ਸਾਊਦੀ ਅਰਬ ਨੂੰ ਪਛਾੜ ਚੀਨ ਦਾ ਸਭ ਤੋਂ ਵੱਡਾ ਤੇਲ ਸਪਲਾਇਰ ਬਣਿਆ ਰੂਸ, ਜਾਣੋ ਕਿਵੇਂ
Tuesday, Jan 23, 2024 - 01:49 PM (IST)
ਬਿਜ਼ਨੈੱਸ ਡੈਸਕ : ਸਾਊਦੀ ਅਰਬ ਨੂੰ ਪਛਾੜ ਕੇ ਰੂਸ ਚੀਨ ਦਾ ਸਭ ਤੋਂ ਵੱਡਾ ਕਰੂਡ ਸਪਲਾਇਰ ਬਣ ਗਿਆ ਹੈ। ਚੀਨ ਦੁਨੀਆ ਵਿੱਚ ਤੇਲ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ। ਪਿਛਲੇ ਸਾਲ ਇਸ ਨੇ ਰੂਸ ਤੋਂ ਰਿਕਾਰਡ 10.7 ਕਰੋੜ ਟਨ ਕਰੂਡ ਖਰੀਦਿਆ, ਜੋ ਕਿ 2022 ਦੇ ਮੁਕਾਬਲੇ ਇੱਕ ਚੌਥਾਈ ਵੱਧ ਹੈ। ਚੀਨ ਨੇ ਪਿਛਲੇ ਸਾਲ ਸਾਊਦੀ ਅਰਬ ਤੋਂ 8.6 ਕਰੋੜ ਟਨ ਕਰੂਡ ਦੀ ਖਰੀਦਦਾਰੀ ਕੀਤੀ ਸੀ। 2018 ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਰੂਸ ਚੀਨ ਦਾ ਸਭ ਤੋਂ ਵੱਡਾ ਤੇਲ ਸਪਲਾਇਰ ਬਣਿਆ ਹੈ।
ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ
ਪਿਛਲੇ ਸਾਲ ਇਸ ਨੇ ਰੂਸ ਤੋਂ ਰੋਜ਼ਾਨਾ 21.5 ਲੱਖ ਬੈਰਲ ਕੱਚਾ ਤੇਲ ਖਰੀਦਿਆ ਸੀ। ਜਿੱਥੋਂ ਤੱਕ ਭਾਰਤ ਦਾ ਸਬੰਧ ਹੈ, ਅਸੀਂ ਪਿਛਲੇ ਸਾਲ ਰੂਸ ਤੋਂ ਰੋਜ਼ਾਨਾ 17.9 ਲੱਖ ਬੈਰਲ ਕਰੂਡ ਖਰੀਦਿਆ ਸੀ। ਇਹ 2022 ਦੇ ਮੁਕਾਬਲੇ ਲਗਭਗ ਦੁੱਗਣਾ ਹੈ। ਪੱਛਮੀ ਦੇਸ਼ਾਂ ਨੇ ਰੂਸੀ ਤੇਲ 'ਚੇ 60 ਡਾਲਰ ਪ੍ਰਤੀ ਬੈਰਲ ਦੀ ਕੀਮਤ ਸੀਮਾ ਲਗਾ ਦਿੱਤੀ ਹੈ ਪਰ ਚੀਨ ਦੀਆਂ ਕੰਪਨੀਆਂ ਇਸ ਤੋਂ ਵੱਧ ਕੀਮਤ 'ਤੇ ਰੂਸ ਤੋਂ ਤੇਲ ਖਰੀਦ ਰਹੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਚੀਨ ਲਈ ਇਸ ਤੇਲ ਨੂੰ ਲਿਆਉਣਾ ਸਸਤਾ ਪੈ ਰਿਹਾ ਹੈ। ਇਸ ਦਾ ਸ਼ਿਪਿੰਗ ਰੂਟ ਕਾਫ਼ੀ ਛੋਟਾ ਹੈ। ਇਸ ਦੀ ਤੁਲਣਾ ਵਿਚ ਸਾਉਦੀ ਅਰਬ ਦਾ ਤੇਲ ਚੀਨ ਲਈ ਮਹਿੰਗਾ ਹੈ, ਜਦਕਿ ਈਰਾਨ ਨਾਲ ਉਸ ਦਾ ਵਿਵਾਦ ਹੋਇਆ ਹੈ।
