ਸਚਿਨ ਬਾਂਸਲ ਨੇ ਮਦਰਾਸ ਹਾਈਕੋਰਟ 'ਚ ED ਦੇ ਨੋਟਿਸ ਨੂੰ ਦਿੱਤੀ ਚੁਣੌਤੀ, ਜਾਣੋ ਕੀ ਹੈ ਮਾਮਲਾ

Monday, Sep 06, 2021 - 06:01 PM (IST)

ਸਚਿਨ ਬਾਂਸਲ ਨੇ ਮਦਰਾਸ ਹਾਈਕੋਰਟ 'ਚ ED ਦੇ ਨੋਟਿਸ ਨੂੰ ਦਿੱਤੀ ਚੁਣੌਤੀ, ਜਾਣੋ ਕੀ ਹੈ ਮਾਮਲਾ

ਚੇਨਈ - ਸਚਿਨ ਬਾਂਸਲ ਨੇ ਈ-ਕਾਮਰਸ ਕੰਪਨੀ ਫਲਿੱਪਕਾਰਟ ਤੋਂ ਵਿਦਾ ਹੋ ਕੇ ਵਿੱਤੀ ਸੇਵਾਵਾਂ ਦੀ ਕੰਪਨੀ ਨਾਵੀ ਟੈਕਨਾਲੌਜੀਸ ਦੀ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਸਚਿਨ ਬਾਂਸਲ ਨੇ ਇਸ ਸਾਲ 1 ਜੁਲਾਈ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਕਾਰਨ ਦੱਸੋ ਨੋਟਿਸ ਨੂੰ ਚੁਣੌਤੀ ਦਿੰਦਿਆਂ ਮਦਰਾਸ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਈ.ਡੀ. ਨੇ ਉਸਨੂੰ ਅਤੇ ਇੱਕ ਹੋਰ ਵਿਅਕਤੀ ਨੂੰ ਕਰੀਬ 23 ਹਜ਼ਾਰ ਕਰੋੜ ਰੁਪਏ ਦੀ ਐਫ.ਡੀ.ਆਈ. ਪਾਲਸੀ ਦੀ ਕਥਿਤ ਉਲੰਘਣਾ ਲਈ ਜ਼ਿੰਮੇਵਾਰ ਠਹਿਰਾਇਆ ਹੈ। ਬਾਂਸਲ ਨੇ ਪਟੀਸ਼ਨ ਵਿਚ ਨੋਟਿਸ ਨੂੰ ਗੈਰਕਨੂੰਨੀ ਅਤੇ ਆਪਹੁਦਰਾ ਕਰਾਰ ਦਿੰਦਿਆਂ ਰੱਦ ਕਰਨ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਆਪਣੇ ਪਹਿਲੇ ਵੈਂਚਰ ਫਲਿੱਪਕਾਰਟ ਨੂੰ ਛੱਡਣ ਤੋਂ ਬਾਅਦ ਸਚਿਨ ਬਾਂਸਲ ਨੇ ਦਸੰਬਰ 2018 ਵਿਚ ਆਪਣੇ ਦੋਸਤ ਅੰਕਿਤ ਅਗਰਵਾਲ ਦੇ ਨਾਲ ਮਿਲ ਕੇ ਨਾਵੀ ਟੈਕਨਾਲੌਜੀਜ਼ ਦੀ ਸਥਾਪਨਾ ਕੀਤੀ। ਨਾਵੀ ਲੈਂਡਿੰਗ ਜਨਰਲ ਇੰਸ਼ੋਰੈਂਸ , ਮਿਊਚੁਅਲ ਫੰਡ ਅਤੇ ਮਾਈਕਰੋ ਫਾਇਨਾਂਸਿੰਗ ਦੇ ਕੰਮ ਵਿਚ ਹੈ।

ਇਹ ਵੀ ਪੜ੍ਹੋ : 1 ਮਹੀਨੇ ਬਾਅਦ ਕਰਨੀ ਹੋਵੇਗੀ 12 ਘੰਟੇ ਨੌਕਰੀ, ਘਟੇਗੀ ਤਨਖ਼ਾਹ ਤੇ ਵਧੇਗਾ PF

ਮਾਮਲੇ ਦੀ ਸੁਣਵਾਈ

ਜਸਟਿਸ ਆਰ ਮਹਾਦੇਵਨ ਨੇ ਬਾਂਸਲ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਨੋਟਿਸ ਜਾਰੀ ਕਰਨ ਵਿਚ 12 ਸਾਲ ਦੀ ਦੇਰ ਨੂੰ ਲੈ ਕੇ ਆਥਰਿਟੀ ਦੀ ਖਿਚਾਈ ਕੀਤੀ। ਜਸਟਿਸ ਨੇ ED ਅਤੇ ਉਸਦੇ ਅਧਿਕਾਰੀਆਂ ਨੂੰ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਅਤੇ ਮਾਮਲੇ ਦੀ ਸੁਣਵਾਈ ਤਿੰਨ ਹਫਤਿਆਂ ਲਈ ਮੁਲਤਵੀ ਕਰ ਦਿੱਤੀ।

