1 ਜੁਲਾਈ ਤੋਂ NEFT ਤੇ RTGS 'ਤੇ ਖਤਮ ਹੋਣ ਜਾ ਰਹੇ ਹਨ ਚਾਰਜ

Saturday, Jun 29, 2019 - 01:32 PM (IST)

ਮੁੰਬਈ— 1 ਜੁਲਾਈ ਤੋਂ RTGS ਤੇ NEFT ਜ਼ਰੀਏ ਪੈਸੇ ਟਰਾਂਸਫਰ ਕਰਨਾ ਸਸਤਾ ਹੋਣ ਜਾ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਹਾਲ ਹੀ 'ਚ 1 ਜੁਲਾਈ 2019 ਤੋਂ ਇਨ੍ਹਾਂ ਜ਼ਰੀਏ ਹੋਣ ਵਾਲੇ ਲੈਣ-ਦੇਣ ਨੂੰ ਮੁਫਤ ਕਰਨ ਦਾ ਫੈਸਲਾ ਕੀਤਾ ਸੀ।

 

ਹੁਣ ਤਕ ਆਰ. ਬੀ. ਆਈ. ਇਨ੍ਹਾਂ ਜ਼ਰੀਏ ਹੋਏ ਲੈਣ-ਦੇਣ ਲਈ ਬੈਂਕਾਂ ਕੋਲੋਂ ਚਾਰਜ ਲੈਂਦਾ ਹੈ, ਜਿਸ ਦੇ ਬਦਲੇ ਬੈਂਕ ਗਾਹਕਾਂ ਕੋਲੋਂ ਚਾਰਜ ਵਸੂਲਦੇ ਹਨ। ਹੁਣ ਕਿਉਂਕਿ ਆਰ. ਬੀ. ਆਈ. ਨੇ ਇਨ੍ਹਾਂ 'ਤੇ ਚਾਰਜ ਹਟਾ ਦਿੱਤਾ ਹੈ ਤਾਂ ਬੈਂਕਾਂ ਨੂੰ ਵੀ ਇਹ ਫਾਇਦਾ ਗਾਹਕਾਂ ਨੂੰ ਦੇਣਾ ਹੋਵੇਗਾ। ਰਿਜ਼ਰਵ ਬੈਂਕ ਨੇ ਹਾਲ ਹੀ 'ਚ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ 'ਚ ਉਸ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਇਸ ਦਾ ਫਾਇਦਾ ਗਾਹਕਾਂ ਨੂੰ ਵੀ 1 ਜੁਲਾਈ ਤੋਂ ਹੀ ਦੇਣਾ ਸ਼ੁਰੂ ਕਰ ਦੇਣ।

RTGS ਜ਼ਰੀਏ ਤੁਸੀਂ ਇਕ ਬਰਾਂਚ ਤੋਂ ਦੂਜੀ ਬਰਾਂਚ ਦੇ ਖਾਤੇ 'ਚ ਵੱਡੀ ਰਕਮ ਟਰਾਂਸਫਰ ਕਰ ਸਕਦੇ ਹੋ। ਇਸ ਨਾਲ ਪੈਸੇ ਟਰਾਂਸਫਰ ਕਰਨ ਦਾ ਕੰਮ ਤੁਰੰਤ ਹੁੰਦਾ ਹੈ। ਇਸ ਤਹਿਤ ਘੱਟੋ-ਘੱਟ 2 ਲੱਖ ਰੁਪਏ ਇਕ ਖਾਤੇ 'ਚੋਂ ਦੂਜੇ ਕਿਸੇ ਖਾਤੇ 'ਚ ਟਰਾਂਸਫਰ ਕੀਤੇ ਜਾ ਸਕਦੇ ਹਨ, ਜਦੋਂ ਕਿ ਵੱਧ ਤੋਂ ਵੱਧ ਰਾਸ਼ੀ ਟਰਾਂਸਫਰ ਕਰਨ ਦੀ ਕੋਈ ਲਿਮਟ ਨਹੀਂ ਹੈ। ਇਸੇ ਤਰ੍ਹਾਂ NEFT ਜ਼ਰੀਏ ਦੋ ਲੱਖ ਰੁਪਏ ਤਕ ਦੀ ਰਾਸ਼ੀ ਤੁਰੰਤ ਟਰਾਂਸਫਰ ਕੀਤੀ ਜਾ ਸਕਦੀ ਹੈ।


Related News