ਐੱਸ. ਐਂਡ ਪੀ. ਨੇ ਭਾਰਤ ਦੀ ਵਾਧਾ ਦਰ ਦਾ ਅੰਦਾਜ਼ਾ 6.8 ਫੀਸਦੀ ’ਤੇ ਰੱਖਿਆ ਬਰਕਰਾਰ

Tuesday, Sep 24, 2024 - 04:42 PM (IST)

ਐੱਸ. ਐਂਡ ਪੀ. ਨੇ ਭਾਰਤ ਦੀ ਵਾਧਾ ਦਰ ਦਾ ਅੰਦਾਜ਼ਾ 6.8 ਫੀਸਦੀ ’ਤੇ ਰੱਖਿਆ ਬਰਕਰਾਰ

ਨਵੀਂ ਦਿੱਲੀ (ਭਾਸ਼ਾ) – ਐੱਸ. ਐਂਡ ਪੀ. ਗਲੋਬਲ ਰੇਟਿੰਗਸ ਨੇ ਚਾਲੂ ਮਾਲੀ ਸਾਲ 2024-25 ਲਈ ਭਾਰਤ ਦੀ ਵਾਧਾ ਦਰ ਦਾ ਅੰਦਾਜ਼ਾ 6.8 ਫੀਸਦੀ ’ਤੇ ਮੰਗਲਵਾਰ ਨੂੰ ਬਰਕਰਾਰ ਰੱਖਿਆ ਅਤੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਆਰ. ਬੀ. ਆਈ. ਆਪਣੀ ਅਕਤੂਬਰ ਦੀ ਕਰੰਸੀ ਨੀਤੀ ਸਮੀਖਿਆ ’ਚ ਵਿਆਜ ਦਰਾਂ ’ਚ ਕਟੌਤੀ ਸ਼ੁਰੂ ਕਰ ਦੇਵੇਗਾ। ਏਸ਼ੀਆ ਪ੍ਰਸ਼ਾਂਤ ਦੇ ਆਰਥਿਕ ਦ੍ਰਿਸ਼ ’ਚ ਐੱਸ. ਐਂਡ ਪੀ. ਗਲੋਬਲ ਰੇਟਿੰਗ ਨੇ ਮਾਲੀ ਸਾਲ 2025-26 ਲਈ ਜੀ. ਡੀ. ਪੀ. ਵਾਧਾ ਦਰ ਦਾ ਅੰਦਾਜ਼ਾ 6.9 ਫੀਸਦੀ ’ਤੇ ਬਰਕਰਾਰ ਰੱਖਿਆ ਹੈ।

ਇਹ ਵੀ ਪੜ੍ਹੋ :     ਬੰਦ ਹੋ ਸਕਦੀ ਹੈ UPI ਦੀ ਵਰਤੋਂ, ਸਰਵੇ ਨੇ ਉਡਾਈ ਲੋਕਾਂ ਦੀ ਨੀਂਦ

ਇਸ ’ਚ ਕਿਹਾ ਗਿਆ ਕਿ ਭਾਰਤ ’ਚ ਠੋਸ ਵਾਧੇ ਨਾਲ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਮਹਿੰਗਾਈ ਨੂੰ ਆਪਣੇ ਟੀਚੇ ਦੇ ਅਨੁਸਾਰ ਲਿਆਉਣ ’ਤੇ ਧਿਆਨ ਦੇ ਸਕੇਗਾ। ਰੇਟਿੰਗ ਏਜੰਸੀ ਨੇ ਕਿਹਾ,‘ਭਾਰਤ ’ਚ ਅਪ੍ਰੈਲ-ਜੂਨ ਤਿਮਾਹੀ ’ਚ ਉੱਚ ਵਿਆਜ ਦਰਾਂ ਨੇ ਸ਼ਹਿਰੀ ਮੰਗ ਨੂੰ ਪ੍ਰਭਾਵਿਤ ਕੀਤਾ ਅਤੇ ਕੁਲ ਘਰੇਲੂ ਉਤਪਾਦ ਦੀ ਵਾਧਾ ਦਰ ਹੌਲੀ ਰਹੀ। ਹਾਲਾਂਕਿ ਇਹ ਪੂਰੇ ਮਾਲੀ ਸਾਲ 2024-25 ਲਈ ਸਾਡੇ ਕੁਲ ਘਰੇਲੂ ਉਤਪਾਦ ਦੇ 6.8 ਫੀਸਦੀ ਦੀ ਦਰ ਦੇ ਅੰਦਾਜ਼ੇ ਦੇ ਅਨੁਸਾਰ ਹੈ।’

