ਗ੍ਰਾਮੀਣ ਬੈਂਕਾਂ ਨੂੰ ਸ਼ੇਅਰ ਮਾਰਕੀਟ ’ਚ ਸੂਚੀਬੱਧ ਹੋਣ ਦਾ ਮੌਕਾ ਮਿਲੇਗਾ, ਸਰਕਾਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

Monday, Oct 03, 2022 - 04:35 PM (IST)

ਗ੍ਰਾਮੀਣ ਬੈਂਕਾਂ ਨੂੰ ਸ਼ੇਅਰ ਮਾਰਕੀਟ ’ਚ ਸੂਚੀਬੱਧ ਹੋਣ ਦਾ ਮੌਕਾ ਮਿਲੇਗਾ, ਸਰਕਾਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਨਵੀਂ ਦਿੱਲੀ (ਭਾਸ਼ਾ) - ਖੇਤਰੀ ਗ੍ਰਾਮੀਣ ਬੈਕਾਂ (ਆਰ. ਆਰ. ਬੀ.) ਲਈ ਸਰਕਾਰ ਨੇ ਖਰੜਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ’ਤੇ ਖਰਾ ਉਤਰਣ ਵਾਲੇ ਇਸ ਸ਼੍ਰੇਣੀ ਦੇ ਬੈਂਕ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੋ ਕੇ ਵਿੱਤੀ ਸੋਮੇ ਜੁਟਾ ਸਕਣਗੇ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਖੇਤਰੀ ਗ੍ਰਾਮੀਣ ਬੈਂਕਾਂ ਕੋਲ ਬੀਤੇ 3 ਸਾਲ ਦੌਰਾਨ ਘੱਟੋ-ਘੱਟ 300 ਕਰੋੜ ਰੁਪਏ ਦੀ ਸ਼ੁੱਧ ਜਾਇਦਾਦ ਹੋਣੀ ਚਾਹੀਦੀ ਹੈ ਅਤੇ ਇਸ ਦੌਰਾਨ ਉਨ੍ਹਾਂ ਦੀ ਪੂੰਜੀ ਪੂਰਤੀ ਵੀ 9 ਫੀਸਦੀ ਦੇ ਹੇਠਲੇ ਰੈਗੂਲੇਟਰੀ ਪੱਧਰ ਤੋਂ ਵੱਧ ਹੋਣੀ ਚਾਹੀਦੀ ਹੈ। ਵਿੱਤ ਮੰਤਰਾਲਾ ਵੱਲੋਂ ਜਾਰੀ ਖਰੜਾ ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੋਣ ਦੀ ਇੱਛਾ ਰੱਖਣ ਵਾਲੇ ਆਰ. ਆਰ. ਬੀ. ਦਾ ਲਾਭ ਹਾਸਲ ਕਰਨ ਦਾ ਿਰਕਾਰਡ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ :  ਇਸ ਦੀਵਾਲੀ ਚੀਨ ਨੂੰ ਲੱਗੇਗਾ 50,000 ਕਰੋੜ ਦਾ ਝਟਕਾ, ਮੇਕਿੰਗ ਇੰਡੀਆ ਨੂੰ ਮਿਲੇਗੀ ਮਜ਼ਬੂਤੀ

15 ਕਰੋੜ ਰੁਪਏ ਦਾ ਸੰਚਾਲਨ ਲਾਭ ਜ਼ਰੂਰੀ

ਇਹ ਵੀ ਜ਼ਰੂਰੀ ਹੈ ਕਿ ਬੀਤੇ 5 ਸਾਲਾਂ ’ਚੋਂ ਘੱਟੋ-ਘੱਟ 3 ਸਾਲ ਉਨ੍ਹਾਂ ਨੂੰ ਘੱਟੋ-ਘੱਟ 15 ਕਰੋੜ ਰੁਪਏ ਦਾ ਸੰਚਾਲਨ ਲਾਭ ਕਮਾਇਆ ਹੋਵੇ। ਖਰੜਾ ਨਿਯਮਾਂ ਅਨੁਸਾਰ ਤੁਹਾਡਾ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਿਲਆਉਣ ਲਈ ਯੋਗ ਬੈਂਕ ਦੀ ਪਛਾਣ ਕਰਨ ਦੀ ਜ਼ਿੰਮੇਵਾਰੀ ਇਨ੍ਹਾਂ ਗ੍ਰਾਮੀਣ ਬੈਂਕਾਂ ਦੇ ਸਪਾਂਸਰ ਬੈਂਕਾਂ ’ਤੇ ਛੱਡ ਿਦੱਤੀ ਗਈ ਹੈ। ਆਈ. ਪੀ. ਓ. ਲਈ ਯੋਗ ਆਰ. ਆਰ. ਬੀ. ਦੀ ਚੋਣ ਕਰਦੇ ਸਮੇਂ ਸਪਾਂਸਰ ਬੈਂਕ ਨੂੰ ਪੂੰਜੀ ਜੁਟਾÀਉਣ ਅਤੇ ਖੁਲਾਸਾ ਲੋੜਾਂ ਸਬੰਧੀ ਸੇਬੀ ਅਤੇ ਆਰ. ਬੀ. ਆਈ. ਦੇ ਨਿਯਮਾਂ ਨੂੰ ਵੀ ਧਿਆਨ ’ਚ ਰੱਖਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਖੇਤੀਬਾੜੀ ਕਰਜ਼ੇ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਖੇਤਰੀ ਗ੍ਰਾਮੀਣ ਬੈਕਾਂ ਨੂੰ ਜਨਤਕ ਖੇਤਰ ਦੇ ਬੈਂਕ ਹੀ ਸਪਾਂਸਰ ਕਰਦੇ ਹਨ। ਮੌਜੂਦਾ ਸਮੇਂ ’ਚ 43 ਆਰ. ਆਰ. ਬੀ. ਹਨ, ਜਿਨ੍ਹਾਂ ਦੇ ਸਪਾਂਸਰ ਜਨਤਕ ਖੇਤਰ ਦੇ 12 ਬੈਂਕ ਹਨ।

