ਬੁਲੇਟ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਕੰਪਨੀ ਨੇ ਵਧਾਈ ਕਈ ਮਾਡਲਾਂ ਦੀ ਕੀਮਤ

Tuesday, Jan 11, 2022 - 04:43 PM (IST)

ਆਟੋ ਡੈਸਕ– ਬੁਲੇਟ ਬਣਾਉਣ ਵਾਲੀ ਕੰਪਨੀ ਰਾਇਲ ਐਨਫੀਲਡ ਨੇ ਆਪਣੇ ਗਾਹਕਾਂ ਨੂੰ ਝਟਕਾ ਦੇ ਦਿੱਤਾ ਹੈ। ਕੰਪਨੀ ਨੇ ਦੇਸ਼ ’ਚ ਆਪਣੇ ਕੁਝ ਚੁਣੇ ਹੋਏ ਮਾਡਲਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਦਾ ਕਹਿਣਾ ਹੈਕਿ ਗਲੋਬਲ ਸਪਲਾਈ ਚੇਨ ਅਤੇ ਕੱਚੇ ਮਾਲ ਦੀ ਵਧਦੀ ਕੀਮਤ ਕਾਰਨ ਉਸਨੂੰ ਅਜਿਹਾ ਕਰਨਾ ਪਿਆ ਹੈ। ਚੇਨਈ ਦੀ ਇਸ ਕੰਪਨੀ ਨੇ Classic 350, Meteor 350 ਅਤੇ Himalayan ਮੋਟਰਸਾਈਕਲ ਦੀਆਂ ਕੀਮਤਾਂ ’ਚ ਵਾਧਾ ਕਰ ਦਿੱਤਾ ਹੈ ਪਰ Interceptor, Continental GT ਅਤੇ Bullet ਮੋਟਰਸਾਈਕਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। 

ਇਹ ਵੀ ਪੜ੍ਹੋ– Tata Tiago ਅਤੇ Tigor ਦਾ CNG ਵਰਜ਼ਨ 19 ਜਨਵਰੀ ਨੂੰ ਹੋਵੇਗਾ ਲਾਂਚ, ਬੁਕਿੰਗ ਸ਼ੁਰੂ

ਹਿਮਾਲਿਅਨ ਰੇਂਜ ਦੇ ਸਾਰੇ ਮਾਡਲਾਂ ਦੀਆਂ ਕੀਮਤਾਂ ’ਚ 4000 ਰੁਪਏ ਤੋਂ ਜ਼ਿਆਦਾ ਦਾ ਵਾਧਾ ਕੀਤਾ ਗਿਆ ਹੈ। ਕੰਪਨੀ ਦੇ ਸਿਲਵਰ ਐਂਡ ਗ੍ਰੇਅ ਹਿਮਾਲਿਅਨ ਮਾਡਲ ਦੀ ਕੀਮਤ ਹੁਣ 2.14 ਲੱਖ ਰੁਪਏ (ਐਕਸ-ਸ਼ੋਅਰੂਮ)ਤੋਂ ਸ਼ੁਰੂ ਹੋਵੇਗੀ ਜਦਕਿ ਬਲੈਕ ਐਂਡ ਗਰੀਨ ਹਿਮਾਲਿਅਨ ਦੀ ਕੀਮਤ ਵਧ ਕੇ 2.22 ਲੱਖ ਰੁਪਏ ਹੋ ਜਾਵੇਗੀ। ਕਲਾਸਿਕ 350 ਦੀ ਕੀਮਤ ’ਚ 2,872 ਰੁਪਏ ਤੋਂ 3,332 ਰੁਪਏ ਦਾ ਵਾਧਾ ਕੀਤਾ ਗਿਆ ਹੈ। ਐਂਟਲੀ ਲੈਵਲ ਦੀ Redditch Classic 350 ਦੀ ਕੀਮਤ 1.87 ਲੱਖ ਰੁਪਏ ਹੋਵੇਗੀ ਜਦਕਿ Chrome Classic 350 ਦੀ ਕੀਮਤ 2.18 ਲੱਖ ਰੁਪਏ ਪਹੁੰਚ ਗਈ ਹੈ। 

ਇਹ ਵੀ ਪੜ੍ਹੋ– ਭਾਰਤ ’ਚ ਇਸ ਸਾਲ 10 ਲੱਖ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਹੋਣ ਦੀ ਉਮੀਦ : ਐੱਸ. ਐੱਮ. ਈ. ਵੀ.

ਇਸੇ ਤਰ੍ਹਾਂ Royal Enfield Meteor 350 Fireball ਰੇਂਜ ਦੀ ਕੀਮਤ ’ਚ 2,511 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਨ੍ਹਾਂ ਮੋਟਰਸਾਈਕਲਾਂ ਦੀ ਕੀਮਤ ਹੁਣ 2.01 ਲੱਖ ਰੁਪਏ ਤੋਂ ਸ਼ੁਰੂ ਹੋ ਕੇ 2.03 ਲੱਖ ਰੁਪਏ ਤਕ ਹੋਵੇਗੀ। Meteor 350 ਲਾਈਨਅਪ ਦੀ Stellar ਰੇਂਜ ਦੇ ਮੋਟਰਸਾਈਕਲ ਦੀ ਕੀਮਤ ’ਚ 2601 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਇਸ ਰੇਂਜ ’ਚ Meteor 350 ਦੀ ਕੀਮਤ 2.07 ਤੋਂ ਸ਼ੁਰੂ ਹੋ ਕੇ 2.09 ਲੱਖ ਰੁਪਏ ਤਕ ਹੋਵੇਗੀ। ਕੰਪਨੀ ਦੀ Meteor 350 ’ਚ ਟਾਪ ਸਪੇਕ ਮਾਡਲ ਸੁਪਰਨੋਵਾ ਦੀ ਕੀਮਤ ’ਚ ਵੀ ਵਾਧਾ ਕੀਤਾ ਗਿਆ ਹੈ। 2,752 ਰੁਪਏ ਦੇ ਵਾਧੇ ਤੋਂ ਬਾਅਦ ਇਸਦੀ ਕੀਮਤ 2.17 ਲੱਖ ਰੁਪਏ ਤੋਂ ਸ਼ੁਰੂ ਹੋ ਕੇ 2.19 ਲੱਖ ਰੁਪਏ ਤਕ ਹੋਵੇਗੀ। 

ਇਹ ਵੀ ਪੜ੍ਹੋ– ਇਸੇ ਸਾਲ ਲਾਂਚ ਹੋ ਸਕਦੀ ਹੈ 5-ਡੋਰ Force Gurkha, ਜਾਣੋ ਕੀ ਹੋ ਸਕਦੇ ਹਨ ਬਦਲਾਅ


Rakesh

Content Editor

Related News