ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 6 ਪੈਸੇ ਟੁੱਟਿਆ

Tuesday, Jun 21, 2022 - 12:45 PM (IST)

ਮੁੰਬਈ - ਵਿਦੇਸ਼ੀ ਫੰਡਾਂ ਦਾ ਲਗਾਤਾਰ ਨਿਕਾਸੀ ਅਤੇ ਡਾਲਰ ਦੀ ਮਜ਼ਬੂਤੀ ਕਾਰਨ ਰੁਪਿਆ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ 6 ਪੈਸੇ ਡਿੱਗ ਕੇ 78.04 ਦੇ ਪੱਧਰ 'ਤੇ ਆ ਗਿਆ। 

ਅੰਤਰ ਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 78 ਦੇ ਪੱਧਰ 'ਤੇ ਖੁੱਲ੍ਹਿਆ, ਫਿਰ ਕਮਜ਼ੋਰ ਰੁਝਾਨ ਦੇ ਨਾਲ 78.04 ਤੱਕ ਡਿੱਗ ਗਿਆ, ਜਿਹੜਾ ਕਿ ਪਿਛਲੇ ਬੰਦ ਭਾਅ ਦੇ ਮੁਕਾਬਲੇ 6 ਪੈਸੇ ਦੀ ਗਿਰਾਵਟ ਦਰਸਾਉਂਦਾ ਹੈ।

ਰੁਪਿਆ ਸੋਮਵਾਰ ਨੂੰ 7 ਪੈਸੇ ਦੀ ਤੇਜ਼ੀ ਨਾਲ 77.98 ਦੇ ਪੱਧਰ 'ਤੇ ਬੰਦ ਹੋਇਆ ਸੀ। 

ਇਸ ਦੌਰਾਨ ਗੋਲਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ ਵਾਇਦਾ 0.91 ਫ਼ੀਸਦੀ ਡਿੱਗ ਕੇ 115.17 ਪ੍ਰਤੀ ਬੈਰਲ 'ਤੇ ਆ ਗਿਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News