ਰੁਪਿਆ ਸ਼ੁਰੂਆਤੀ ਕਾਰੋਬਾਰ ''ਚ ਡਾਲਰ ਦੇ ਮੁਕਾਬਲੇ 13 ਪੈਸੇ ਕਮਜ਼ੋਰ

Friday, Jan 13, 2023 - 11:19 AM (IST)

ਰੁਪਿਆ ਸ਼ੁਰੂਆਤੀ ਕਾਰੋਬਾਰ ''ਚ ਡਾਲਰ ਦੇ ਮੁਕਾਬਲੇ 13 ਪੈਸੇ ਕਮਜ਼ੋਰ

ਮੁੰਬਈ- ਕੱਚੇ ਤੇਲ ਦੀਆਂ ਕੀਮਤਾਂ 'ਚ ਮਜ਼ਬੂਤੀ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ਦੀ ਕਮਜ਼ੋਰੀ ਦੇ ਵਿਚਾਲੇ ਰੁਪਿਆ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਸ਼ੁਰੂਆਤੀ ਕਾਰੋਬਾਰ 'ਚ 13 ਪੈਸੇ ਕਮਜ਼ੋਰ ਹੋ ਕੇ 81.43 ਦੇ ਭਾਅ 'ਤੇ ਆ ਗਿਆ ਹੈ।  ਵਿਦੇਸ਼ੀ ਮੁਦਰਾ ਕਾਰੋਬਾਰੀਆਂ ਮੁਤਾਬਕ ਵਿਦੇਸ਼ੀ ਪੂੰਜੀ ਨਿਕਾਸੀ ਲਗਾਤਾਰ ਜਾਰੀ ਰਹਿਣ ਨਾਲ ਨਿਵੇਸ਼ਕਾਂ ਦੀ ਧਾਰਨਾ ਕਮਜ਼ੋਰ ਹੋਈ ਹੈ। 
ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ ਅਮਰੀਕੀ ਮੁਦਰਾ ਦੇ ਸਾਹਮਣੇ ਕਮਜ਼ੋਰੀ ਦੇ ਨਾਲ 81.32 ਦੇ ਨਾਲ ਖੁੱਲ੍ਹਿਆ ਹੈ। ਥੋੜ੍ਹੀ ਹੀ ਦੇਰ 'ਚ ਇਹ 81.43 ਰੁਪਿਆ ਪ੍ਰਤੀ ਡਾਲਰ ਦੇ ਭਾਅ 'ਤੇ ਡਿੱਗ ਗਿਆ ਹੈ। ਇਸ ਤਰ੍ਹਾਂ ਪਿਛਲੇ ਬੰਦ ਭਾਅ ਦੇ ਮੁਕਾਬਲੇ ਰੁਪਏ 'ਚ 13 ਪੈਸੇ ਦੀ ਕਮਜ਼ੋਰੀ ਦਰਜ ਕੀਤੀ ਗਈ ਹੈ। 
ਰੁਪਿਆ ਵੀਰਵਾਰ ਨੂੰ 38 ਪੈਸੇ ਦੇ ਤਗੜੇ ਵਾਧੇ ਨਾਲ 81.30 ਦੇ ਭਾਅ 'ਤੇ ਬੰਦ ਹੋਇਆ ਸੀ। ਇਸ ਦੌਰਾਨ ਦੁਨੀਆ ਦੀਆਂ ਮੁੱਖ ਮੁਦਰਾਵਾਂ ਦੇ ਸਾਹਮਣੇ ਡਾਲਰ ਦੀ ਮਜ਼ਬੂਤੀ ਨੂੰ ਮਾਪਣ ਵਾਲਾ ਡਾਲਰ ਸੂਚਕਾਂਕ  0.07 ਫੀਸਦੀ ਵਧ ਕੇ 102.31 'ਤੇ ਪਹੁੰਚ ਗਿਆ। ਕੌਮਾਂਤਰੀ ਤੇਲ ਮਾਨਕ ਬ੍ਰੈਂਟ ਕਰੂਡ ਵਾਇਦਾ 0.36 ਫੀਸਦੀ ਡਿੱਗ ਕੇ 83.73 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। 
 


author

Aarti dhillon

Content Editor

Related News