ਤਿਮਾਹੀ ਨਤੀਜਿਆਂ, ਰੁਪਏ ਦੀ ਚਾਲ ਅਤੇ ਸੰਸਾਰਕ ਰੁਖ ਨਾਲ ਤੈਅ ਹੋਵੇਗੀ ਸ਼ੇਅਰ ਬਾਜ਼ਾਰ ਦੀ ਦਿਸ਼ਾ

Sunday, Oct 28, 2018 - 01:17 PM (IST)

ਤਿਮਾਹੀ ਨਤੀਜਿਆਂ, ਰੁਪਏ ਦੀ ਚਾਲ ਅਤੇ ਸੰਸਾਰਕ ਰੁਖ ਨਾਲ ਤੈਅ ਹੋਵੇਗੀ ਸ਼ੇਅਰ ਬਾਜ਼ਾਰ ਦੀ ਦਿਸ਼ਾ

ਨਵੀਂ ਦਿੱਲੀ—ਕੰਪਨੀਆਂ ਦੇ ਤਿਮਾਹੀ ਨਤੀਜਿਆਂ, ਵੱਡੇ ਆਰਥਿਕ ਅੰਕੜਿਆਂ ਦੇ ਐਲਾਨ ਅਤੇ ਰੁਪਏ 'ਚ ਉਤਾਰ-ਚੜ੍ਹਾਅ ਨਾਲ ਇਸ ਹਫਤੇ ਬਾਜ਼ਾਰ ਦੀ ਦਿਸ਼ਾ ਤੈਅ ਹੋਵੇਗੀ। ਵਿਸ਼ੇਸ਼ਕਾਂ ਨੇ ਇਹ ਗੱਲ ਕਹੀ। ਸੰਸਾਰਕ ਬਾਜ਼ਾਰਾਂ 'ਚ ਜਾਰੀ ਉਤਾਰ-ਚੜ੍ਹਾਅ ਵੀ ਘਰੇਲੂ ਬਾਜ਼ਾਰ 'ਤੇ ਅਸਰ ਪਾ ਸਕਦੀ ਹੈ। ਇਸ ਹਫਤੇ ਬੈਂਕ ਆਫ ਬੜੌਦਾ, ਟੈੱਕ ਮਹਿੰਦਰਾ, ਅਡਾਨੀ ਪਾਵਰ, ਕੈਨਰਾ ਬੈਂਕ, ਲਿਊਪਿਨ, ਟਾਟਾ ਮੋਟਰਜ਼, ਐੱਚ.ਡੀ.ਐੱਫ.ਸੀ., ਐਕਸਿਸ ਬੈਂਕ, ਐੱਨ.ਟੀ.ਪੀ.ਸੀ. ਅਤੇ ਪੰਜਾਬ ਨੈਸ਼ਨਲ ਬੈਂਕ ਦੇ ਤਿਮਾਹੀ ਨਤੀਜੇ ਆਉਣੇ ਹਨ। 
ਜਿਯੋਜਿਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਸੋਧ ਮੁਖੀ ਵਿਨੋਦ ਨਾਇਰ ਨੇ ਦੱਸਿਆ ਕਿ ਬਾਜ਼ਾਰ 'ਚ ਪਿਛਲੇ ਦੋ ਮਹੀਨੇ ਤੋਂ ਭਾਰੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਹੈ ਅਤੇ ਨੇੜਲੇ ਸਮੇਂ 'ਚ ਤਕਨੀਕੀ ਕਾਰਕਾਂ 'ਤੇ ਵਿਚਾਰ ਕਰਦੇ ਹੋਏ ਬਾਜ਼ਾਰ 'ਚ ਕੁਝ ਰਾਹਤ ਦਿਖਾਈ ਦੇ ਸਕਦੀ ਹੈ। ਅਗਲੇ ਹਫਤੇ 'ਚ ਕਈ ਕੰਪਨੀਆਂ ਦੇ ਨਤੀਜੇ ਆਉਣੇ ਹਨ ਅਤੇ ਨਿਵੇਸ਼ਕ ਵਾਸਤਵਿਕ ਨਤੀਜਿਆਂ ਦੀ ਤੁਲਨਾ ਪਹਿਲਾਂ ਲਗਾਏ ਗਏ ਅਨੁਮਾਨਾਂ ਨਾਲ ਕਰਨਗੇ। ਜਿਸ ਨਾਲ ਬਾਜ਼ਾਰ ਦੀ ਦਿਸ਼ਾ ਤੈਅ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸੰਸਾਰਕ ਪੱਧਰ 'ਤੇ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਜਾਰੀ ਰਹਿੰਦੀ ਹੈ ਤਾਂ ਨਿਵੇਸ਼ਕ ਸੋਨੇ ਅਤੇ ਬਾਂਡ 'ਤੇ ਜ਼ਿਆਦਾ ਧਿਆਨ ਦੇਣਗੇ। 
ਐਪਿਕ ਰਿਸਰਚ ਦੇ ਮੁੱਖ ਕਾਰਜਪਾਲਰ ਅਧਿਕਾਰੀ ਮੁਸਤਫਾ ਨਦੀਮ ਨੇ ਕਿਹਾ ਕਿ ਵਿਨਿਰਮਾਣ ਪੀ.ਐੱਮ.ਆਈ. ਅਤੇ ਬੁਨਿਆਦੀ ਢਾਂਚਾ ਖੇਤਰ ਦੇ ਅੰਕੜਿਆਂ ਵੀ ਅੱਗੇ ਆਉਣੇ ਹਨ। ਆਈ.ਸੀ.ਆਈ.ਸੀ.ਆਈ. ਬੈਂਕ ਦੇ ਨਤੀਜਿਆਂ ਨਾਲ ਵੀ ਬਾਜ਼ਾਰ ਦਿਸ਼ਾ ਲਵੇਗਾ। ਸੰਸਾਰਕ ਬਾਜ਼ਾਰਾਂ ਦੇ ਰੁਖ ਦੇ ਅਨੁਰੂਪ ਇਥੇ ਵੀ ਬਾਜ਼ਾਰ ਦੀ ਚਾਲ ਰਹੇਗੀ। ਆਈ.ਸੀ.ਆਈ.ਸੀ.ਆਈ. ਬੈਂਕ ਦਾ ਸਤੰਬਰ 'ਚ ਹਫਤਾਵਾਰ ਦੂਜੀ ਤਿਮਾਹੀ ਦਾ ਬੰਦ ਹੋਣ ਦੇ ਬਾਅਦ ਹੋਈ ਸੀ। ਪਿਛਲੇ ਹਫਤੇ ਸੈਂਸੈਕਸ ਅਤੇ ਨਿਫਟੀ ਕ੍ਰਮਵਾਰ 966.32 ਅੰਕ ਭਾਵ ਤਿੰਨ ਫੀਸਦੀ ਅਤੇ 273.55 ਅੰਕ ਭਾਵ 2.7 ਫੀਸਦੀ ਦੀ ਗਿਰਾਵਟ ਦੇ ਨਾਲ ਬੰਦ ਹੋਏ।


Related News