ਆਈਡੀਆ ਸੈਲੂਲਰ ਨੂੰ 1284 ਕਰੋੜ ਰੁਪਏ ਦਾ ਘਾਟਾ
Wednesday, Jan 24, 2018 - 03:21 PM (IST)

ਨਵੀਂ ਦਿੱਲੀ— ਵਿੱਤ ਸਾਲ 2018 ਦੀ ਤੀਸਰੀ ਤਿਮਾਹੀ 'ਚ ਆਈਡੀਆ ਸੈਲੂਲਰ ਨੂੰ 1,284 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਵਿੱਤ ਸਾਲ 2018 ਦੀ ਦੂਸਰੀ ਤਿਮਾਹੀ 'ਚ ਆਈਡੀਆ ਸੈਲੂਲਰ ਨੂੰ 1,106 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਵਿੱਤ ਸਾਲ 2018 ਦੀ ਤੀਸਰੀ ਤਿਮਾਹੀ 'ਚ ਆਈਡੀਆ ਸੈਲੂਲਰ ਦੀ ਆਮਦਨ 13.3 ਫੀਸਦੀ ਘਟ ਕੇ 6,510 ਕਰੋੜ ਰੁਪਏ ਰਹੀ ਹੈ। ਵਿੱਤ ਸਾਲ 2018 ਦੀ ਦੂਸਰੀ ਤਿਮਾਹੀ 'ਚ ਆਈਡੀਆ ਸੈਲੂਲਰ ਦੀ ਆਮਦਨ 7, 510 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਅਕਤੂਬਰ-ਦਸੰਬਰ ਤਿਮਾਹੀ 'ਚ ਆਈਡੀਆ ਸੈਲੂਲਰ ਦਾ ਐਬਿਡਾ 1, 547 ਕਰੋੜ ਰੁਪਏ ਤੋਂ ਘਟਾ ਕੇ 1,223 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਅਕਤੂਬਰ-ਦਸੰਬਰ ਤਿਮਾਹੀ 'ਚ ਆਈਡੀਆ ਸੈਲੂਲਰ ਦਾ ਐਬਿਡਾ ਮਾਰਜਿਨ 20.6 ਫੀਸਦੀ ਤੋਂ ਘਟਾ ਕੇ 18.8 ਫੀਸਦੀ ਰਿਹਾ ਹੈ।
ਤਿਮਾਹੀ ਆਧਾਰ 'ਤੇ ਤੀਸਰੀ ਤਿਮਾਹੀ 'ਚ ਆਈਡੀਆ ਸੈਲੂਲਰ ਦੀ ਔਸਤਨ ਪ੍ਰਤੀ ਗਾਹਕ ਆਮਦਨ 132 ਰੁਪਏ ਤੋਂ ਘਟਾ ਕੇ 114 ਰੁਪਏ ਰਹੀ ਹੈ। ਤਿਮਾਹੀ ਆਧਾਰ 'ਤੇ ਆਵਾਜ਼ ਸੈਗਮੈਂਟ ਦੀ ਆਮਦਨ 22 ਪੈਸੇ ਘਟਾ ਕੇ 16.80 ਪੈਸੇ ਰਹੀ ਹੈ। ਤਿਮਾਹੀ ਆਧਾਰ 'ਤੇ ਤੀਸਰੀ ਤਿਮਾਹੀ 'ਚ ਮੋਬਾਇਲ ਡਾਟੇ ਦੀ ਆਮਦਨ 2.70 ਪੈਸੇ ਤੋਂ ਘਟਾ ਕੇ 2 ਪੈਸੇ ਰਹੀ ਹੈ।