RR ਕੇਬਲ ਨੇ SEBI ਕੋਲ IPO ਦਸਤਾਵੇਜ਼ ਜਮ੍ਹਾ ਕਰਾਏ

Monday, May 08, 2023 - 12:14 PM (IST)

RR ਕੇਬਲ ਨੇ SEBI ਕੋਲ IPO ਦਸਤਾਵੇਜ਼ ਜਮ੍ਹਾ ਕਰਾਏ

ਨਵੀਂ ਦਿੱਲੀ (ਭਾਸ਼ਾ) – ਪੀ. ਟੀ. ਜੀ. ਕੈਪੀਟਲ ਹਮਾਇਤੀ ਤਾਰ ਕੇਬਲ ਵਿਨਿਰਮਾਤਾ ਆਰ. ਆਰ. ਕੇਬਲ ਨੇ ਮੁੱਢਲੇ ਜਨਤਕ ਅਦਾਰੇ (ਆਈ. ਪੀ. ਓ.) ਰਾਹੀਂ ਫੰਡ ਇਕੱਠਾ ਕਰਨ ਲਈ ਸੇਬੀ ਕੋਲ ਸ਼ੁਰੂਆਤੀ ਦਸਤਾਵੇਜ਼ ਦਾਖਲ ਕੀਤੇ ਹਨ।

ਦਸਤਾਵੇਜ਼ਾਂ (ਡੀ. ਆਰ. ਐੱਚ. ਪੀ.) ਮੁਤਾਬਕ ਆ. ਪੀ. ਓ. ਤਹਿਤ 225 ਕਰੋੜ ਰੁਪਏ ਤੱਕ ਦੇ ਨਵੇਂ ਇਕੁਇਟੀ ਸ਼ੇਅਰ ਜਾਰੀ ਕੀਤੇ ਜਾਣਗੇ ਅਤੇ ਸੰਸਥਾਪਕ ਅਤੇ ਹੋਰ ਸ਼ੇਅਰਧਾਰਕ 1.72 ਕਰੋੜ ਤੋਂ ਵਧ ਇਕੁਇਟੀ ਸ਼ੇਅਰਾਂ ਦੀ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਲਿਅਾਉਂਗੇ। ਓ. ਐੱਫ. ਐੱਸ. ਵਿਚ ਸ਼ੇਅਰ ਵੇਚਣ ਵਾਲਿਅਾਂ ਵਿਚ ਮਹੇਂਦਰ ਕੁਮਾਰ ਰਾਮੇਸ਼ਵਰ ਲਾਲ ਕਾਬਰਾ, ਹੇਮੰਤ ਮਹੇਂਦਰ ਕੁਮਾਰ ਕਾਬਰਾ, ਸੁਮਿਤ ਮਹੇਂਦਰ ਕੁਮਾਰ ਕਾਬਰਾ, ਕੇਬਲ ਬਿਲਡਕਾਨ ਸਾਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਅਤੇ ਰਾਮ ਰਤਨ ਵਾਇਰਸ ਲਿਮਟਿਡ ਹਨ। ਇਨ੍ਹਾਂ ਤੋਂ ਇਲਾਵਾ ਅਮਰੀਕਾ ਦੀ ਨਿੱਜੀ ਇਕੁਇਟੀ ਫਰਮ ਟੀ. ਪੀ. ਜੀ. ਕੈਪੀਟਲ ਵੀ ਓ. ਐੱਫ. ਐੱਸ. ਤਹਿਤ ਕੰਪਨੀ ਵਿਚ ਅਾਪਣੀ ਅੰਸ਼ਿਕ ਭਾਈਵਾਲੀ ਵੇਚੇਗੀ।

ਅਾਰ. ਅਾਰ. ਕੇਬਲ ਵਿਚ ਟੀ. ਪੀ. ਜੀ. ਕੈਪੀਟਲ ਦੀ 21 ਫੀਸਦੀ ਭਾਈਵਾਲੀ ਹੈ। ਕੰਪਨੀ ਨਵੇਂ ਸ਼ੇਅਰ ਤੋਂ ਇਕੱਠੀ ਕੀਤੀ ਗਈ 170 ਕਰੋੜ ਰੁਪਏ ਦੀ ਰਾਸ਼ੀ ਦੀ ਵਰਤੋਂ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੇ ਕਰਜ਼ੇ ਨੂੰ ਅੰਸ਼ਿਕ ਜਾਂ ਪੂਰੀ ਤਰ੍ਹਾਂ ਕਰਜ਼ਾ ਅਦਾ ਕਰਨ ਵਿਚ ਕਰੇਗੀ। ਅਾਰ. ਅਾਰ. ਗਲੋਬਲ ਗਰੁੱਪ ਦੀ ਇਕਾਈ ਅਾਰ. ਅਾਰ. ਕੇਬਲ ਨੇ ਵਿੱਤ ਸਾਲ 2021-22 ਵਿਚ 214 ਕਰੋੜ ਰੁਪਏ ਦਾ ਸ਼ੁੱਧ ਲਾਭ ਅਤੇ 4,386 ਕਰੋੜ ਰੁਪਏ ਦਾ ਰੈਵੇਨਿਊ ਕਮਾਇਅਾ। ਬੀਤੇ ਵਿੱਤ ਸਾਲ 2022-23 ਦੀਅਾਂ ਪਹਿਲੀਅਾਂ 3 ਤਿਮਾਹੀਅਾਂ ਲਈ ਕੰਪਨੀ ਨੇ 125 ਕਰੋੜ ਰੁਪਏ ਦਾ ਸ਼ੁੱਧ ਲਾਭ ਅਤੇ 4,083 ਕਰੋੜ ਰੁਪਏ ਦਾ ਰੈਵੇਨਿਊ ਕਮਾਇਅਾ।


author

Harinder Kaur

Content Editor

Related News