ਇਹ ਵੀ ਪੜ੍ਹੋ :     ਪੁਰਾਣੇ ਮਕਾਨ ਵਿਚ ਰਹਿੰਦੇ ਹਨ 134 ਕੰਪਨੀਆਂ ਦੇ ਮਾਲਕ ਅਨੰਦ ਮਹਿੰਦਰਾ, ਜਾਣੋ ਵਜ੍ਹਾ

ਐੱਸ. ਐਂਡ ਪੀ. ਨੇ ਕਿਹਾ,‘ਸਾਡਾ ਦ੍ਰਿਸ਼ ਪਹਿਲਾਂ ਵਾਂਗ ਬਣਿਆ ਹੋਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਆਰ. ਬੀ. ਛੇਤੀ ਤੋਂ ਛੇਤੀ ਅਕਤੂਬਰ ’ਚ ਦਰਾਂ ’ਚ ਕਟੌਤੀ ਸ਼ੁਰੂ ਕਰ ਦੇਵੇਗਾ ਅਤੇ ਚਾਲੂ ਮਾਲੀ ਸਾਲ (ਮਾਰਚ 2025 ’ਚ ਖਤਮ ਹੋਣ ਵਾਲੇ) ’ਚ 2 ਵਾਰ ਦਰਾਂ ’ਚ ਕਟੌਤੀ ਦੀ ਯੋਜਨਾ ਬਣਾਏਗਾ।’

ਇਹ ਵੀ ਪੜ੍ਹੋ :     Facebook, Instagram ਅਤੇ WhatsApp ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼

ਮਹਿੰਗਾਈ ਔਸਤ 4.5 ਫੀਸਦੀ ਰਹੇਗੀ

ਐੱਸ. ਐਂਡ ਪੀ. ਦਾ ਅੰਦਾਜ਼ਾ ਹੈ ਕਿ ਚਾਲੂ ਮਾਲੀ ਸਾਲ ’ਚ ਮਹਿੰਗਾਈ ਔਸਤਨ 4.5 ਫੀਸਦੀ ਰਹੇਗੀ। ਸਰਕਾਰ ਨੇ ਆਰ. ਬੀ. ਆਈ. ਨੂੰ ਮਹਿੰਗਾਈ ਨੂੰ ਦੋਵੇਂ ਪਾਸੇ 2 ਫੀਸਦੀ ਘਟ-ਵਧ ਦੇ ਨਾਲ 4 ਫੀਸਦੀ ’ਤੇ ਰੱਖਣ ਦਾ ਟੀਚਾ ਦਿੱਤਾ ਹੈ। ਆਰ. ਬੀ. ਆਈ. ਦੀ ਵਿਆਜ ਦਰ ਤੈਅ ਕਰਨ ਵਾਲੀ ਕਰੰਸੀ ਨੀਤੀ ਕਮੇਟੀ ਦੀ ਬੈਠਕ 7 ਤੋਂ 9 ਅਕਤੂਬਰ ਨੂੰ ਹੋਣ ਵਾਲੀ ਹੈ।

ਮਹਿੰਗਾਈ ਨੂੰ ਕਾਬੂ ’ਚ ਰੱਖਣ ਲਈ ਕੇਂਦਰੀ ਬੈਂਕ ਨੇ ਫਰਵਰੀ 2023 ਤੋਂ ਨੀਤੀਗਤ ਦਰ ਨੂੰ 6.5 ਫੀਸਦੀ ’ਤੇ ਬਰਕਰਾਰ ਰੱਖਿਆ ਹੈ। ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਵੀ ਆਪਣੀ ਨੀਤੀਗਤ ਵਿਆਜ ਦਰ ’ਚ 0.50 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਤੋਂ ਬਾਅਦ ਆਰ. ਬੀ. ਆਈ. ਦੇ ਅਗਲੇ ਮਹੀਨੇ ਇਸ ’ਚ 0.25 ਫੀਸਦੀ ਦੀ ਕਟੌਤੀ ਕਰਨ ਦੀ ਉਮੀਦ ਹੈ।

ਇਹ ਵੀ ਪੜ੍ਹੋ :     ਸੋਨਾ ਹੋਇਆ ਮਹਿੰਗਾ, ਚਾਂਦੀ ਦੇ ਭਾਅ ਡਿੱਗੇ, ਜਾਣੋ ਕੀਮਤੀ ਧਾਤਾਂ ਦੇ ਨਵੇਂ ਭਾਅ  

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News