ਇਹ ਵੀ ਪੜ੍ਹੋ : ਨਰਾਤਿਆਂ ਦਰਮਿਆਨ ਮੰਦਿਰਾਂ 'ਚ ਵਧੀ ਸ਼ਰਧਾਲੂਆਂ ਦੀ ਆਮਦ, ਫੁੱਲਾਂ ਦੀਆਂ ਕੀਮਤਾਂ ਨੇ ਮਹਿੰਗੀ ਕੀਤੀ ਪੂਜਾ ਦੀ ਥਾਲੀ

ਖੇਤਰੀ ਗ੍ਰਾਮੀਣ ਬੈਂਕਾਂ ਨੂੰ ਬੜ੍ਹਾਵਾ ਦੇਣ ਦਾ ਦਿੱਤਾ ਸੁਝਾਅ

ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਅਰਥਸ਼ਾਸਤਰੀਆਂ ਨੇ ਖੇਤਰੀ ਗ੍ਰਾਮੀਣ ਬੈਂਕਾਂ ਨੂੰ ਬੜ੍ਹਾਵਾ ਦੇਣ ਦਾ ਸੁਝਾਅ ਸੀ। ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸਤੰਬਰ 2018 ’ਚ ਸ਼ਹਿਰੀ ਸਹਿਕਾਰੀ ਕਮੇਟੀਆਂ ਅਤੇ ਸੂਖਮ ਵਿੱਤੀ ਸੰਸਥਾਨਾਂ ਨੂੰ ਖੁਦ ਨੂੰ ਐੱਸ. ਐੱਫ. ਬੀ. ’ਚ ਬਦਲਣ ਦੀ ਇਜਾਜ਼ਤ ਦਿੱਤੀ ਸੀ। ਸਭ ਤੋਂ ਵੱਡਾ ਆਰ. ਆਰ. ਬੀ. ਬੜੌਦਾ ਯੂ. ਪੀ. ਬੈਂਕ ਹੈ, ਜਿਸ ਦੇ ਬਹੀ ਖਾਤੇ ਦਾ ਆਕਾਰ 72,015 ਕਰੋੜ ਰੁਪਏ ਹੈ ਅਤੇ ਇਹ ਸਭ ਤੋਂ ਵੱਡੇ ਐੱਸ. ਐੱਫ. ਬੀ.-ਏ. ਯੂ. ਸਮਾਲ ਫਾਈਨਾਂਸ ਬੈਂਕ ਦੇ ਮੁਕਾਬਲੇ ਕਾਫੀ ਵੱਡਾ ਹੈ, ਜਿਸ ਦੇ ਕਾਰੋਬਾਰ ਦਾ ਆਕਾਰ 70,588 ਕਰੋੜ ਰੁਪਏ ਹੈ। ਦੂਜਾ ਸਭ ਤੋਂ ਵੱਡਾ ਆਰ. ਆਰ. ਬੀ. ਕਰਨਾਟਕ ਗ੍ਰਾਮੀਣ ਬੈਂਕ ਹੈ, ਜਿਸ ਦੇ ਕਾਰੋਬਾਰ ਦਾ ਆਕਾਰ 54, 856 ਕਰੋੜ ਰੁਪਏ ਹੈ, ਜਦੋਂਕਿ ਦੂਜੇ ਸਭ ਤੋਂ ਵੱਡੇ ਐੱਸ. ਐੱਫ. ਬੀ. ਇਕਵੀਟਾਸ ਦਾ ਕਾਰੋਬਾਰ ਸਿਰਫ 33,240 ਕਰੋੜ ਰੁਪਏ ਦਾ ਹੈ। ਆਰ. ਆਰ. ਬੀ. ’ਚ ਤੀਜੇ ਸਥਾਨ ’ਤੇ ਆਰੀਆਵਰਤ ਬੈਂਕ (48,649 ਕਰੋੜ ਰੁਪਏ) ਹੈ, ਜਦੋਂਕਿ ਤੀਜਾ ਸਭ ਤੋਂ ਵੱਡਾ ਐੱਸ. ਐੱਫ. ਬੀ. ਉੱਜਜੀਵਨ ਲਘੁ ਿਵੱਤ ਬੈਂਕ (27,630 ਕਰੋੜ ਰੁਪਏ) ਹੈ।

ਇਹ ਵੀ ਪੜ੍ਹੋ : BOI ਖ਼ਾਤਾ ਧਾਰਕਾਂ ਲਈ ਖੁਸ਼ਖਬਰੀ, ਬੈਂਕ ਨੇ FD 'ਤੇ ਵਧਾ ਦਿੱਤੀਆਂ ਵਿਆਜ ਦਰਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News