ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 35 ਪੈਸੇ ਵਧ ਕੇ 81.58 ''ਤੇ ਪਹੁੰਚਿਆ

Thursday, Sep 29, 2022 - 11:28 AM (IST)

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 35 ਪੈਸੇ ਵਧ ਕੇ 81.58 ''ਤੇ ਪਹੁੰਚਿਆ

ਮੁੰਬਈ- ਅਮਰੀਕੀ ਮੁਦਰਾ 'ਚ ਕਮਜ਼ੋਰੀ ਦੇ ਚੱਲਦੇ ਰੁਪਿਆ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ 35 ਪੈਸੇ ਵਧ ਕੇ 81.58 'ਤੇ ਪਹੁੰਚ ਗਿਆ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 81.60 'ਤੇ ਖੁੱਲ੍ਹਿਆ ਅਤੇ ਵਾਧੇ ਦੇ ਨਾਲ 81.58 'ਤੇ ਪਹੁੰਚ ਗਿਆ। ਇਸ ਤਰ੍ਹਾਂ ਰੁਪਏ ਨੇ ਪਿਛਲੇ ਬੰਦ ਭਾਅ ਦੇ ਮੁਕਾਬਲੇ 35 ਪੈਸੇ ਦਾ ਵਾਧਾ ਦਰਜ ਕੀਤਾ।

ਸ਼ੁਰੂਆਤੀ ਸੌਦਿਆਂ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 81.75 ਦੇ ਪੱਧਰ 'ਤੇ ਪਹੁੰਚ ਗਿਆ ਸੀ। ਰੁਪਿਆ ਬੁੱਧਵਾਰ ਨੂੰ 40 ਪੈਸੇ ਦੀ ਵੱਡੀ ਗਿਰਾਵਟ ਦੇ ਨਾਲ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 81.93 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਕਾਰੋਬਾਰ ਦੇ ਦੌਰਾਨ ਇਹ 82.02 ਦੇ ਰਿਕਾਰਡ ਹੇਠਲੇ ਪੱਧਰ ਤੱਕ ਵੀ ਗਿਆ ਸੀ। ਇਸ ਵਿਚਾਲੇ ਛੇ ਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.61 ਫੀਸਦੀ ਚੜ੍ਹ ਕੇ 113.28 'ਤੇ ਆ ਗਿਆ। ਗਲੋਬਲ ਤੇਲ ਬੈਂਚ ਮਾਰਕ ਬ੍ਰੈਂਟ ਕਰੂਡ ਵਾਇਦਾ 0.46 ਫੀਸਦੀ ਡਿੱਗ ਕੇ 88.91 ਡਾਲਰ ਪ੍ਰਤੀ ਬੈਰਲ ਦੇ ਭਾਅ 'ਤੇ ਸੀ। ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਬੁੱਧਵਾਰ ਨੂੰ ਸ਼ੁੱਧ ਰੂਪ ਨਾਲ 2,772.49 ਕਰੋੜ ਰੁਪਏ ਦੇ ਸ਼ੇਅਰ ਵੇਚੇ।


author

Aarti dhillon

Content Editor

Related News