ਅਮਰੀਕੀ ਡਾਲਰ ਮੁਕਾਬਲੇ ਰੁਪਇਆ 8 ਪੈਸੇ ਵਧ ਕੇ ਖੁੱਲ੍ਹਿਆ

Thursday, Sep 14, 2023 - 11:46 AM (IST)

ਅਮਰੀਕੀ ਡਾਲਰ ਮੁਕਾਬਲੇ ਰੁਪਇਆ 8 ਪੈਸੇ ਵਧ ਕੇ ਖੁੱਲ੍ਹਿਆ

ਮੁੰਬਈ (ਭਾਸ਼ਾ) - ਘਰੇਲੂ ਸ਼ੇਅਰ ਬਾਜ਼ਾਰ ਵਿਚ ਸਕਾਰਾਤਮਕ ਰੁਖ ਦਰਮਿਆਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ ਅੱਠ ਪੈਸੇ ਵਧ ਕੇ 82.93 ਦੇ ਪੱਧਰ 'ਤੇ ਪਹੁੰਚ ਗਿਆ। ਫਾਰੇਕਸ ਮਾਹਿਰਾਂ ਨੇ ਕਿਹਾ ਕਿ ਅਮਰੀਕੀ ਡਾਲਰ ਦੀ ਮਜ਼ਬੂਤੀ ਅਤੇ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦੇ ਵਿਚਕਾਰ ਸਕਾਰਾਤਮਕ ਘਰੇਲੂ ਬਾਜ਼ਾਰਾਂ ਦੇ ਸਮਰਥਨ ਨਾਲ ਰੁਪਿਆ ਇੱਕ ਤੰਗ ਰੇਂਜ ਵਿੱਚ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ : ਕਿਤੇ ਤੁਹਾਡੇ ਤਾਂ ਨਹੀਂ ਇਹ ਪੈਸੇ? 15 ਸਾਲ ਪੁਰਾਣੇ PF ਖਾਤਿਆਂ ਨੂੰ ਸਕੈਨ ਕਰੇਗਾ EPFO

ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 82.98 'ਤੇ ਖੁੱਲ੍ਹਿਆ। ਇਸ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ 'ਚ ਇਹ ਡਾਲਰ ਦੇ ਮੁਕਾਬਲੇ 82.93 'ਤੇ ਪਹੁੰਚ ਗਿਆ, ਜੋ ਪਿਛਲੇ ਬੰਦ ਪੱਧਰ ਦੇ ਮੁਕਾਬਲੇ ਅੱਠ ਪੈਸੇ ਦਾ ਵਾਧਾ ਦਰਸਾਉਂਦਾ ਹੈ। ਬੁੱਧਵਾਰ ਨੂੰ ਰੁਪਿਆ 83.01 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਮਾਪਦਾ ਡਾਲਰ ਸੂਚਕਾਂਕ 0.13 ਫੀਸਦੀ ਡਿੱਗ ਕੇ 104.62 'ਤੇ ਆ ਗਿਆ। ਬ੍ਰੈਂਟ ਕਰੂਡ ਫਿਊਚਰਜ਼, ਗਲੋਬਲ ਆਇਲ ਬੈਂਚਮਾਰਕ, 0.37 ਫੀਸਦੀ ਵੱਧ ਕੇ 92.22 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ : ਪਾਕਿਸਤਾਨ ਨੂੰ ਹੁਣ ਸਮਝ ਆ ਰਿਹੈ ਅੱਤਵਾਦ ਦਾ ਦਰਦ! ਤਾਲਿਬਾਨ 'ਤੇ ਲਗਾਇਆ ਅੱਤਵਾਦੀਆਂ ਵਧਾਉਣ ਦਾ ਦੋਸ਼

ਇਹ ਵੀ ਪੜ੍ਹੋ :  ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ, ਇਕ ਸਾਲ ’ਚ 73 ਫੀਸਦੀ ਵਧਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News