ਵਿਕਸਤ ਭਾਰਤ ਦਾ ਸੁਪਨਾ ਪੂਰਾ ਕਰਨ ਲਈ ਹਰ ਸਾਲ 10 ਫੀਸਦੀ GDP ਗ੍ਰੋਥ ਜ਼ਰੂਰੀ : CII

Monday, Jul 07, 2025 - 03:29 PM (IST)

ਵਿਕਸਤ ਭਾਰਤ ਦਾ ਸੁਪਨਾ ਪੂਰਾ ਕਰਨ ਲਈ ਹਰ ਸਾਲ 10 ਫੀਸਦੀ GDP ਗ੍ਰੋਥ ਜ਼ਰੂਰੀ : CII

ਨਵੀਂ ਦਿੱਲੀ (ਭਾਸ਼ਾ) - ਸੀ. ਆਈ. ਆਈ. ਪ੍ਰਧਾਨ ਰਾਜੀਵ ਮੇਮਾਨੀ ਨੇ ਕਿਹਾ ਕਿ ਭਾਰਤ ਨੂੰ 2047 ਤੱਕ ਵਿਕਸਤ ਦੇਸ਼ ਦਾ ਸੁਪਨਾ ਪੂਰਾ ਕਰਨ ਲਈ ਹਰ ਸਾਲ 10 ਫੀਸਦੀ ਜੀ. ਡੀ. ਪੀ. ਗ੍ਰੋਥ ਜ਼ਰੂਰੀ ਹੈ। ਉਨ੍ਹਾਂ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਤੋਂ ਵੱਡੇ ਬਾਜ਼ਾਰ ਅਤੇ ਤਕਨੀਕੀ ਸਹਿਯੋਗ ਮਿਲਣ ਦੀ ਉਮੀਦ ਜਤਾਈ। ਸਰਕਾਰ ਅਤੇ ਆਰ. ਬੀ. ਆਈ. ਅਨੁਸਾਰ ਦੇਸ਼ ਦੀ ਅਰਥਵਿਵਸਥਾ ਸਥਿਰ ਹੈ ਅਤੇ ਇਸ ਸਾਲ 6.5 ਫੀਸਦੀ ਜੀ. ਡੀ. ਪੀ. ਗ੍ਰੋਥ ਦਾ ਅੰਦਾਜ਼ਾ ਹੈ। ਇਹ ਗੱਲ ਦੇਸ਼ ਦੇ ਉਦਯੋਗ ਸੰਗਠਨ ਸੀ. ਆਈ. ਆਈ. (ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀ) ਦੇ ਨਵ-ਨਿਯੁਕਤ ਪ੍ਰਧਾਨ ਰਾਜੀਵ ਮੇਮਾਨੀ ਨੇ ਕਹੀ ਹੈ।

ਇਹ ਵੀ ਪੜ੍ਹੋ :     ਫਿਰ ਨਵੇਂ ਰਿਕਾਰਡ ਬਣਾਏਗਾ ਸੋਨਾ, ਸਾਲ ਦੇ ਅੰਤ ਤੱਕ ਇਸ ਪੱਧਰ 'ਤੇ ਪਹੁੰਚੇਗੀ ਕੀਮਤ

ਨਾਮਾਤਰ ਜੀ. ਡੀ. ਪੀ. ਯਾਨੀ ਦੇਸ਼ ’ਚ ਬਣਨ ਵਾਲੇ ਸਾਰੇ ਸਾਮਾਨ ਅਤੇ ਸੇਵਾਵਾਂ ਦੀ ਕੀਮਤ ਨੂੰ ਮੌਜੂਦਾ ਬਾਜ਼ਾਰ ਦਰਾਂ ’ਤੇ ਮਿਣਿਆ ਜਾਂਦਾ ਹੈ। ਇਸ ’ਚ ਮਹਿੰਗਾਈ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ, ਜਦੋਂਕਿ ਅਸਲ ਜੀ. ਡੀ. ਪੀ. ’ਚ ਮਹਿੰਗਾਈ ਦਾ ਅਸਰ ਘੱਟ ਕਰ ਕੇ ਵੇਖਿਆ ਜਾਂਦਾ ਹੈ।

ਭਾਰਤ ਦੀ ਮੌਜੂਦਾ ਸਥਿਤੀ ਚੰਗੀ, ਪਰ ਹੋਰ ਮਜ਼ਬੂਤ ਕਰਨਾ ਜ਼ਰੂਰੀ

ਰਾਜੀਵ ਮੇਮਾਨੀ ਨੇ ਕਿਹਾ ਕਿ ਜੇਕਰ ਭਾਰਤ ਨੂੰ 2047 ਤੱਕ ਵਿਕਸਤ ਦੇਸ਼ਾਂ ਦੀ ਲਾਈਨ ’ਚ ਸ਼ਾਮਲ ਹੋਣਾ ਹੈ ਤਾਂ ਅਗਲੇ 20 ਸਾਲਾਂ ਤੱਕ 10 ਫੀਸਦੀ ਦੇ ਕਰੀਬ ਨਾਮਾਤਰ ਜੀ. ਡੀ. ਪੀ. ਗ੍ਰੋਥ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਮੌਜੂਦਾ ਸਥਿਤੀ ਚੰਗੀ ਹੈ ਪਰ ਉਸ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ। ਸੀ. ਆਈ. ਆਈ. ਪ੍ਰਧਾਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਜਲਦ ਹੀ ਅੰਤ੍ਰਿਮ ਵਪਾਰ ਸਮਝੌਤਾ ਹੋ ਸਕਦਾ ਹੈ। ਇਸ ਨਾਲ ਭਾਰਤ ਨੂੰ ਵੱਡਾ ਬਾਜ਼ਾਰ ਮਿਲੇਗਾ, ਖਾਸ ਕਰ ਕੇ ਉਨ੍ਹਾਂ ਖੇਤਰਾਂ ’ਚ ਜੋ ਕਿਰਤ ਆਧਾਰਿਤ ਹਨ। ਨਾਲ ਹੀ ਤਕਨੀਕ ਦੇ ਟਰਾਂਸਫਰ, ਸਾਂਝੇ ਅਦਾਰਿਆਂ ਤੇ ਨਵੀਆਂ ਸਾਂਝੇਦਾਰੀਆਂ ਦਾ ਰਸਤਾ ਖੁੱਲ੍ਹੇਗਾ।

