ਡਾਲਰ 'ਚ ਵੱਡਾ ਉਛਾਲ, NRIs ਲਈ ਘਰ ਪੈਸੇ ਭੇਜਣ ਦਾ ਖੁੱਲ੍ਹਾ ਸ਼ਾਨਦਾਰ ਮੌਕਾ

Thursday, Jun 17, 2021 - 06:18 PM (IST)

ਮੁੰਬਈ-  NRIs ਲਈ ਭਾਰਤ ਪੈਸੇ ਭੇਜਣ ਦਾ ਫਿਰ ਸ਼ਾਨਦਾਰ ਮੌਕਾ ਹੈ। ਵੀਰਵਾਰ ਨੂੰ ਰੁਪਏ ਵਿਚ ਵੱਡੀ ਕਮਜ਼ੋਰੀ ਦੇਖਣ ਨੂੰ ਮਿਲੀ ਹੈ, ਜਿਸ ਨਾਲ ਡਾਲਰ ਦਾ ਮੁੱਲ 74 ਰੁਪਏ ਤੋਂ ਪਾਰ ਹੋ ਗਿਆ। ਯੂ. ਐੱਸ. ਫੈਡਰਲ ਰਿਜ਼ਰਵ ਦੇ ਬਿਆਨ ਪਿੱਛੋਂ ਰੁਪਿਆ 76 ਪੈਸੇ ਦੀ ਗਿਰਾਵਟ ਨਾਲ 74.08 ਪ੍ਰਤੀ ਡਾਲਰ 'ਤੇ ਬੰਦ ਹੋਇਆ। ਪਿਛਲੇ ਕਾਰੋਬਾਰੀ ਸੈਸ਼ਨ ਯਾਨੀ ਬੁੱਧਵਾਰ ਨੂੰ ਰੁਪਿਆ 73.32 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਉੱਥੇ ਹੀ, ਲਗਾਤਾਰ 8 ਕਾਰੋਬਾਰੀ ਸੈਸ਼ਨਾਂ ਵਿਚ ਰੁਪਿਆ 128 ਪੈਸੇ ਟੁੱਟ ਚੁੱਕਾ ਹੈ। ਲਿਹਾਜਾ ਇਸ ਨਾਲ ਜਿੱਥੇ ਐੱਨ. ਆਰ. ਆਈਜ਼. ਨੂੰ ਭਾਰਤੀ ਕਰੰਸੀ ਵਿਚ ਪੈਸੇ ਬਦਲਣ ਦਾ ਜਿੱਥੇ ਫਾਇਦਾ ਹੋਵੇਗਾ, ਉੱਥੇ ਹੀ ਦਰਾਮਦ ਮਹਿੰਗੀ ਹੋ ਗਈ ਹੈ।

ਯੂ. ਐੱਸ. ਫੈਡਰਲ ਰਿਜ਼ਰਵ ਦੇ ਸਾਲ 2023 ਤੱਕ ਵਿਆਜ ਦਰਾਂ ਵਿਚ 0.06 ਫ਼ੀਸਦੀ ਵਾਧਾ ਕਰਨ ਦੀ ਸੰਭਾਵਨਾ ਜਤਾਏ ਜਾਣ ਨਾਲ ਡਾਲਰ ਵਿਚ ਤੇਜ਼ੀ ਦੇਖੀ ਗਈ, ਜਿਸ ਨਾਲ ਰੁਪਿਆ ਦਬਾਅ ਵਿਚ ਰਿਹਾ।

ਇਹ ਵੀ ਪੜ੍ਹੋ- RC, ਡਰਾਈਵਿੰਗ ਲਾਇਸੈਂਸ 'ਤੇ ਸਰਕਾਰ ਨੇ ਲੋਕਾਂ ਨੂੰ ਦਿੱਤੀ ਇਹ ਵੱਡੀ ਰਾਹਤ

ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਵਿਚ ਡਾਲਰ ਦੀ ਸਥਿਤੀ ਦਰਸਾਉਣ ਵਾਲਾ ਸੂਚਕ ਅੰਕ ਅੱਜ 0.60 ਫ਼ੀਸਦੀ ਮਜਬੂਤ ਹੋ ਕੇ 91.67 ਫ਼ੀਸਦੀ ਤੱਕ ਜਾ ਪੁੱਜਾ। ਡਾਲਰ ਦੀ ਮਜਬੂਤੀ ਨਾਲ ਰੁਪਏ 'ਤੇ ਕਾਰੋਬਾਰ ਦੇ ਸ਼ੁਰੂ ਤੋਂ ਹੀ ਦਬਾਅ ਰਿਹਾ। ਇਹ 33 ਪੈਸੇ ਲੁੜਕ ਕੇ 73.65 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ ਅਤੇ ਫਿਰ ਉਭਰ ਨਹੀਂ ਸਕਿਆ। ਇਸ ਦਾ ਦਿਨ ਦਾ ਉੱਚਾ ਪੱਧਰ ਸਵੇਰੇ ਕਾਰੋਬਾਰ ਦੌਰਾਨ 73.57 ਪ੍ਰਤੀ ਡਾਲਰ ਦਰਜ ਕੀਤਾ ਗਿਆ। ਇਸ ਤੋਂ ਬਾਅਦ ਲਗਾਤਾਰ ਟੁੱਟਦਾ ਹੋਇਆ ਕਾਰੋਬਾਰ ਦੀ ਸਮਾਪਤੀ ਤੱਕ ਇਹ 76 ਪੈਸੇ ਦੀ ਗਿਰਾਵਟ ਨਾਲ 74.08 ਰੁਪਏ ਪ੍ਰਤੀ ਡਾਲਰ ਤੱਕ ਉਤਰ ਕੇ ਉਸੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਸ਼ੇਅਰ ਬਾਜ਼ਾਰ ਦੀ ਗੱਲ ਕਰੀਏ ਤਾਂ ਸੈਂਸੈਕਸ 178.65 ਅੰਕ ਯਾਨੀ 0.34 ਫ਼ੀਸਦੀ ਕਮਜ਼ੋਰੀ ਨਾਲ 52,323.33 'ਤੇ ਬੰਦ ਹੋਇਆ। ਨਿਫਟੀ 76.15 ਅੰਕ ਯਾਨੀ 0.48 ਫ਼ੀਸਦੀ ਦੀ ਕਮਜ਼ੋਰੀ ਨਾਲ  15,691.4 'ਤੇ ਬੰਦ ਹੋਇਆ ਹੈ।

ਇਹ ਵੀ ਪੜ੍ਹੋ- US ਫੈਡ ਦੇ ਨਤੀਜੇ ਪਿੱਛੋਂ ਸੋਨੇ 'ਚ ਭਾਰੀ ਗਿਰਾਵਟ, ਚਾਂਦੀ 1,860 ਰੁ: ਡਿੱਗੀ


Sanjeev

Content Editor

Related News