ਭਾਰਤ 'ਚ ਰੋਲਸ-ਰਾਇਸ ਨੇ ਪੇਸ਼ ਕੀਤੀ ਆਪਣੀ 8th ਜਨਰੇਸ਼ਨ ਫੈਂਟਮ, ਜਾਣੋਂ ਫੀਚਰਸ

Thursday, Feb 22, 2018 - 08:05 PM (IST)

ਭਾਰਤ 'ਚ ਰੋਲਸ-ਰਾਇਸ ਨੇ ਪੇਸ਼ ਕੀਤੀ ਆਪਣੀ 8th ਜਨਰੇਸ਼ਨ ਫੈਂਟਮ, ਜਾਣੋਂ ਫੀਚਰਸ

ਜਲੰਧਰ—ਬ੍ਰਿਟੇਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਰੋਲਸ-ਰਾਇਸ ਨੇ ਆਪਣੀ 8ਵੀਂ ਜਨਰੇਸ਼ਨ ਦੀ ਫੈਂਟਮ ਕਾਰ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਆਪਣੀ ਇਸ ਸ਼ਾਨਦਾਰ ਕਾਰ ਦੀ ਕੀਮਤ 9.50 ਕਰੋੜ ਰੁਪਏ ਰੱਖੀ ਹੈ। ਉੱਥੇ ਫੈਂਟਮ ਐਕਸਟੇਂਡੇਡ ਵ੍ਹੀਲਬੇਸ ਦੀ ਕੀਮਤ 11.35 ਕਰੋੜ ਰੁਪਏ ਰੱਖੀ ਗਈ ਹੈ। ਨਵੀਂ ਜਨਰੇਸ਼ਨ ਰੋਲਸ-ਰਾਇਸ ਫੈਂਟਮ ਨੂੰ ਕੰਪਨੀ ਨੇ ਨਵੇਂ ਐਲਯੂਮੀਨਿਅਮ ਸਪੈਸਫਰੈਮ ਪਲੇਟਫਾਰਮ 'ਤੇ ਤਿਆਰ ਕੀਤਾ ਹੈ, ਜਿਸ ਨੂੰ ਕੰਪਨੀ 'ਆਰਕੀਟੇਕਚਰ ਆਫ ਲਗਜ਼ਰੀ' ਕਹਿੰਦੀ ਹੈ।
PunjabKesari
ਉੱਥੇ ਰੋਲਸ-ਰਾਇਸ ਕਾਰਸ (ਏਸ਼ੀਆ ਪੈਸੇਫਿਕ) ਦੇ ਰੀਜਨਲ ਡਾਇਰੈਕਟਰ ਪਾਲ ਹੈਰਿਸ ਨੇ ਇਸ ਮੌਕੇ 'ਤੇ ਕਿਹਾ ਕਿ ਸਾਡੇ ਕੋਲ ਇਕ ਵਧੀਆ ਪਾਰਟਨਰ ਹੈ। ਭਾਰਤੀ ਕਾਰ ਬਾਜ਼ਾਰ 'ਚ ਚੇਨਈ ਅਤੇ ਦੱਖਣੀ ਭਾਰਤ 'ਚ ਕੰਪਨੀ ਦਾ ਬਿਜਨਸ ਤੇਜ਼ੀ ਨਾਲ ਵਧ ਰਿਹਾ ਹੈ। ਨਵੇਂ ਪਲੇਟਫਾਰਮ ਦੀ ਵਜ੍ਹਾ ਨਾਲ ਇਹ ਕਾਰ ਪੁਰਾਣੇ ਵਰਜ਼ਨ ਤੋਂ 77 ਐੱਮ.ਐੱਮ. ਹੇਠਾਂ ਹੈ। ਇਸ ਤੋਂ ਇਹ ਵੱਡੀ ਲੱਗਦੀ ਹੈ ਕਿਉਂਕਿ ਇਹ 8mm. ਲੰਬੀ ਅਤੇ 29 ਐੱਮ.ਐੱਮ. ਚੌੜੀ ਹੈ।
PunjabKesari
ਇਸ ਤੋਂ ਇਲਾਵਾ ਇਸ 'ਚ 24 ਸਲੈਟ ਕਰੋਮ ਗਰਿਲ ਅਤੇ ਨਵੀਂ ਐੱਲ.ਈ.ਡੀ. ਪ੍ਰੋਜੈਕਟਰ ਹੈਡਲੈਂਪਸ, ਜੋ ਕਿ ਐੱਲ.ਈ.ਡੀ. ਡੇਟਾਈਮ ਰਨਿੰਗ ਲਾਈਟਸ ਦੇ ਚਾਰੋਂ ਪਾਸੇ ਹੈ, ਦਿੱਤੀ ਗਈ ਹੈ। ਨਵੀਂ ਰੋਲਸ-ਰਾਇਸ ਫੈਂਟਮ ਨੂੰ ਨਵੇਂ ਟੂ-ਟੋਨ ਸ਼ੋਡ 'ਚ ਡਿਜ਼ਾਈਨ ਕੀਤਾ ਗਿਆ ਹੈ, ਜਿਸ ਦੀ ਵਜ੍ਹਾ ਨਾਲ ਇਸ 'ਚ ਬੋਲਡ ਅਲਾਏ-ਵ੍ਹੀਲਸ ਅਤੇ ਆਕਰਸ਼ਕ ਐੱਲ.ਈ.ਡੀ. ਟੇਲਲੈਂਪਸ ਲਗਾਈ ਗਈ ਹੈ। ਪਾਵਰ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਰੋਲਸ-ਰਾਇਸ ਫੈਂਟਮ 8 'ਚ v12, 6.75 ਲੀਟਰ ਇੰਜਣ ਦਿੱਤਾ ਜਾਵੇਗਾ। ਇਹ ਇੰਜਣ 563 ਬੀ.ਪੀ.ਐੱਚ. ਦੀ ਪਾਵਰ ਅਤੇ 800 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 8 ਸਪੀਡ ਗਿਅਰਬਾਕਸ ਨਾਲ ਲੈੱਸ ਹੈ ਅਤੇ ਪਿਛਲੇ ਟਾਇਰਸ 'ਚ ਪਾਵਰ ਸਪਲਾਈ ਦਿੱਤੀ ਗਈ ਹੈ।
PunjabKesari
0-100 ਕਿਲੋਮੀਟਰ ਦੀ ਰਫਤਾਰ ਫੜਨ ਲਈ 5.4 ਸੈਕਿੰਡਸ ਦਾ ਸਮਾਂ ਲੱਗਦਾ ਹੈ।


Related News