LPG ਸਿਲੰਡਰ 'ਤੇ ਵੱਡਾ ਆਫਰ, ਮਿਲ ਰਿਹਾ ਹੈ 2,700 ਰੁਪਏ ਤੱਕ ਦਾ ਕੈਸ਼ਬੈਕ

Saturday, Aug 07, 2021 - 01:47 PM (IST)

LPG ਸਿਲੰਡਰ 'ਤੇ ਵੱਡਾ ਆਫਰ, ਮਿਲ ਰਿਹਾ ਹੈ 2,700 ਰੁਪਏ ਤੱਕ ਦਾ ਕੈਸ਼ਬੈਕ

ਨਵੀਂ ਦਿੱਲੀ- ਰਸੋਈ ਗੈਸ ਸਿਲੰਡਰ ਦੀ ਬੁਕਿੰਗ 'ਤੇ ਤੁਸੀਂ 2,700 ਰੁਪਏ ਤੱਕ ਦਾ ਕੈਸ਼ਬੇਕ ਪਾ ਸਕਦੇ ਹੋ। ਇਹ ਪੇਸ਼ਕਸ਼ ਪੇਟੀਐੱਮ ਵੱਲੋਂ ਦਿੱਤੀ ਜਾ ਰਹੀ ਹੈ। ਪੇਟੀਐੱਮ ਨੇ ਕਿਹਾ ਹੈ ਕਿ 3-ਪੇਅ 2,700 ਕੈਸ਼ਬੇਕ ਦੀ ਪੇਸ਼ਕਸ਼ ਦੀ ਫਿਰ ਤੋਂ ਵਾਪਸੀ ਹੋ ਗਈ ਹੈ।

ਪੇਟੀਐੱਮ ਦਾ ਕਹਿਣਾ ਹੈ ਕਿ ਨਵੇਂ ਯੂਜ਼ਰਜ਼ ਇਸ ਕੈਸ਼ਬੇਕ ਦਾ ਫਾਇਦਾ ਲੈ ਸਕਣਗੇ, ਜਿਸ ਵਿਚ ਉਨ੍ਹਾਂ ਨੂੰ ਲਗਾਤਾਰ 3 ਮਹੀਨਿਆਂ ਤੱਕ ਪਹਿਲੀ ਬੁਕਿੰਗ ਲਈ 900 ਰੁਪਏ ਤੱਕ ਦਾ ਕੈਸ਼ਬੇਕ ਮਿਲੇਗਾ।

PunjabKesari

ਇਹ ਵੀ ਪੜ੍ਹੋਵੱਡੀ ਬੈਟਰੀ ਨਾਲ ਆਉਣਗੇ ਨਵੇਂ ਆਈਫੋਨ 13 ਮਾਡਲ, ਇੰਨੀ ਹੋਵੇਗੀ ਦਮਦਾਰ!

ਮਹੀਨੇ ਦਾ ਕੈਸ਼ਬੈਕ 10 ਰੁਪਏ ਤੋਂ 900 ਰੁਪਏ ਵਿਚਕਾਰ ਹੋ ਸਕਦਾ ਹੈ। ਨਵੇਂ ਯੂਜ਼ਰਜ਼ ਪੇਟੀਐੱਮ ਐਪ ਜਾਂ ਇਸ ਦੀ ਵੈੱਬਸਾਈਟ ਜ਼ਰੀਏ ਐੱਲ. ਪੀ. ਜੀ. ਗੈਸ ਸਿਲੰਡਰ ਦੀ ਬੁਕਿੰਗ ਤਿੰਨ ਮਹੀਨੇ ਲਗਾਤਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਦਾ ਫਾਇਦਾ ਮਿਲੇਗਾ। ਉੱਥੇ ਹੀ, ਮੌਜੂਦਾ ਯੂਜ਼ਰਜ਼ ਨੂੰ ਕੈਸ਼ਬੇਕ ਅੰਕ ਮਿਲਣਗੇ, ਜਿਨ੍ਹਾਂ ਨੂੰ ਟਾਪ ਬ੍ਰਾਂਡਜ਼ ਦੀ ਡੀਲਜ਼ ਤੇ ਗਿਫਟ ਵਾਊਚਰ ਲਈ ਰੀਡੀਮ ਕੀਤਾ ਜਾ ਸਕਦਾ ਹੈ। ਪੇਟੀਐੱਮ ਵੱਲੋਂ ਕੈਸ਼ਬੇਕ ਦੀ ਪੇਸ਼ਕਸ਼ ਇੰਡੇਨ, ਐੱਚ. ਪੀ. ਗੈਸ ਅਤੇ ਭਾਰਤ ਗੈਸ ਦੇ ਸਿਲੰਡਰ ਦੀ ਬੁਕਿੰਗ 'ਤੇ ਲਾਗੂ ਹੈ।

ਇਹ ਵੀ ਪੜ੍ਹੋਸਸਤਾ ਹੋਇਆ ਸੈਮਸੰਗ ਦਾ 7,000mAh ਦੀ ਬੈਟਰੀ ਵਾਲਾ ਇਹ ਸਮਾਰਟਫੋਨ

 

 


author

Sanjeev

Content Editor

Related News