ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਨੇ ਬਣਾਇਆਂ ਨਵਾਂ ਰਿਕਾਰਡ , 3 ਡੀਗਰੀ ਤੱਕ ਵਧਿਆ ਤਾਪਮਾਨ

Thursday, Dec 10, 2020 - 06:06 PM (IST)

ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਨੇ ਬਣਾਇਆਂ ਨਵਾਂ ਰਿਕਾਰਡ , 3 ਡੀਗਰੀ ਤੱਕ ਵਧਿਆ ਤਾਪਮਾਨ

ਨਵੀਂ ਦਿੱਲੀ - ਸੰਯੂਕਤ ਰਾਜ ਦੀ ਰਿਪੋਰਟ ਨੇ ਬੁੱਧਵਾਰ ਨੂੰ ਦੱਸਿਆ ਹੈ ਕਿ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਪਿਛਲੇ ਸਾਲ ਇੱਕ ਨਵੇਂ ਰਿਕਾਰਡ 'ਤੇ ਪਹੁੰਚ ਗਈ ਜਿਸ ਕਾਰਨ ਦੁਨੀਆ ਦਾ ਔਸਤਨ ਤਾਪਮਾਨ 3 ਡੀਗਰੀ ਵੱਧ ਗਿਆ। ਸੰਯੁਕਤ ਰਾਸ਼ਟਰ ਦੇ ਵਾਤਾਵਰਣ ਪ੍ਰੋਗਰਾਮ ਦੀ ਤਾਜ਼ਾ ਰਿਪੋਰਟ ਮੁਤਾਬਕ ਮੌਸਮ ਵਿਚ ਬਹੁਤ ਹੀ ਚਿੰਤਾਜਨਕ ਬਦਲਾਵ ਆ ਰਹੇ ਹਨ।

ਬੀਤੇ ਸਾਲ ਵਿੱਚ ਮੌਸਮ ਵਿਚ ਅਤਿ ਗੰਬੀਰ ਬਦਲਾਅ ਜਿਵੇਂ ਕਿ ਆਰਕਟਿਕ ਵਿਚ ਬਰਫ ਦਾ ਤੇਜ਼ੀ ਨਾਲ ਪਿਘਲਣਾ ਅਤੇ ਇਸ ਦੇ ਨਾਲ-ਨਾਲ ਸਾੲਰੀਬੇਰੀਆ ਅਤੇ ਪੱਛਮੀ ਅਮਰੀਕਾ ਵਿਚ ਤੇਜ਼ ਗਰਮ ਹਵਾਵਾਂ ਦਾ ਚਲਨਾ ਸ਼ਾਮਲ ਹੈ। ਸੋਮਵਾਰ ਨੂੰ ਯੂਰਪ ਦੀ ਕੋਪੇਰਨੀਕਸ ਜਲਵਾਯੂ ਤਬਦੀਲੀ ਸੇਵਾ ਨੇ ਕਿਹਾ ਕਿ ਪਿਛਲੇ ਮਹੀਨਾ ਰਿਕਾਰਡ ਵਿਚ ਸਭ ਤੋਂ ਗਰਮ ਰਿਹਾ।

ਯੂਐਨਈਪੀ ਦੇ ਕਾਰਜਕਾਰੀ ਨਿਰਦੇਸ਼ਕ ਇੰਨੇਰ ਐਂਡਰਸਨ ਨੇ ਕਿਹਾ 'ਸਾਲ 2020 ਰਿਕਾਰਡ ਦਾ ਸਭ ਤੋਂ ਗਰਮ ਸਾਲ ਹੋਣ ਵਾਲਾ ਹੈ ਜਦੋਂ ਕਿ ਜੰਗਲੀ ਅੱਗ, ਤੂਫਾਨ ਅਤੇ ਸੋਕੇ ਲਗਾਤਾਰ ਤਬਾਹੀ ਮਚਾ ਰਹੇ ਹਨ।' 2015 ਵਿਚ ਪੈਰਿਸ ਵਿਚ ਹੋਏ ਸਮਝੌਤੇ ਅਨੁਸਾਰ ਸਾਲਾਨਾ ਨਿਕਾਸੀ ਪਾੜਾ ਦੀ ਰਿਪੋਰਟ ਨੇ ਅਨੁਮਾਨਤ ਨਿਕਾਸ ਅਤੇ ਸਦੀ ਵਿੱਚ ਵਿਸ਼ਵਿਆਪੀ ਤਾਪਮਾਨ ਨੂੰ ਲਗਾਤਾਰ ਸੀਮਿਤ ਕਰਨ ਵਾਲੇ ਪਾੜੇ ਨੂੰ ਮਾਪਿਆ ਜਾ ਰਿਹਾ ਹੈ।

ਵਿਸ਼ਵ ਮੌਸਮ ਸਮਝੌਤੇ ਤਹਿਤ , ਰਾਸ਼ਟਰਾਂ ਨੇ ਇੱਕ ਲੰਮੇ -ਮਿਆਦ ਦੇ ਟੀਚੇ ਤਹਿਤ ਤਾਪਮਾਨ ਦੇ ਵਾਧੇ ਨੂੰ ਪੂਰਵ-ੳਦਯੋਗਿਕ ਪੱਧਰਾਂ ਤੋਂ 2 ਡਿਗਰੀ ਸੈਲਸੀਅਸ ਤੋਂ ਹੇਠਾਂ ਤੱਕ ਸੀਮਿਤ ਰੱਖਣ ਅਤੇ ਇਸ ਨੂੰ ਹੋਰ 1.5 ਸੈਲਸੀਅਸ ਡੀਗਰੀ ਤੱਕ ਸੀਮਤ ਰੱਖਣ ਲਈ ਵਚਨਬੱਧ ਕੀਤਾ ਹੈ।ਹਾਲਾਂਕਿ 2010 ਤੋਂ  ਲੈ ਕੇ ਦੇ ਨਿਕਾਸ ਪ੍ਰਤੀ ਸਾਲ ਔਸਤਨ 1.4 ਪ੍ਰਤੀਸ਼ਤ ਤੱਕ ਵਧਿਆ ਹੈ।ਜੰਗਲਾਂ ਵਿੱਚ ਲੱਗੀ ਅੱਗ ਵਿੱਚ ਭਾਰੀ ਵਾਧਾ ਹੋਣ ਕਾਰਨ ਗੈਸਾਂ ਦਾ ਨਿਕਾਸ ਪਿਛਲੇ ਸਾਲ 2.6 ਫੀਸਦੀ ਵੱਧ ਹੋਇਆ। ਕਾਰਬਨਡਾਇਓਕਸਾਈਡ ਦੇ ਬਰਾਬਰ ਜੀਟੀਸੀਓ2 ਈ ਦੇ 2019 ਦੇ ਕੁੱਲ ਨਿਕਾਸ ਨੇਬ 59.1 ਗੀਗਾਟਨਸ ਦਾ ਮਵਾਂ ਰਿਕਾਰਡ ਬਨਾਇਆ ਹੈ।


author

Harinder Kaur

Content Editor

Related News