ਸੜਕ ਟਰਾਂਸਪੋਰਟ ਮੰਤਰੀ ਗਡਕਰੀ ਨੇ ਡੀਜ਼ਲ ''ਚ ਕੀਤੀ 15 ਫ਼ੀਸਦੀ ਮਿਥੇਨੌਲ ਦੇ ਮਿਸ਼ਰਣ ਦੀ ਵਕਾਲਤ
Wednesday, Jun 28, 2023 - 12:33 PM (IST)

ਨਵੀਂ ਦਿੱਲੀ: ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਲੌਜਿਸਟਿਕਸ ਲਾਗਤਾਂ ਨੂੰ ਘਟਾਉਣ ਦੇ ਅਭਿਲਾਸ਼ੀ ਰਾਸ਼ਟਰੀ ਟੀਚੇ ਨੂੰ ਪ੍ਰਾਪਤ ਕਰਨ ਲਈ ਮਿਥੇਨੌਲ ਟਰੱਕਾਂ ਅਤੇ ਮੀਥੇਨੌਲ ਮਿਸ਼ਰਤ ਡੀਜ਼ਲ ਦੀ ਮੰਗ ਕੀਤੀ ਹੈ। ਇਸ ਨਾਲ ਜੈਵਿਕ ਈਂਧਨ ਦੇ ਆਯਾਤ 'ਤੇ ਨਿਰਭਰਤਾ ਘਟੇਗੀ। ਗਡਕਰੀ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ, 'ਹੁਣ ਮਿਥੇਨੋਲ ਟਰੱਕਾਂ ਦੀ ਗਿਣਤੀ ਵਧ ਰਹੀ ਹੈ, ਜੋ ਇਕ ਉਪਲੱਬਧੀ ਹੈ। ਪੈਟਰੋਲੀਅਮ ਮੰਤਰਾਲਾ ਡੀਜ਼ਲ 'ਚ 15 ਫ਼ੀਸਦੀ ਮਿਥੇਨੋਲ ਮਿਸ਼ਰਣ ਲਈ ਨੀਤੀ ਬਣਾਉਣ 'ਤੇ ਕੰਮ ਕਰ ਰਿਹਾ ਹੈ। ਅਸੀਂ (ਟਰਾਂਸਪੋਰਟ ਮੰਤਰਾਲੇ) ਨੇ ਸਿਫਾਰਿਸ਼ਾਂ ਭੇਜੀਆਂ ਹਨ।
ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ
ਮੰਤਰੀ ਨੂੰ ਆਸਾਮ ਵਿੱਚ ਮੀਥੇਨੌਲ ਆਰਥਿਕਤਾ ਦੀ ਸਫਲਤਾ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ, 'ਆਸਾਮ ਪੈਟਰੋ ਕੈਮੀਕਲਜ਼ ਰੋਜ਼ਾਨਾ 100 ਟਨ ਮਿਥੇਨੌਲ ਦਾ ਉਤਪਾਦਨ ਕਰ ਰਿਹਾ ਹੈ। ਮੈਂ ਅਸਾਮ ਦੇ ਮੁੱਖ ਮੰਤਰੀ ਨੂੰ ਪੁੱਛਿਆ ਹੈ ਕਿ ਕੀ ਸੂਬੇ ਦੇ ਟਰੱਕਾਂ ਨੂੰ ਮਿਥੇਨੌਲ ਟਰੱਕਾਂ ਵਿੱਚ ਬਦਲਿਆ ਜਾ ਸਕਦਾ ਹੈ। ਇਸ ਨਾਲ ਲੌਜਿਸਟਿਕਸ ਲਾਗਤ ਘਟੇਗੀ। ਮੀਥੇਨੌਲ ਘੱਟ ਕਾਰਬਨ, ਹਾਈਡ੍ਰੋਜਨ ਕੈਰੀਅਰ ਈਂਧਨ ਹੈ। ਇਹ ਕੋਲੇ ਦੀ ਸੁਆਹ, ਖੇਤੀ ਰਹਿੰਦ-ਖੂੰਹਦ ਅਤੇ ਥਰਮਲ ਪਾਵਰ ਪਲਾਂਟਾਂ ਅਤੇ ਕੁਦਰਤੀ ਗੈਸ ਤੋਂ ਕਾਰਬਨ ਡਾਈਆਕਸਾਈਡ ਤੋਂ ਬਣਦਾ ਹੈ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਮਸ਼ਹੂਰ ਹੋਇਆ ਮੁਰਥਲ ਦਾ ਅਮਰੀਕ ਸੁਖਦੇਵ ਢਾਬਾ, ਟਾਪ 150 'ਚੋਂ ਮਿਲਿਆ 23ਵਾਂ ਸਥਾਨ
ਸਰਕਾਰ ਦੀ ਨੀਤੀ ਬਣਾਉਣ ਵਾਲੀ ਸੰਸਥਾ ਨੀਤੀ ਆਯੋਗ ਨੇ ਮੀਥੇਨੌਲ ਦੀ ਆਰਥਿਕਤਾ ਦੇ ਵਿਸਥਾਰ ਲਈ ਇੱਕ ਰੋਡਮੈਪ ਤਿਆਰ ਕੀਤਾ ਹੈ। ਕਮਿਸ਼ਨ ਨੇ ਕਿਹਾ, “ਪੈਟਰੋਲ ਵਿੱਚ 15 ਫ਼ੀਸਦੀ ਮਿਥੇਨੌਲ ਦੇ ਮਿਸ਼ਰਣ ਨਾਲ ਕੱਚੇ ਤੇਲ/ਪੈਟਰੋਲ ਦੀ 15 ਫ਼ੀਸਦੀ ਘੱਟ ਦਰਾਮਦ ਕਰਨੀ ਪਵੇਗੀ। ਇਸ ਨਾਲ GHG ਦੇ ਨਿਕਾਸ ਵਿੱਚ 20 ਫ਼ੀਸਦੀ ਦੀ ਕਮੀ ਆਵੇਗੀ। ਇਹ ਨਾਈਟ੍ਰੋਜਨ ਆਕਸਾਈਡ ਅਤੇ ਸਲਫਰ ਆਕਸਾਈਡ ਨੂੰ ਘਟਾਏਗਾ ਅਤੇ ਸ਼ਹਿਰੀ ਖੇਤਰਾਂ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰੇਗਾ।