ਕਿਸਾਨਾਂ ਲਈ ਵੱਡੀ ਖ਼ਬਰ: ਅਗਲੇ ਹਫ਼ਤੇ ਤੋਂ ਖਾਤਿਆਂ 'ਚ ਆਉਣਗੇ 2,000 ਰੁਪਏ

Saturday, May 08, 2021 - 09:54 AM (IST)

ਕਿਸਾਨਾਂ  ਲਈ ਵੱਡੀ ਖ਼ਬਰ: ਅਗਲੇ ਹਫ਼ਤੇ ਤੋਂ ਖਾਤਿਆਂ 'ਚ ਆਉਣਗੇ 2,000 ਰੁਪਏ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਅੱਠਵੀਂ ਕਿਸ਼ਤ ਜਾਂ ਅਪ੍ਰੈਲ-ਜੁਲਾਈ ਦੀ ਕਿਸ਼ਤ ਦੀ ਉਡੀਕ ਕਰਨ ਵਾਲੇ ਕਰੋੜਾਂ ਕਿਸਾਨਾਂ ਲਈ ਰਾਹਤ ਦੀ ਖ਼ਬਰ ਹੈ। ਜਲਦੀ ਹੀ ਕਿਸਾਨਾਂ ਦੇ ਖਾਤੇ ਵਿਚ ਪੈਸਾ ਆਉਣ ਲੱਗ ਜਾਵੇਗਾ। ਅਗਲੇ ਹਫਤੇ ਤੋਂ ਕਿਸਾਨਾਂ ਨੂੰ 8 ਵੀਂ ਕਿਸ਼ਤ ਦਾ ਪੈਸਾ ਮਿਲਣਾ ਸ਼ੁਰੂ ਹੋ ਜਾਵੇਗਾ। ਸੂਬਾ ਸਰਕਾਰਾਂ ਨੇ ਰਾਫਟ 'ਤੇ ਦਸਤਖਤ ਕੀਤੇ ਹਨ। ਹੁਣ ਤੁਹਾਡੀ ਕਿਸ਼ਤ ਕੁਝ ਦਿਨਾਂ ਵਿਚ ਤੁਹਾਡੇ ਬੈਂਕ ਖਾਤੇ ਵਿਚ ਆ ਜਾਏਗੀ। ਮੀਡੀਆ ਰਿਪੋਰਟ ਮੁਤਾਬਕ 10 ਮਈ ਤੋਂ ਪੈਸਿਆਂ ਦੀ 8 ਵੀਂ ਕਿਸ਼ਤ ਕਿਸਾਨਾਂ ਦੇ ਖਾਤੇ ਵਿਚ ਆਉਣੀ ਸ਼ੁਰੂ ਹੋ ਜਾਵੇਗੀ। ਦੱਸ ਦੇਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ) ਤਹਿਤ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਸਕੀਮ ਅਧੀਨ ਤਕਰੀਬਨ 9.5 ਕਰੋੜ ਲਾਭਪਾਤਰੀਆਂ ਦੇ ਖਾਤੇ ਵਿਚ ਇਕ ਕਿਸ਼ਤ ਵਜੋਂ 2,000 ਰੁਪਏ ਆਉਂਦੇ ਹਨ।

ਇਹ ਵੀ ਪੜ੍ਹੋ  : ਮਹਿੰਦਰਾ ਲਾਜਿਸਟਿਕਸ ਨੇ ‘ਆਕਸੀਜਨ ਆਨ ਵ੍ਹੀਲਸ’ ਦੀ ਕੀਤੀ ਪੇਸ਼ਕਸ਼, ਉਤਪਾਦਕਾਂ ਨੂੰ ਹਸਪਤਾਲਾਂ ਨਾਲ ਜੋੜਿਆ

ਆਪਣੇ ਸਟੇਟਸ ਦੀ ਇੱਥੇ ਕਰੋ ਜਾਂਚ

ਜੇ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਲੈਂਦੇ ਹੋ, ਤਾਂ ਤੁਸੀਂ ਤੁਰੰਤ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਵੈਬਸਾਈਟ (https://pmkisan.gov.in/) 'ਤੇ ਜਾ ਕੇ ਆਪਣੀ ਕਿਸ਼ਤ ਦੀ ਅਦਾਇਗੀ ਦੀ ਸਥਿਤੀ ਦੀ ਜਾਂਚ ਕਰ ਸਕਦੇ ਹੋ। ਜੇ ਤੁਹਾਡੇ ਸਟੇਟਸ ਵਿਚ Rft Signed by State For 8th Installment ਲਿਖ ਕੇ ਆ ਰਿਹਾ ਹੈ ਤਾਂ ਤੁਹਾਨੂੰ ਜਲਦੀ ਹੀ 2000 ਕਿਸ਼ਤ ਮਿਲ ਜਾਵੇਗੀ।

ਇਹ ਵੀ ਪੜ੍ਹੋ  : ਕੋਰੋਨਾ ਆਫ਼ਤ ਦਰਮਿਆਨ Swiggy ਦਾ ਵੱਡਾ ਫ਼ੈਸਲਾ, ਕੰਪਨੀ ਨੇ ਆਪਣੇ ਮੁਲਾਜ਼ਮਾਂ ਦੇ ਕੰਮਕਾਜ ਵਾਲੇ ਦਿਨ ਘਟਾਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੋ ਕਰੋ।


author

Harinder Kaur

Content Editor

Related News