ਮੂਡੀਜ਼ ਤੋਂ ਬਾਅਦ ਹੁਣ S&P ਨੇ ਵੀ ਘਟਾਈ ਭਾਰਤ ਦੀ ਗ੍ਰੋਥ ਰੇਟ, 2020 ’ਚ 5.2 ਫੀਸਦੀ ਰਹਿਣ ਦਾ ਅੰਦਾਜ਼ਾ

03/18/2020 10:27:52 PM

ਨਵੀਂ ਦਿੱਲੀ (ਭਾਸ਼ਾ)-ਗਲੋਬਲ ਰੇਟਿੰਗ ਏਜੰਸੀ ਸਟੈਂਡਰਡ ਐਂਡ ਪੂਅਰਜ਼ (ਐੱਸ. ਐਂਡ ਪੀ.) ਨੇ 2020 ’ਚ ਭਾਰਤ ਦੀ ਅਾਰਥਿਕ ਗ੍ਰੋਥ ਰੇਟ ਦਾ ਅੰਦਾਜ਼ਾ ਘਟਾ ਦਿੱਤਾ ਹੈ। ਏਜੰਸੀ ਨੇ 2020 ’ਚ ਭਾਰਤ ਦੀ ਅਾਰਥਿਕ ਵਾਧਾ ਦਰ 5.2 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਹੈ। ਏਜੰਸੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਕਾਰਣ ਕੌਮਾਂਤਰੀ ਪੱਧਰ ’ਤੇ ਅਾਰਥਿਕ ਮੰਦੀ ਦਾ ਖਤਰਾ ਬਣਿਆ ਹੋਇਆ ਹੈ। ਇਸ ਕਾਰਣ ਇਸ ਸਾਲ ਅਾਰਥਿਕ ਗ੍ਰੋਥ ਘੱਟ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਕੈਲੰਡਰ ਸਾਲ 2020 ’ਚ ਭਾਰਤ ਦੀ ਗ੍ਰੋਥ ਰੇਟ 5.7 ਰਹਿਣ ਦਾ ਅੰਦਾਜ਼ਾ ਲਾਇਆ ਸੀ।

ਏਸ਼ੀਆ ਪੈਸੇਫਿਕ ਦੀ ਗ੍ਰੋਥ ਰੇਟ 3 ਫੀਸਦੀ ਤੋਂ ਰਹੇਗੀ ਘੱਟ

ਰੇਟਿੰਗ ਏਜੰਸੀ ਵੱਲੋਂ ਅੱਜ ਜਾਰੀ ਰਿਪੋਰਟ ’ਚ ਕੌਮਾਂਤਰੀ ਅਰਥਵਿਵਸਥਾ ਦੇ ਮੰਦੀ ਦੀ ਲਪੇਟ ’ਚ ਆਉਣ ਕਾਰਣ ਏਸ਼ੀਆ ਪੈਸੇਫਿਕ ਖੇਤਰ ’ਚ ਅਾਰਥਿਕ ਗ੍ਰੋਥ 3 ਫੀਸਦੀ ਤੋਂ ਘੱਟ ਰਹੇਗੀ। ਏਜੰਸੀ ਵੱਲੋਂ ਜਾਰੀ ਬਿਆਨ ’ਚ ਐੱਸ. ਐਂਡ ਪੀ. ਏਸ਼ੀਆ-ਪੈਸੇਫਿਕ ਦੇ ਚੀਫ ਇਕਨਾਮਿਸਟ ਸ਼ਿਉਆਨ ਰੋਏਕ ਨੇ ਕਿਹਾ ਕਿ ਚਾਲੂ ਕੈਲੰਡਰ ਸਾਲ ਦੀ ਪਹਿਲੀ ਤਿਮਾਹੀ ’ਚ ਚੀਨ ’ਚ ਡੂੰਘੇ ਅਾਰਥਿਕ ਝਟਕੇ, ਅਮਰੀਕਾ ਤੇ ਯੂਰਪ ’ਚ ਸ਼ਟਡਾਊਨ ਅਤੇ ਸਥਾਨਕ ਪੱਧਰ ’ਤੇ ਕੋਰੋਨਾ ਵਾਇਰਸ ਦੇ ਫੈਲਣ ਕਾਰਣ ਪੂਰੇ ਏਸ਼ੀਆ ਪੈਸੇਫਿਕ ਰੀਜਨ ’ਚ ਅਾਰਥਿਕ ਗ੍ਰੋਥ ਮੱਠੀ ਰਹੇਗੀ। ਐੱਸ. ਐਂਡ ਪੀ. ਨੇ ਕਿਹਾ ਕਿ 2020 ’ਚ ਚੀਨ, ਭਾਰਤ ਅਤੇ ਜਾਪਾਨ ਦੀ ਅਾਰਥਿਕ ਗ੍ਰੋਥ ਘਟ ਕੇ ਕ੍ਰਮਵਾਰ 2.9, 5.2 ਅਤੇ-1.2 ਰਹਿ ਸਕਦੀ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਇਨ੍ਹਾਂ ਤਿੰਨਾਂ ਦੇਸ਼ਾਂ ਦੀ ਅਾਰਥਿਕ ਗ੍ਰੋਥ ਕ੍ਰਮਵਾਰ 4.8, 5.7 ਅਤੇ-0.4 ਰਹਿਣ ਦਾ ਅੰਦਾਜ਼ਾ ਲਾਇਆ ਸੀ।


Karan Kumar

Content Editor

Related News