ਵੱਡੀ ਖ਼ਬਰ! ਭਾਰਤ ''ਚ ਇਸ ਤੀਜੇ ਕੋਰੋਨਾ ਟੀਕੇ ਨੂੰ ਮਿਲ ਸਕਦੀ ਹੈ ਹਰੀ ਝੰਡੀ
Tuesday, Feb 16, 2021 - 03:21 PM (IST)

ਨਵੀਂ ਦਿੱਲੀ- ਭਾਰਤ ਵਿਚ ਹੁਣ ਤੱਕ ਦੋ ਟੀਕੇ ਕੋਵੀਸ਼ੀਲਡ ਤੇ ਕੋਵੈਕਸਿਨ ਨਾਲ ਟੀਕਾਕਰਨ ਹੋ ਰਿਹਾ ਹੈ ਅਤੇ ਇਨ੍ਹਾਂ ਦੀ ਬਾਹਰੀ ਮੁਲਕਾਂ ਨੂੰ ਵੀ ਸਪਲਾਈ ਕੀਤੀ ਜਾ ਰਹੀ ਹੈ। ਇਸ ਵਿਚਕਾਰ ਖ਼ਬਰਾਂ ਹਨ ਕਿ ਰੂਸ ਦੇ 'ਸਪੂਤਨਿਕ-5' ਟੀਕੇ ਨੂੰ ਵੀ ਅਪ੍ਰੈਲ ਵਿਚ ਸੰਕਟਕਾਲੀ ਵਰਤੋਂ ਦੀ ਮਨਜ਼ੂਰੀ ਮਿਲ ਸਕਦੀ ਹੈ। ਇਹ ਟੀਕਾ ਰੂਸ ਦੇ ਗਮਾਲਿਆ ਰਿਸਰਚ ਇੰਸਟੀਚਿਊਟ ਆਫ਼ ਐਪੀਡਿਮੋਲੋਜੀ ਐਂਡ ਮਾਈਕ੍ਰੋਬਾਇਓਲੋਜੀ ਵੱਲੋਂ ਵਿਕਸਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ATF ਦੀ ਕੀਮਤ ਵਿਚ ਵਾਧਾ, ਕੌਮਾਂਤਰੀ ਰੂਟ 'ਤੇ ਸਫ਼ਰ ਹੋ ਸਕਦਾ ਹੈ ਮਹਿੰਗਾ
ਇਸ ਸਮੇਂ ਡਾ. ਰੈਡੀਜ਼ ਲੈਬੋਰੇਟਰੀਜ਼ ਭਾਰਤ ਵਿਚ ਇਸ ਟੀਕੇ ਦਾ ਤੀਜਾ ਕਲੀਨੀਕਲ ਟ੍ਰਾਇਲ ਕਰ ਰਹੀ ਹੈ, ਜੋ ਕਿ ਅਗਲੇ ਮਹੀਨੇ ਪੂਰਾ ਹੋ ਜਾਣ ਦੀ ਉਮੀਦ ਹੈ। ਇਸ ਤੋਂ ਬਾਅਦ ਇਹ ਭਾਰਤੀ ਡਰੱਗ ਕੰਟਰੋਲਰ ਜਨਰਲ (ਡੀ. ਜੀ. ਸੀ. ਆਈ.) ਕੋਲ ਸੰਕਟਕਾਲੀ ਮਨਜ਼ੂਰੀ ਲੈਣ ਲਈ ਅਪਲਾਈ ਕਰ ਸਕਦੀ ਹੈ।
ਇਹ ਵੀ ਪੜ੍ਹੋ- ਨੌਕਰੀਪੇਸ਼ਾ ਲੋਕਾਂ ਲਈ ਬੁਰੀ ਖ਼ਬਰ, PF ਨੂੰ ਲੈ ਕੇ ਲੱਗ ਸਕਦਾ ਹੈ ਇਹ ਝਟਕਾ
ਡਾ. ਰੈਡੀਜ਼ ਨੇ ਇਸ ਟੀਕੇ ਦੇ ਭਾਰਤ ਵਿਚ ਟ੍ਰਾਇਲ ਅਤੇ ਡਿਸਟ੍ਰੀਬਿਊਸ਼ਨ ਲਈ ਸਤੰਬਰ 2020 ਵਿਚ ਟੀਕੇ ਦੀ ਸਹਿ-ਵਿਕਾਸਕਰਤਾ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰ. ਡੀ. ਆਈ. ਐੱਫ.) ਨਾਲ ਸਾਂਝੇਦਾਰੀ ਕੀਤੀ ਸੀ। ਗੌਰਤਲਬ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਬ੍ਰਿਟਿਸ਼ ਮੈਡੀਕਲ ਜਰਨਲ ਦਿ ਲੈਂਸੇਟ ਨੇ ਕਿਹਾ ਸੀ ਕਿ 'ਸਪੂਤਨਿਕ-5' ਟੀਕਾ 91.6 ਫ਼ੀਸਦੀ ਅਸਰਦਾਰ ਹੈ। ਇਸ ਹਿਸਾਬ ਨਾਲ ਇਹ ਆਕਸਫੋਰਡ-ਐਸਟ੍ਰਾਜ਼ੈਨੇਕਾ ਵੱਲੋਂ ਵਿਕਸਤ ਟੀਕੇ ਕੋਵੀਸ਼ੀਲਡ ਨਾਲੋਂ ਵੀ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦਾ ਹੈ।
ਇਹ ਵੀ ਪੜ੍ਹੋ- ਇਹ 4 ਬੈਂਕ ਹੋ ਸਕਦੇ ਹਨ ਪ੍ਰਾਈਵੇਟ, ਸਰਕਾਰ ਜਲਦ ਕਰ ਸਕਦੀ ਹੈ ਐਲਾਨ
►ਕਈ ਦੇਸ਼ਾਂ ਨੂੰ ਕੋਰੋਨਾ ਟੀਕੇ ਦੀ ਮਦਦ ਦੇ ਰਹੇ ਭਾਰਤ 'ਚ ਇਕ ਹੋਰ ਟੀਕੇ ਨੂੰ ਮਨਜ਼ੂਰੀ ਦੀ ਉਮੀਦ ਬਾਰੇ ਕੁਮੈਂਟ ਬਾਕਸ 'ਚ ਦਿਓ ਟਿਪਣੀ