ENFIELD ਦੇ ਮੋਟਰਸਾਈਕਲਾਂ ਦੀ ਵਿਕਰੀ ਅਕਤੂਬਰ ''ਚ 7 ਫੀਸਦੀ ਘਟੀ
Monday, Nov 02, 2020 - 03:52 PM (IST)
ਮੁੰਬਈ— ਦਿੱਗਜ ਮੋਟਰਸਾਈਕਲ ਕੰਪਨੀ ਰਾਇਲ ਐਨਫੀਲਡ ਦੀ ਵਿਕਰੀ 'ਚ ਗਿਰਾਵਟ ਦਰਜ ਹੋਈ ਹੈ। ਅਕਤੂਬਰ 'ਚ ਕੰਪਨੀ ਦੀ ਵਿਕਰੀ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 7 ਫੀਸਦੀ ਘੱਟ ਰਹੀ। ਇਸ ਸਾਲ ਅਕਤੂਬਰ 'ਚ ਕੰਪਨੀ ਦੇ 66,891 ਮੋਟਰਸਾਈਕਲ ਵਿਕੇ। ਅਕਤੂਬਰ 2019 'ਚ ਰਾਇਲ ਐਨਫੀਲਡ ਦੇ ਮੋਟਰਸਾਈਕਲਾਂ ਦੀ ਕੁੱਲ ਵਿਕਰੀ 71,964 ਯੂਨਿਟਸ ਰਹੀ ਸੀ।
350 ਸੀਸੀ ਤੱਕ ਦੇ ਮੋਟਰਸਾਈਕਲਾਂ ਦੀ ਵਿਕਰੀ ਇਸ ਦੌਰਾਨ 60,467 ਯੂਨਿਟਸ ਰਹੀ, ਪਿਛਲੇ ਸਾਲ ਅਕਤੂਬਰ 'ਚ ਇਹ ਵਿਕਰੀ 64,257 ਯੂਨਿਟਸ ਸੀ, ਯਾਨੀ 350 ਸੀਸੀ ਤੱਕ ਦੇ ਮੋਟਰਸਾਈਕਲਾਂ ਦੀ ਵਿਕਰੀ 'ਚ ਕੰਪਨੀ ਨੇ 6 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ।
ਉੱਥੇ ਹੀ, 350 ਸੀਸੀ ਤੋਂ ਵੱਡੇ ਇੰਜਣ ਵਾਲੇ ਮੋਟਰਸਾਈਕਲਾਂ ਦੀ ਵਿਕਰੀ ਅਕਤੂਬਰ 2019 ਦੇ 7,707 ਯੂਨਿਟਸ ਦੇ ਮੁਕਾਬਲੇ ਇਸ ਸਾਲ ਅਕਤੂਬਰ 'ਚ 6,424 ਯੂਨਿਟਸ ਰਹੀ। 350 ਸੀਸੀ ਤੋਂ ਵੱਡੇ ਇੰਜਣ ਵਾਲੇ ਮੋਟਰਸਾਈਕਲਾਂ ਦੀ ਵਿਕਰੀ ਇਸ ਤਰ੍ਹਾਂ 17 ਫੀਸਦੀ ਘੱਟ ਰਹੀ। ਬਰਾਮਦ ਦੇ ਮੌਰਚੇ 'ਤੇ ਵੀ ਕੰਪਨੀ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਇਸ 'ਚ ਵੀ ਕੰਪਨੀ ਨੇ 9 ਫੀਸਦੀ ਦੀ ਗਿਰਾਵਟ ਦਰਜ ਕੀਤੀ। ਅਕਤੂਬਰ 2020 'ਚ ਰਾਇਲ ਐਨਫੀਲਡ ਨੇ 4,033 ਯੂਨਿਟਸ ਬਰਾਮਦ ਕੀਤੇ, ਜਦੋਂ ਕਿ ਅਕਤੂਬਰ 2019 'ਚ ਬਰਾਮਦ 4,426 ਯੂਨਿਟਸ ਰਹੀ ਸੀ।