ਡਾਲਰ ਮੁਕਾਬਲੇ ਭਾਰਤੀ ਕਰੰਸੀ 'ਚ ਗਿਰਾਵਟ ਜਾਰੀ, 90 ਰੁਪਏ ਤੱਕ ਪਹੁੰਚ ਸਕਦੀ ਹੈ ਕੀਮਤ
Friday, Jan 10, 2025 - 03:57 PM (IST)
ਨਵੀਂ ਦਿੱਲੀ - ਅਗਲੇ 5-6 ਮਹੀਨਿਆਂ ਵਿੱਚ 1 ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ 90 ਰੁਪਏ ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤੀ ਰੁਪਏ ਦੇ ਮੁਕਾਬਲੇ ਡਾਲਰ ਦੀ ਕੀਮਤ ਵਧਣ ਦੇ ਕਈ ਕਾਰਨ ਹੋ ਸਕਦੇ ਹਨ। ਇਨ੍ਹਾਂ ਵਿੱਚ ਆਲਮੀ ਆਰਥਿਕ ਹਾਲਾਤ, ਅਮਰੀਕੀ ਵਿਆਜ ਦਰਾਂ ਵਿੱਚ ਵਾਧਾ ਅਤੇ ਭਾਰਤੀ ਅਰਥਚਾਰੇ ਦੀਆਂ ਕੁਝ ਚੁਣੌਤੀਆਂ ਪ੍ਰਮੁੱਖ ਹਨ।
ਇਹ ਵੀ ਪੜ੍ਹੋ : ਸੜਕ ਹਾਦਸਿਆਂ 'ਚ ਜ਼ਖਮੀਆਂ ਨੂੰ ਮਿਲੇਗਾ ਮੁਫ਼ਤ ਇਲਾਜ, ਕੇਂਦਰੀ ਨੇ ਕਰ 'ਤੀ ਨਵੀਂ ਸਕੀਮ ਸ਼ੁਰੂ
ਮਾਹਿਰਾਂ ਮੁਤਾਬਕ ਜੇਕਰ ਅਮਰੀਕੀ ਕੇਂਦਰੀ ਬੈਂਕ (ਫੈਡਰਲ ਰਿਜ਼ਰਵ) ਵਿਆਜ ਦਰਾਂ ਨੂੰ ਉੱਚਾ ਰੱਖਦਾ ਹੈ ਤਾਂ ਇਸ ਨਾਲ ਡਾਲਰ ਦੀ ਮਜ਼ਬੂਤੀ ਵਧ ਸਕਦੀ ਹੈ। ਇਸ ਤੋਂ ਇਲਾਵਾ ਭਾਰਤ ਦਾ ਵਪਾਰ ਘਾਟਾ ਅਤੇ ਵਿਦੇਸ਼ੀ ਨਿਵੇਸ਼ 'ਚ ਗਿਰਾਵਟ ਵਰਗੀਆਂ ਘਰੇਲੂ ਸਥਿਤੀਆਂ ਵੀ ਰੁਪਏ 'ਤੇ ਦਬਾਅ ਪਾ ਸਕਦੀਆਂ ਹਨ।
ਇਹ ਵੀ ਪੜ੍ਹੋ : ਬੈਂਕ ਮੁਲਾਜ਼ਮਾਂ ਨੇ ਦੇ'ਤੀ ਧਮਕੀ, ਜੇ ਮੰਗਾਂ ਨਾ ਮੰਨੀਆਂ ਤਾਂ ਜਲਦ ਕਰਾਂਗੇ ਹੜ੍ਹਤਾਲ
ਭਾਰਤੀ ਰਿਜ਼ਰਵ ਬੈਂਕ ਵੱਲੋਂ ਇਸ ਦੀ ਗਿਰਾਵਟ ਨੂੰ ਕੰਟਰੋਲ ਕਰਨ ਲਈ ਕਈ ਉਪਾਅ ਲਾਗੂ ਕੀਤੇ ਜਾਣ ਦੇ ਬਾਵਜੂਦ ਰੁਪਇਆ ਡਾਲਰ ਦੇ ਮੁਕਾਬਲੇ ਕਮਜ਼ੋਰ ਰਹਿ ਸਕਦਾ ਹੈ। ਇਹ ਸਥਿਤੀ ਆਯਾਤ ਟੈਕਸਟਾਈਲ, ਪੈਟਰੋਲੀਅਮ ਉਤਪਾਦਾਂ ਅਤੇ ਹੋਰ ਵਸਤਾਂ ਦੀਆਂ ਕੀਮਤਾਂ ਨੂੰ ਪ੍ਰਭਾਵਤ ਕਰ ਸਕਦੀ ਹੈ, ਜੋ ਆਖਿਰਕਾਰ ਖਪਤਕਾਰਾਂ ਲਈ ਮਹਿੰਗਾਈ ਦਾ ਕਾਰਨ ਬਣ ਸਕਦੀ ਹੈ।
ਇਹ ਵੀ ਪੜ੍ਹੋ : ਨਾਥਦੁਆਰ ਜੀ ਦੇ ਦਰਬਾਰ 'ਚ ਪਹੁੰਚੀ ਅੰਬਾਨੀ ਦੀ ਨੂੰਹ, ਜਾਣੋ ਕੀ ਹੈ ਇਸ ਮੰਦਿਰ ਦੀ ਖ਼ਾਸਿਅਤ
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਡਾਲਰ ਦੀ ਕੀਮਤ 90 ਰੁਪਏ ਤੋਂ ਉਪਰ ਜਾਂਦੀ ਹੈ ਤਾਂ ਇਸ ਦਾ ਭਾਰਤੀ ਅਰਥਵਿਵਸਥਾ 'ਤੇ ਕਈ ਤਰ੍ਹਾਂ ਦੇ ਅਸਰ ਪੈ ਸਕਦੇ ਹਨ, ਜਿਸ 'ਚ ਬਰਾਮਦਕਾਰਾਂ ਲਈ ਮੁਨਾਫੇ ਦਾ ਨੁਕਸਾਨ ਅਤੇ ਦਰਾਮਦਕਾਰਾਂ ਲਈ ਲਾਗਤ ਦਾ ਵਧਣਾ ਸ਼ਾਮਲ ਹੈ।
ਇਹ ਵੀ ਪੜ੍ਹੋ : ਸਟੀਵ ਜੌਬਸ ਦੀ ਪਤਨੀ ਸਮੇਤ ਕਈ ਮਸ਼ਹੂਰ ਹਸਤੀਆਂ ਸੰਗਮ 'ਚ ਕਰਨਗੀਆਂ ਇਸ਼ਨਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8