ਸਰਕਾਰ ਦੀ ਕੱਪੜਾ ਖੇਤਰ ਲਈ 10,683 ਕਰੋੜ ਦੀ PLI ਯੋਜਨਾ ਨੂੰ ਹਰੀ ਝੰਡੀ

Wednesday, Sep 08, 2021 - 03:22 PM (IST)

ਸਰਕਾਰ ਦੀ ਕੱਪੜਾ ਖੇਤਰ ਲਈ 10,683 ਕਰੋੜ ਦੀ PLI ਯੋਜਨਾ ਨੂੰ ਹਰੀ ਝੰਡੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਬੁੱਧਵਾਰ ਨੂੰ ਮੰਤਰੀ ਮੰਡਲ ਨੇ ਕੱਪੜਾ ਖੇਤਰ ਲਈ ਵੱਡੀ ਸਕੀਮ ਨੂੰ ਹਰੀ ਝੰਡੀ ਦੇ ਦਿੱਤੀ ਹੈ। 

ਕੱਪੜਾ ਖੇਤਰ ਲਈ 10,683 ਕਰੋੜ ਰੁਪਏ ਦੀ ਉਤਪਾਦਨ ਆਧਾਰਿਤ ਪ੍ਰੋਤਸਾਹਨ ਯੋਜਨਾ (ਪੀ. ਐੱਲ. ਈ.) ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਨਾਲ ਇਸ ਖੇਤਰ ਵਿਚ ਰੁਜ਼ਗਾਰ ਵੀ ਵਧੇਗਾ।

ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਇਹ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਟੈਕਸਟਾਈਲ ਸੈਕਟਰ ਲਈ ਪੀ. ਐੱਲ. ਆਈ. ਸਕੀਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਠਾਕੁਰ ਨੇ ਕਿਹਾ ਕਿ ਇਹ ਯੋਜਨਾ ਘਰੇਲੂ ਨਿਰਮਾਣ ਅਤੇ ਬਰਾਮਦ ਨੂੰ ਉਤਸ਼ਾਹਤ ਕਰਨ ਵਿਚ ਸਹਾਇਤਾ ਕਰੇਗੀ। ਠਾਕੁਰ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਐੱਮ. ਐੱਮ. ਐੱਫ. (ਆਰਟੀਫਿਸ਼ੀਅਲ ਫਾਈਬਰ) ਲਿਬਾਸ, ਐੱਮ. ਐੱਮ. ਐੱਫ. ਫੈਬਰਿਕਸ ਅਤੇ ਟੈਕਨੀਕਲ ਟੈਕਸਟਾਈਲ ਦੀਆਂ 10 ਸ਼੍ਰੇਣੀਆਂ/ਉਤਪਾਦਾਂ ਲਈ 10,683 ਕਰੋੜ ਰੁਪਏ ਦੀ ਪੀ. ਐੱਲ. ਈ. ਸਕੀਮ ਨੂੰ ਪ੍ਰਵਾਨਗੀ ਦਿੱਤੀ ਹੈ। ਟੈਕਸਟਾਈਲ ਸੈਕਟਰ ਲਈ ਪੀ. ਐੱਲ. ਈ. ਸਕੀਮ 2021-22 ਦੇ ਬਜਟ ਵਿਚ 13 ਸੈਕਟਰਾਂ ਲਈ ਕੀਤੇ ਗਏ ਐਲਾਨਾਂ ਦਾ ਹਿੱਸਾ ਹੈ। ਬਜਟ ਵਿਚ 13 ਖੇਤਰਾਂ ਲਈ 1.97 ਲੱਖ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਸੀ। ਉੱਥੇ ਹੀ, ਪੀਯੂਸ਼ ਗੋਇਲ ਨੇ ਕਿਹਾ, ''ਪੀ. ਐੱਲ. ਈ. ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ ਤਾਂ ਜੋ ਭਾਰਤ ਮੇਨ-ਮੇਡ ਫਾਈਬਰਾਂ ਦੇ ਉਤਪਾਦਨ ਵਿਚ ਵੀ ਯੋਗਦਾਨ ਪਾ ਸਕੇ।'' ਇਸ ਯੋਜਨਾ ਦਾ ਮਕਸਦ ਮੇਨ-ਮੇਡ ਫਾਈਬਰ ਅਤੇ ਤਕਨੀਕੀ ਟੈਕਸਟਾਈਲ ਦੇ ਉਤਪਾਦਨ 'ਤੇ ਸਵੈ-ਨਿਰਭਰਤਾ ਹਾਸਲ ਕਰਨਾ ਅਤੇ ਦਰਾਮਦ ਘਟਾਉਣਾ ਹੈ।


author

Sanjeev

Content Editor

Related News