ਇਹ ਵੀ ਪੜ੍ਹੋ : ਮੋਬਾਇਲ ਨੰਬਰ ਪੋਰਟ ਕਰਵਾਉਣ ਵਾਲਿਆਂ 'ਤੇ TRAI ਨੇ ਕੱਸਿਆ ਸ਼ਿਕੰਜਾ, ਹੁਣ ਨਹੀਂ ਮਿਲਣਗੇ ਵਾਧੂ ਲਾਭ

ਫੇਮਾ ਤਹਿਤ ਮਿਲਿਆ ਸੀ ਨੋਟਿਸ

ਪਟੀਸ਼ਨਰ ਦੇ ਖ਼ਿਲਾਫ ਫੇਮਾ ਦੀ ਧਾਰਾ 16 ਦੇ ਤਹਿਤ ਮਾਮਲਾ ਸ਼ੁਰੂ ਕਰਨ ਲਈ ਕਾਰਨ ਦੱਸੋ ਨੋਟਿਸ ਬੈਂਗਲੁਰੂ ਵਿਚ ਈ.ਡੀ. ਦੇ ਡਿਪਟੀ ਡਾਇਰੈਕਟਰ ਦੀ ਇਕ ਸ਼ਿਕਾਇਤ ਦੇ ਆਧਾਰ 'ਤੇ ਜਾਰੀ ਕੀਤਾ ਗਿਆ ਸੀ। ਫਲਿੱਪਕਾਰਟ ਦੇ ਸਹਿ-ਸੰਸਥਾਪਕ ਬਿੰਨੀ ਬਾਂਸਲ, ਐਸੇਲ, ਟਾਈਗਰ ਗਲੋਬਲ, ਸੁਬਰਤ ਮਿਤਰਾ (ਏਸੇਲ ਦੇ ਨਾਮਜ਼ਦ ਨਿਰਦੇਸ਼ਕ) ਅਤੇ ਲੀ ਫਿਕਸੇਲ (ਟਾਈਗਰ ਗਲੋਬਲ ਦੇ ਨਾਮਜ਼ਦ ਨਿਰਦੇਸ਼ਕ) ਨੂੰ ਫੇਮਾ ਦੀਆਂ ਵੱਖ-ਵੱਖ ਵਿਵਸਥਾਵਾਂ ਦੀ ਕਥਿਤ ਉਲੰਘਣਾ ਲਈ ਨੋਟਿਸ ਜਾਰੀ ਕੀਤੇ ਗਏ ਸਨ।

ਇਹ ਨੋਟਿਸ 2014 ਦੇ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੂੰ ਫਲਿੱਪਕਾਰਟ ਗਰੁੱਪ ਦੀਆਂ ਕੰਪਨੀਆ ਦੇ ਸ਼ੇਅਰ ਜਾਰੀ ਕਰਨ ਦੇ ਸਬੰਧ ਵਿਚ 1 ਅਪ੍ਰੈਲ 2010 ਦੀ ਕਾਨਸਾਲੀਡੇਟਿਡ ਫਾਰੇਨ ਇਨਵੈਸਟਮੈਂਟ ਪਾਲਿਸੀ(Consolidated Foreign Direct Investment Policy) ਦੇ ਤਹਿਤ ਨਿਰਧਾਰਤ ਸ਼ਰਤਾਂ ਦੇ ਕਥਿਤ ਤੌਰ 'ਤੇ ਨਾਨ ਕੰਪਲਾਇੰਸ ਦੇ ਲਈ ਜਾਰੀ ਕੀਤੇ ਗਏ।

ਇਹ ਵੀ ਪੜ੍ਹੋ : ਚੈੱਕ ਕੱਟਣ ਤੋਂ ਪਹਿਲਾਂ ਜਾਣ ਲਓ RBI ਦਾ ਨਵਾਂ ਨਿਯਮ, ਨਹੀਂ ਤਾਂ ਭੁਗਤਨਾ ਪੈ ਸਕਦਾ ਹੈ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News