ਇਹ ਵੀ ਪੜ੍ਹੋ - ਅਯੁੱਧਿਆ ਬਣੇਗਾ ਵੱਡਾ ਸੈਰ-ਸਪਾਟਾ ਸਥਾਨ, ਹਰ ਸਾਲ 5 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ
ਇਹੀ ਕਾਰਨ ਹੈ ਕਿ ਰੂਸੀ ਤੇਲ ਦੀ ਮੰਗ ਵਧੀ ਹੈ। ਪਿਛਲੇ ਸਾਲ ਚੀਨ ਨੇ ਰੂਸ ਤੋਂ 60.6 ਅਰਬ ਡਾਲਰ ਦਾ ਕੱਚਾ ਤੇਲ ਖਰੀਦਿਆ ਸੀ। ਇਸ ਦੀ ਔਸਤ ਕੀਮਤ 77 ਡਾਲਰ ਪ੍ਰਤੀ ਬੈਰਲ ਸੀ। ਪਿਛਲੇ ਸਾਲ ਦੇ ਅੰਕੜਿਆਂ ਮੁਤਾਬਕ ਚੀਨ ਨੂੰ ਤੇਲ ਸਪਲਾਈ ਕਰਨ ਦੇ ਮਾਮਲੇ 'ਚ ਇਰਾਕ ਤੀਜੇ ਅਤੇ ਮਲੇਸ਼ੀਆ ਚੌਥੇ ਸਥਾਨ 'ਤੇ ਰਿਹਾ। ਚੀਨੀ ਸਰਕਾਰੀ ਅੰਕੜਿਆਂ ਵਿੱਚ ਈਰਾਨ ਤੋਂ ਦਰਾਮਦ ਕੀਤੇ ਗਏ ਤੇਲ ਨੂੰ ਦੱਖਣ-ਪੂਰਬੀ ਏਸ਼ੀਆਈ ਦੇਸ਼ ਤੋਂ ਆਉਣ ਵਾਲੇ ਕੱਚੇ ਵਜੋਂ ਦਰਸਾਇਆ ਗਿਆ ਹੈ। ਰੂਸ ਪਿਛਲੇ ਸਾਲ ਚੀਨ ਨੂੰ ਤੇਲ ਦਾ ਸਭ ਤੋਂ ਵੱਡਾ ਸਪਲਾਇਰ ਵੀ ਸੀ।
ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ
ਇਸ ਨੇ ਚੀਨ ਨੂੰ 96 ਲੱਖ ਟਨ ਈਂਧਨ ਤੇਲ ਵੇਚਿਆ। ਮਲੇਸ਼ੀਆ 69.3 ਲੱਖ ਟਨ ਦੇ ਨਾਲ ਦੂਜੇ ਸਥਾਨ 'ਤੇ ਰਿਹਾ। ਚੀਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਪਰ ਉਹ ਆਪਣੀ ਲੋੜ ਦਾ ਜ਼ਿਆਦਾਤਰ ਤੇਲ ਦਰਾਮਦ ਕਰਦਾ ਹੈ। ਯੂਕਰੇਨ ਯੁੱਧ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਰੂਸ ਤੋਂ ਤੇਲ ਦੀ ਦਰਾਮਦ ਬੰਦ ਕਰ ਦਿੱਤੀ ਸੀ। ਉਦੋਂ ਤੋਂ, ਰੂਸ ਚੀਨ ਅਤੇ ਭਾਰਤ ਨੂੰ ਵੱਡੇ ਪੱਧਰ 'ਤੇ ਤੇਲ ਵੇਚ ਰਿਹਾ ਹੈ।
ਇਹ ਵੀ ਪੜ੍ਹੋ - Ram Mandir:ਹੁਣ ਹਰ ਰੋਜ਼ 4 ਵਜੇ ਉੱਠਣਗੇ ਰਾਮਲਲਾ, ਹਰ ਘੰਟੇ ਲਗੇਗਾ ਭੋਗ, 14 ਘੰਟੇ ਸ਼ਰਧਾਲੂਆਂ ਨੂੰ ਦੇਣਗੇ ਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8