S&P ਸ਼ੇਅਰਾਂ ’ਚ ਇਸ ਸਾਲ ਹੁਣ ਤੱਕ ਸਭ ਤੋਂ ਜ਼ਿਆਦਾ ਗਿਰਾਵਟ

09/11/2019 11:39:11 AM

ਨਵੀਂ ਦਿੱਲੀ — ਬੰਬਈ ਸ਼ੇਅਰ ਬਾਜ਼ਾਰ ’ਚ ਛੋਟੀਆਂ ਅਤੇ ਮੱਧ ਆਕਾਰੀ ਕੰਪਨੀਆਂ ਦੇ ਸ਼ੇਅਰਾਂ ਦੇ ਸੂਚਕ ਅੰਕਾਂ ’ਚ ਵੱਡੀਆਂ ਕੰਪਨੀਆਂ ਦੇ ਮੁਕਾਬਲੇ ਚਾਲੂ ਵਿੱਤੀ ਸਾਲ ’ਚ ਹੁਣ ਤੱਕ 15.42 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਤਿੰਨਾਂ ਸੂਚਕ ਅੰਕਾਂ ਦੇ ਵਿਸ਼ਲੇਸ਼ਣ ਦੇ ਆਧਾਰ ’ਤੇ ਐੱਸ. ਐਂਡ ਪੀ. ਬੀ. ਐੱਸ. ਈ. ‘ਸਮਾਲਕੈਪ’ (ਛੋਟੀਆਂ ਕੰਪਨੀਆਂ ਦੇ ਸ਼ੇਅਰ) ਸੂਚਕ ਅੰਕ ਚਾਲੂ ਵਿੱਤੀ ਸਾਲ ’ਚ ਹੁਣ ਤੱਕ 2,317.4 ਅੰਕ ਯਾਨੀ 15.42 ਫ਼ੀਸਦੀ ਹੇਠਾਂ ਆਇਆ ਹੈ। ਉਥੇ ਹੀ ਮੱਧ ਆਕਾਰੀ ਕੰਪਨੀਆਂ ਦੇ ਸ਼ੇਅਰਾਂ ਦਾ ਸੂਚਕ ਅੰਕ 1,985 ਅੰਕ ਯਾਨੀ 12.82 ਫ਼ੀਸਦੀ ਟੁੱਟਿਆ ਹੈ।

ਹਾਲਾਂਕਿ, ਜੇਕਰ ਸੈਂਸੈਕਸ ਦੀ ਤੁਲਨਾ ਛੋਟੀਆਂ ਕੰਪਨੀਆਂ ਦੇ ਸ਼ੇਅਰਾਂ ਨਾਲ ਕੀਤੀ ਜਾਵੇ ਤਾਂ ਸੈਂਸੈਕਸ ’ਚ ਓਨੀ ਤੇਜ਼ ਗਿਰਾਵਟ ਨਹੀਂ ਆਈ। 30 ਸ਼ੇਅਰਾਂ ’ਤੇ ਆਧਾਰਿਤ ਸੂਚਕ ਅੰਕ ’ਚ 1,527.46 ਅੰਕ ਯਾਨੀ 3.94 ਫ਼ੀਸਦੀ ਦੀ ਗਿਰਾਵਟ ਆਈ ਹੈ। ਮੱਧ ਆਕਾਰੀ ਕੰਪਨੀਆਂ ਦੇ ਸ਼ੇਅਰਾਂ ਦਾ ਸੂਚਕ ਅੰਕ ਇਸ ਸਾਲ 23 ਅਗਸਤ ਨੂੰ 12,914.63 ’ਤੇ ਪਹੁੰਚ ਗਿਆ ਜੋ 52 ਹਫ਼ਤੇ ਦਾ ਹੇਠਲਾ ਪੱਧਰ ਹੈ। ਉਥੇ ਹੀ ਛੋਟੀਆਂ ਕੰਪਨੀਆਂ ਦੇ ਸ਼ੇਅਰਾਂ ਦਾ ਸੂਚਕ ਅੰਕ ਉਸੇ ਦਿਨ ਇਕ ਸਾਲ ਦੇ ਹੇਠਲੇ ਪੱਧਰ 11,950.86 ਅੰਕ ’ਤੇ ਆ ਗਿਆ। ਵਿਸ਼ਲੇਸ਼ਕਾਂ ਅਨੁਸਾਰ ਅਮੀਰਾਂ ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ’ਤੇ ਉੱਚੀ ਦਰ ਨਾਲ ਟੈਕਸ ਕਾਰਣ ਵਾਹਨ ਖੇਤਰ ’ਚ ਨਰਮੀ ਨਾਲ ਘਰੇਲੂ ਸ਼ੇਅਰ ਬਾਜ਼ਾਰ ’ਚ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਈ।

ਕੌਮਾਂਤਰੀ ਪੱਧਰ ’ਤੇ ਮੱਠਾ ਪੈਂਦਾ ਆਰਥਕ ਵਾਧਾ, ਅਮਰੀਕਾ-ਚੀਨ ਵਪਾਰ ਯੁੱਧ ਅਤੇ ਮੰਦੀ ਦੇ ਖਦਸ਼ੇ ਨਾਲ ਧਾਰਨਾ ਕਮਜ਼ੋਰ ਬਣੀ ਹੋਈ ਹੈ। ਬਾਜ਼ਾਰ ’ਚ ਅਨਿਸ਼ਚਿਤਤਾ ਦੌਰਾਨ ਛੋਟੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਸਭ ਤੋਂ ਜ਼ਿਆਦਾ ਬਿਕਵਾਲੀ ਦਾ ਦਬਾਅ ਵੇਖਿਆ ਜਾਂਦਾ ਹੈ। ਵਿਸ਼ਲੇਸ਼ਕਾਂ ਅਨੁਸਾਰ ਛੋਟੀਆਂ ਕੰਪਨੀਆਂ ਦੇ ਸ਼ੇਅਰਾਂ ਨੂੰ ਆਮ ਤੌਰ ’ਤੇ ਘਰੇਲੂ ਨਿਵੇਸ਼ਕ ਖਰੀਦਦੇ ਹਨ ਜਦੋਂ ਕਿ ਵਿਦੇਸ਼ੀ ਨਿਵੇਸ਼ਕਾਂ ਦੀ ਨਜ਼ਰ ਮੁੱਖ ਰੂਪ ਨਾਲ ਪ੍ਰਮੁੱਖ ਕੰਪਨੀਆਂ ’ਤੇ ਹੁੰਦੀ ਹੈ।


Related News