ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਵਧ ਕੇ ਖੁੱਲ੍ਹਿਆ
Monday, Jun 12, 2023 - 10:56 AM (IST)
ਮੁੰਬਈ (ਭਾਸ਼ਾ) - ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਅਤੇ ਘਰੇਲੂ ਸ਼ੇਅਰਾਂ 'ਚ ਸਕਾਰਾਤਮਕ ਰੁਖ ਦੇ ਵਿਚਕਾਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 7 ਪੈਸੇ ਦੀ ਮਜ਼ਬੂਤੀ ਨਾਲ 82.40 'ਤੇ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 82.45 'ਤੇ ਖੁੱਲ੍ਹਿਆ ਅਤੇ ਫਿਰ ਇਸ ਦੇ ਪਿਛਲੇ ਬੰਦ ਨਾਲੋਂ ਸੱਤ ਪੈਸੇ ਦਾ ਵਾਧਾ ਦਰਜ ਕਰਦੇ ਹੋਏ 82.40 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਹਵਾਈ ਖ਼ੇਤਰ 'ਚ ਪਹੁੰਚੀ Indigo ਦੀ ਫਲਾਈਟ, ਗੁਆਂਢੀ ਮੁਲਕ 'ਚ ਰਹੀ 31 ਮਿੰਟ
ਸ਼ੁੱਕਰਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ 82.47 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਇੱਕ ਬਾਸਕੇਟ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕਾਂਕ 0.07 ਫੀਸਦੀ ਵਧ ਕੇ 103.62 'ਤੇ ਪਹੁੰਚ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 1.12 ਫੀਸਦੀ ਡਿੱਗ ਕੇ 73.95 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸ਼ੁੱਕਰਵਾਰ ਨੂੰ ਸ਼ੁੱਧ ਆਧਾਰ 'ਤੇ 308.97 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਇਹ ਵੀ ਪੜ੍ਹੋ : ਦਾਲਾਂ ਦੀਆਂ ਕੀਮਤਾਂ ਹੋ ਸਕਦੀਆਂ ਹਨ ਘੱਟ, ਨੈਫੇਡ ਰਿਟੇਲ ਮਾਰਕੀਟ ’ਚ ਸਪਲਾਈ ਕਰੇਗੀ ਇਹ ਉਤਪਾਦ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।