ਡਾਲਰ ਦੇ ਮੁਕਾਬਲੇ ਰੁਪਿਆ 5 ਪੈਸੇ ਕਮਜ਼ੋਰ ਹੋ ਕੇ ਬੰਦ

06/12/2020 4:42:15 PM

ਨਵੀਂ ਦਿੱਲੀ- ਇੰਟਰਬੈਂਕਿੰਗ ਕਰੰਸੀ ਬਾਜ਼ਾਰ ਵਿਚ ਸ਼ੁੱਕਰਵਾਰ ਨੂੰ ਰੁਪਿਆ 5 ਪੈਸੇ ਟੁੱਟ ਕੇ 75.84 ਪ੍ਰਤੀ ਡਾਲਰ 'ਤੇ ਆ ਗਿਆ। ਸ਼ੇਅਰ ਬਾਜ਼ਾਰਾਂ ਵਿਚ ਉਤਾਰ-ਚੜ੍ਹਾਅ ਅਤੇ ਵਿਦੇਸ਼ੀ ਫੰਡ ਦੀ ਨਿਕਾਸੀ ਨਾਲ ਨਿਵੇਸ਼ਕਾਂ ਦੀ ਧਾਰਣਾ ਪ੍ਰਭਾਵਿਤ ਹੋਈ। ਕਰੰਸੀ ਡੀਲਰਾਂ ਨੇ ਕਿਹਾ ਕਿ ਨਿਵੇਸ਼ਕਾਂ ਦੀ ਜ਼ੋਖਮ ਲੈਣ ਦੀ ਸਮਰੱਥਾ ਘੱਟ ਹੋਈ ਹੈ।

 ਕੋਵਿਡ-19 ਵਾਇਰਸ ਦੇ ਦੁਬਾਰਾ ਉਭਰਨ ਨੂੰ ਲੈ ਕੇ ਚਿੰਤਾ ਵਧੀ ਹੈ। ਇੰਟਰਬੈਂਕਿੰਗ ਕਰੰਸੀ ਬਾਜ਼ਾਰ ਵਿਚ ਰੁਪਿਆ 76.10 ਪ੍ਰਤੀ ਡਾਲਰ 'ਤੇ ਕਮਜ਼ੋਰ ਖੁੱਲ੍ਹਿਆ। ਹਾਲਾਂਕਿ ਇਸ ਨੇ ਕਾਰੋਬਾਰ ਦੌਰਾਨ ਆਪਣੇ ਨੁਕਸਾਨ ਦੀ ਕਾਫੀ ਭਰਪਾਈ ਕੀਤੀ। ਅਖੀਰ ਵਿਚ ਰੁਪਿਆ ਪਿਛਲੇ ਬੰਦ ਪੱਧਰ ਦੀ ਤੁਲਨਾ ਵਿਚ 5 ਪੈਸੇ ਟੁੱਟ ਕੇ 75.84 ਪ੍ਰਤੀ ਡਾਲਰ 'ਤੇ ਬੰਦ ਹੋਇਆ। ਵੀਰਵਾਰ ਨੂੰ ਰੁਪਿਆ 75.79 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਦਿਨ ਵਿਚ ਕਾਰੋਬਾਰ ਦੌਰਾਨ ਰੁਪਿਆ 75.84 ਪ੍ਰਤੀ ਡਾਲਰ ਦੇ ਉੱਚ ਪੱਧਰ ਤੱਕ ਗਿਆ। ਇਸ ਨੇ 76.10 ਪ੍ਰਤੀ ਡਾਲਰ ਦਾ ਹੇਠਲਾ ਪੱਧਰ ਵੀ ਛੂਹਿਆ। 
 


Sanjeev

Content Editor

Related News