ਰੂਸ ਨੇ ਸ਼ੁਰੂ ਕੀਤਾ ਹਮਲਾ, ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਆਇਆ ਵੱਡਾ ਉਛਾਲ - ਜਾਣੋ ਅੱਜ ਦੇ ਭਾਅ
Thursday, Feb 24, 2022 - 04:17 PM (IST)
ਨਵੀਂ ਦਿੱਲੀ - ਰੂਸ ਅਤੇ ਯੂਕਰੇਨ ਵਿਚਾਲੇ ਹੋਏ ਹਮਲੇ ਦਾ ਅਸਰ ਭਾਰਤੀ ਬਾਜ਼ਾਰ 'ਤੇ ਵੀ ਪਿਆ। ਦਰਅਸਲ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੱਜ ਸਵੇਰੇ ਯੂਕਰੇਨ 'ਤੇ ਹਮਲੇ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੇ ਉਛਾਲ ਦੇ ਨਾਲ-ਨਾਲ ਸ਼ੇਅਰ ਬਾਜ਼ਾਰ ਨੂੰ ਵੱਡਾ ਝਟਕਾ ਲੱਗਾ।
ਭਾਰਤ 'ਚ 10 ਗ੍ਰਾਮ ਸੋਨੇ ਦੀ ਕੀਮਤ 'ਚ ਕਰੀਬ 1400 ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਇਕ ਕਿਲੋ ਚਾਂਦੀ ਦੀ ਕੀਮਤ 'ਚ ਵੀ 2 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਭਾਰਤੀ ਸਰਾਫਾ ਬਾਜ਼ਾਰ 'ਚ ਅੱਜ ਜਾਰੀ ਸੋਨੇ-ਚਾਂਦੀ ਦੇ ਰੇਟਾਂ ਮੁਤਾਬਕ 999 ਸ਼ੁੱਧਤਾ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 51419 ਰੁਪਏ ਹੋ ਗਈ ਹੈ, ਜਦਕਿ 916 ਸ਼ੁੱਧਤਾ ਵਾਲੇ ਸੋਨਾ ਦੀ ਕੀਮਤ 47100 ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ : AirIndia ਦੇ ਕਾਮਿਆਂ ਲਈ ਦੋਹਰੀ ਖ਼ੁਸ਼ਖ਼ਬਰੀ , ਤਨਖ਼ਾਹ ਨੂੰ ਲੈ ਕੇ ਕੰਪਨੀ ਨੇ ਕੀਤਾ ਇਹ ਐਲਾਨ
ਅੱਜ ਇਸ ਦੀ ਕੀਮਤ 38564 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਹੈ। 585 ਸ਼ੁੱਧਤਾ ਵਾਲਾ ਸੋਨਾ ਵੀ ਵੱਧ ਰਿਹਾ ਹੈ ਅਤੇ 30080 ਰੁਪਏ ਵਿੱਚ ਵਿਕ ਰਿਹਾ ਹੈ। ਇਸ ਦੇ ਨਾਲ ਹੀ 999 ਸ਼ੁੱਧਤਾ ਵਾਲੀ ਚਾਂਦੀ ਦੀ ਕੀਮਤ ਵੀ ਵਧ ਕੇ 66501 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।