ਇਹ ਵੀ ਪੜ੍ਹੋ :     HDFC 'ਚ ਧੋਖਾਧੜੀ ਨੇ ਉਡਾਏ ਹੋਸ਼, 3.33 ਕਰੋੜ ਦੀ ਜਾਂਚ ਨੂੰ ਲੈ ਕੇ 6 ਸੂਬਿਆਂ ਦੀ ਪੁਲਸ ਨੂੰ ਪਈਆਂ ਭਾਜੜਾਂ

ਵਪਾਰ ਸਮਝੌਤੇ ਨਾਲ ਵਧੇਗਾ ਨਿਵੇਸ਼

ਰਾਜੀਵ ਮੇਮਾਨੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਬਾਜ਼ਾਰ ’ਚ ਬਣੀ ਬੇਯਕੀਨੀ ਖਤਮ ਹੋਵੇਗੀ। ਇਸ ਨਾਲ ਵਪਾਰੀਆਂ ਅਤੇ ਕੰਪਨੀਆਂ ਨੂੰ ਭਵਿੱਖ ਨੂੰ ਲੈ ਕੇ ਸਪੱਸ਼ਟ ਦਿਸ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ’ਚ ਨਿਵੇਸ਼ ਵਧੇਗਾ ਅਤੇ ਨਵੀਆਂ ਨੌਕਰੀਆਂ ਦੇ ਮੌਕੇ ਬਣਨਗੇ। ਸੀ. ਆਈ. ਆਈ. ਮੁਤਾਬਕ ਭਾਰਤ ਦੀ ਅਰਥਵਿਵਸਥਾ ਇਸ ਵਿੱਤੀ ਸਾਲ ’ਚ 6.4 ਤੋਂ 6.7 ਫੀਸਦੀ ਦੀ ਦਰ ਨਾਲ ਵੱਧ ਸਕਦੀ ਹੈ। ਇਸ ਦੀ ਵਜ੍ਹਾ ਘਰੇਲੂ ਮੰਗ ’ਚ ਮਜ਼ਬੂਤੀ ਹੈ। ਹਾਲਾਂਕਿ, ਕੌਮਾਂਤਰੀ ਪੱਧਰ ’ਤੇ ਭੂ-ਸਿਆਸੀ ਤਣਾਅ ਭਾਰਤ ਦੀ ਗ੍ਰੋਥ ’ਚ ਜੋਖਿਮ ਵੀ ਪੈਦਾ ਕਰ ਸਕਦਾ ਹੈ।

ਇਹ ਵੀ ਪੜ੍ਹੋ :     PNB ਦੇ ਖ਼ਾਤਾਧਾਰਕਾਂ ਲਈ ਖੁਸ਼ਖ਼ਬਰੀ, Saving Account ਨੂੰ ਲੈ ਕੇ ਲਿਆ ਵੱਡਾ ਫ਼ੈਸਲਾ

ਸਰਕਾਰ ਨੇ ਕਿਹਾ ਹੈ ਕਿ ਦੇਸ਼ ਦੀ ਆਰਥਿਕ ਸਥਿਤੀ ਫਿਲਹਾਲ ਸਥਿਰ ਅਤੇ ਮਜ਼ਬੂਤ ਹੈ। ਭਾਰਤੀ ਰਿਜ਼ਰਵ ਬੈਂਕ ਨੇ ਮੌਜੂਦਾ ਵਿੱਤੀ ਸਾਲ ਲਈ 6.5 ਫੀਸਦੀ ਜੀ. ਡੀ. ਪੀ. ਗ੍ਰੋਥ ਦਾ ਅੰਦਾਜ਼ਾ ਜਤਾਇਆ ਹੈ। ਸਰਕਾਰ ਮੁਤਾਬਕ ਪੂੰਜੀ ਬਾਜ਼ਾਰ, ਬੈਂਕਿੰਗ ਸੈਕਟਰ ਅਤੇ ਕਾਰਪੋਰੇਟ ਸੈਕਟਰ ਦੀ ਸਥਿਤੀ ਚੰਗੀ ਬਣੀ ਹੋਈ ਹੈ, ਜਿਸ ਨਾਲ ਦੇਸ਼ ਅੱਗੇ ਵੱਧ ਰਿਹਾ ਹੈ।

ਇਹ ਵੀ ਪੜ੍ਹੋ :     ਵੱਡੀ ਰਾਹਤ : ਸਰਕਾਰ ਦਾ U-Turn , ਪੁਰਾਣੇ ਵਾਹਨਾਂ ਦੀ ਪਾਲਸੀ 'ਚ ਹੋਵੇਗਾ ਬਦਲਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News