ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਵਧ ਕੇ ਖੁੱਲ੍ਹਿਆ
Tuesday, Jul 25, 2023 - 11:21 AM (IST)
ਮੁੰਬਈ (ਭਾਸ਼ਾ) - ਵਿਦੇਸ਼ੀ ਬਾਜ਼ਾਰ 'ਚ ਅਮਰੀਕੀ ਮੁਦਰਾ 'ਚ ਕਮਜ਼ੋਰੀ ਦਰਮਿਆਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 14 ਪੈਸੇ ਮਜ਼ਬੂਤ ਹੋ ਕੇ 81.67 'ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਵਪਾਰੀਆਂ ਨੇ ਹਾਲਾਂਕਿ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੇ ਸਥਾਨਕ ਮੁਦਰਾ ਦੇ ਵਾਧੇ ਨੂੰ ਸੀਮਤ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਕਰੋੜਾਂ ਮੁਲਾਜ਼ਮਾਂ ਨੂੰ ਦਿੱਤਾ ਤੋਹਫਾ, EPF ਸਕੀਮ 'ਤੇ 8.15% ਵਿਆਜ ਦੇਣ ਦਾ ਐਲਾਨ
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ 81.74 'ਤੇ ਖੁੱਲ੍ਹਿਆ, ਅਤੇ ਫਿਰ ਵਾਧਾ ਦਰਜ ਕਰਦੇ ਹੋਏ 81.67 'ਤੇ ਪਹੁੰਚ ਗਿਆ, ਜਿਹੜਾ ਪਿਛਲੀ ਬੰਦ ਕੀਮਤ ਨਾਲੋਂ 14 ਪੈਸੇ ਦਾ ਵਾਧਾ ਦਰਸਾਉਂਦਾ ਹੈ।
ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 81.81 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੀ ਟੋਕਰੀ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਦਾ ਮੁਲਾਂਕਣ ਕਰਦਾ ਡਾਲਰ ਸੂਚਕਾਂਕ 0.09 ਫੀਸਦੀ ਡਿੱਗ ਕੇ 101.25 'ਤੇ ਆ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.18 ਫੀਸਦੀ ਵਧ ਕੇ 82.89 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ ਸ਼ੁੱਧ ਆਧਾਰ 'ਤੇ 82.96 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਇਹ ਵੀ ਪੜ੍ਹੋ : CEIR ਨੇ 2.58 ਲੱਖ ਚੋਰੀ ਹੋਏ ਮੋਬਾਈਲਾਂ ਦਾ ਲਗਾਇਆ ਪਤਾ , ਸਿਰਫ 20,771 ਹੋਏ ਬਰਾਮਦ
ਨੋਟ - ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8