NRIs ਲਈ ਖ਼ੁਸ਼ਖ਼ਬਰੀ! ਹੁਣ ਇਸ ਦੇਸ਼ 'ਚ ਸਸਤੇ 'ਚ ਖਰੀਦ ਸਕੋਗੇ ਬੁਲੇਟ

Wednesday, Sep 09, 2020 - 10:55 PM (IST)

NRIs ਲਈ ਖ਼ੁਸ਼ਖ਼ਬਰੀ! ਹੁਣ ਇਸ ਦੇਸ਼ 'ਚ ਸਸਤੇ 'ਚ ਖਰੀਦ ਸਕੋਗੇ ਬੁਲੇਟ

ਨਵੀਂ ਦਿੱਲੀ— ਦਿੱਗਜ ਮੋਟਰਸਾਈਕਲ ਕੰਪਨੀ ਰਾਇਲ ਐਨਫੀਲਡ ਪਹਿਲੀ ਵਾਰ ਭਾਰਤ ਤੋਂ ਬਾਹਰ ਕਿਸੇ ਹੋਰ ਮੁਲਕ 'ਚ ਵੀ ਉਤਪਾਦਨ ਯੂਨਿਟ ਸਥਾਪਿਤ ਕਰਨ ਜਾ ਰਹੀ ਹੈ। ਲੋਕਲ ਉਤਪਾਦਨ ਦਾ ਮਤਲਬ ਹੈ ਕਿ ਉੱਥੇ ਦੇ ਖਰੀਦਦਾਰਾਂ ਨੂੰ ਪਹਿਲਾਂ ਨਾਲੋਂ ਘੱਟ ਕੀਮਤ 'ਤੇ ਮੋਟਰਸਾਈਕਲ ਮਿਲ ਸਕੇਗਾ।

ਰਾਇਲ ਐਨਫੀਲਡ ਇਹ ਯੂਨਿਟ ਅਰਜਨਟੀਨਾ 'ਚ ਗਰੂਪੋ ਸਿਮਪਾ ਨਾਲ ਸਾਂਝੇਦਾਰੀ ਜ਼ਰੀਏ ਲਾਉਣ ਜਾ ਰਹੀ ਹੈ, ਜੋ ਕਿ ਉੱਥੇ 2018 ਤੋਂ ਉਸ ਦੀ ਲੋਕਲ ਡਿਸਟ੍ਰੀਬਿਊਟਰ ਹੈ।

ਇਹ ਪਹਿਲੀ ਵਾਰ ਹੈ ਜਦੋਂ ਚੇਨਈ ਦੇ ਓਰਾਗਡਮ ਤੇ ਵਲਮ ਵਡਗਲ 'ਚ ਰਾਇਲ ਐਨਫੀਲਡ ਦੀਆਂ ਫੈਕਟਰੀਆਂ ਤੋਂ ਬਾਹਰ ਕਿਸੇ ਹੋਰ ਜਗ੍ਹਾ ਮੋਟਰਸਾਈਕਲਾਂ ਦਾ ਨਿਰਮਾਣ ਅਤੇ ਉਤਪਾਦਨ ਕੀਤਾ ਜਾਏਗਾ। ਕੰਪਨੀ ਦੇ ਉੱਚ ਪ੍ਰਬੰਧਨ ਨੇ ਮਹੀਨਾ ਕੁ ਪਹਿਲਾਂ ਹੀ ਕਿਹਾ ਸੀ ਕਿ ਕੰਪਨੀ ਵਿਸਥਾਰ ਲਈ ਨਵੇਂ ਬਾਜ਼ਾਰਾਂ ਦੀ ਤਲਾਸ਼ ਕਰ ਰਹੀ ਹੈ।

ਹੁਣ ਤੱਕ ਕੰਪਨੀ ਦੇ ਫਰਾਂਸ, ਬ੍ਰਾਜ਼ੀਲ, ਮੈਕਸੀਕੋ, ਜਰਮਨੀ, ਬ੍ਰਿਟੇਨ, ਇੰਡੋਨੇਸ਼ੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਕੋਲੰਬੀਆ ਵਰਗੇ ਦੇਸ਼ਾਂ 'ਚ ਪੰਜ ਨਿਵੇਕਲੇ ਸਟੋਰ ਅਤੇ 32 ਮਲਟੀ-ਬ੍ਰਾਂਡ ਸਟੋਰ ਹਨ ਪਰ ਰਾਇਲ ਐਨਫੀਲਡ ਦੇ ਆਧੁਨਿਕ ਇਤਿਹਾਸ 'ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਚੇਨਈ 'ਚ ਨਿਰਮਾਣ ਸਹੂਲਤਾਂ ਤੋਂ ਬਾਹਰ ਮੋਟਰਸਾਈਕਲ ਨਿਰਮਿਤ ਅਤੇ ਤਿਆਰ ਕੀਤੇ ਜਾਣਗੇ। ਅਰਜਨਟੀਨਾ 'ਚ ਇਸ ਮਹੀਨੇ ਤੋਂ ਉਤਪਾਦਨ ਸ਼ੁਰੂ ਹੋਵੇਗਾ ਅਤੇ ਸ਼ੁਰੂਆਤ 'ਚ ਤਿੰਨ ਮੋਟਰਸਾਈਕਲ ਇੱਥੇ ਬਣਨਗੇ। ਇਨ੍ਹਾਂ 'ਚ ਰਾਇਲ ਐਨਫੀਲਡ ਹਿਮਾਲੀਅਨ, ਇੰਟਰਸੈਪਟਰ 650 ਅਤੇ ਕੰਟੀਨੈਂਟਲ ਜੀ. ਟੀ. 650 ਸ਼ਾਮਲ ਹਨ।


author

Sanjeev

Content Editor

Related News