨਾਰਾਇਣ ਹੈਲਥ ਫਾਊਂਡਰ ਡਾ. ਦੇਵੀ ਸ਼ੈੱਟੀ ਅਤੇ ਬੀ.ਪੀ.ਐੱਲ. ਮੋਬਾਇਲ ਫਾਊਂਡਰ ਰਾਜੀਵ ਚੰਦਰਸ਼ੇਖਰ ਵੀ ਰਹਿੰਦੇ ਹਨ। 
ਬੰਸਲ ਦੀਆਂ ਦੋ ਸ਼ਾਨਦਾਰ ਪ੍ਰਾਪਰਟੀਜ਼ 5800 ਅਤੇ 5000 ਸਕਵਾਇਰ ਫੁੱਟ ਦੀਆਂ ਹਨ। ਉਹ ਇਸ ਦੇ ਲਈ ਕ੍ਰਮਵਾਰ 44,000 ਅਤੇ 38,000 ਰੁਪਏ ਪ੍ਰਤੀ ਸਕਵਾਇਰ ਫੁੱਟ ਦੀ ਕੀਮਤ ਦੇ ਰਹੇ ਹਨ। 
ਫਲਿਪਕਾਰਟ ਛੱਡਦੇ ਸਮੇਂ ਕਰੀਬ 1 ਅਰਬ ਡਾਲਰ ਦੀ ਧਨਰਾਸ਼ੀ ਪਾਉਣ ਵਾਲੇ ਬੰਸਲ ਨੇ ਇਸ ਨਿਵੇਸ਼ ਨੂੰ ਲੈ ਕੇ ਪੁੱਛੇ ਗਏ ਸਵਾਲ 'ਚ ਕੁਮੈਂਟ ਕਰਨ ਤੋਂ ਮਨ੍ਹਾ ਕੀਤਾ। ਸਚਿਨ ਨੇ ਮੌਜੂਦਾ ਪ੍ਰਾਪਰਟੀ ਨੂੰ ਕੁਝ ਸਾਲ ਪਹਿਲਾਂ ਖਰੀਦਿਆਂ ਸੀ, ਜਦੋਂ ਉਨ੍ਹਾਂ ਨੇ ਫਲਿਪਕਾਰਟ ਦੇ ਆਪਣੇ ਕੁਝ ਸ਼ੇਅਰਾਂ ਨੂੰ ਵੇਚਿਆ ਸੀ। 
ਤਿੰਨ ਸਾਲ ਪਹਿਲਾਂ ਫਲਿਪਕਾਰਟ ਦੇ ਕੋਅ ਫਾਊਂਡਰ ਬਿੰਨੀ ਬਸੰਲ ਨੇ ਵੀ ਇਸ ਇਲਾਕੇ 'ਚ 32 ਕਰੋੜ ਰੁਪਏ 'ਚ 10000 ਸਕਵਾਇਰ ਫੁੱਟ ਦੀ ਪ੍ਰਾਪਰਟੀ ਖਰੀਦੀ ਸੀ।


author

Aarti dhillon

Content Editor

Related News