ਸ਼ੁਰੂਆਤੀ ਕਾਰੋਬਾਰ ''ਚ ਰੁਪਿਆ 13 ਪੈਸੇ ਟੁੱਟ ਕੇ 73.41 ਪ੍ਰਤੀ ਡਾਲਰ ''ਤੇ

10/13/2020 11:07:29 AM

ਮੁੰਬਈ — ਅਮਰੀਕੀ ਮੁਦਰਾ ਦੇ ਮਜ਼ਬੂਤ ਹੋਣ ਨਾਲ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 13 ਪੈਸੇ ਟੁੱਟ ਕੇ 73.41 ਪ੍ਰਤੀ ਡਾਲਰ 'ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ 'ਚ ਰੁਪਿਆ 13 ਪੈਸੇ ਦੇ ਨੁਕਸਾਨ ਦੇ ਨਾਲ 73.41 ਪ੍ਰਤੀ ਡਾਲਰ ਕਮਜ਼ੋਰ ਖੁੱਲ੍ਹਿਆ। ਸੋਮਵਾਰ ਨੂੰ ਰੁਪਿਆ 73.28 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਫਾਰੈਕਸ ਡੀਲਰਾਂ ਨੇ ਕਿਹਾ ਕਿ ਘਰੇਲੀ ਮੋਰਚੇ 'ਤੇ ਆਰਥਿਕ ਅੰਕੜੇ ਕਮਜ਼ੋਰ ਰਹਿਣ ਕਾਰਨ ਰੁਪਏ ਦੀ ਧਾਰਨਾ ਪ੍ਰਭਾਵਿਤ ਹੋਈ ਹੈ। ਇਸ ਦੌਰਾਨ 6 ਮੁਦਰਾਵਾਂ ਦੀ ਤੁਲਨਾ 'ਚ ਅਮਰੀਕੀ ਮੁਦਰਾ ਦਾ ਰੁਖ਼ ਦਰਸਾਉਣ ਵਾਲੇ ਡਾਲਰ ਸੂਚਕਾਂਕ 0.10 ਫ਼ੀਸਦੀ ਦੇ ਵਾਧੇ ਨਾਲ 93.16 'ਤੇ ਪਹੁੰਚ ਗਿਆ।


Harinder Kaur

Content Editor

Related News