ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵਾਧਾ, ਜਾਣੋ ਦੋਵੇਂ ਕੀਮਤੀ ਧਾਤੂਆਂ ਦੇ ਭਾਅ

10/20/2020 5:57:00 PM

ਮੁੰਬਈ (ਵਾਰਤਾ) — ਵਿਦੇਸ਼ ਵਿਚ ਦੋਵੇਂ ਕੀਮਤੀ ਧਾਤਾਂ ’ਚ ਰਹੀ ਮਜ਼ਬੂਤੀ ਕਾਰਨ ਅੱਜ ਘਰੇਲੂ ਫਿੳੂਚਰਜ਼ ਮਾਰਕੀਟ ਵਿਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਤੇਜ਼ੀ ਆਈ। ਐਮ.ਸੀ.ਐਕਸ. ਫਿੳੂਚਰਜ਼ ਮਾਰਕੀਟ ਵਿਚ ਸੋਨੇ ਦਾ ਭਾਅ 45 ਰੁਪਏ ਭਾਵ 0.09 ਫੀਸਦੀ ਦੀ ਤੇਜ਼ੀ ਨਾਲ 50,732 ਰੁਪਏ ਪ੍ਰਤੀ ਦਸ ਗ੍ਰਾਮ ’ਤੇ ਬੰਦ ਹੋਇਆ। ਸੋਨਾ ਮਿੰਨੀ ਵੀ 0.06% ਦੀ ਤੇਜ਼ੀ ਨਾਲ 50,780 ਰੁਪਏ ਪ੍ਰਤੀ 10 ਗ੍ਰਾਮ ’ਤੇ ਬੋਲਿਆ ਗਿਆ।

ਇਸ ਸਮੇਂ ਦੌਰਾਨ ਚਾਂਦੀ ਦਾ ਵਾਅਦਾ 409 ਰੁਪਏ ਭਾਵ 0.66% ਦੀ ਤੇਜ਼ੀ ਨਾਲ 62,504 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਚਾਂਦੀ ਮਿੰਨੀ 0.69 ਫੀਸਦੀ ਚੜ੍ਹ ਕੇ 62,520 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। 

ਇਹ ਵੀ ਪੜ੍ਹੋ : ਹਾਈ ਸਪੀਡ ਰੇਲ ਗੱਡੀਆਂ ਲਈ ਨਵੀਂਆਂ ਰੇਲ ਪਟੜੀਆਂ ਤਿਆਰ, ਕੰਪਨੀ ਨੂੰ ਭਾਰਤੀ ਰੇਲਵੇ ਨੇ ਦਿੱਤੀ ਮਨਜ਼ੂਰੀ

ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਹਾਜਰ 3.90 ਡਾਲਰ ਚਮਕ ਕੇ 1,907.35 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਿਆ। ਚਾਂਦੀ ਹਾਜਿਰ ਵੀ 0.31 ਡਾਲਰ ਦੀ ਤੇਜ਼ੀ ਨਾਲ 24.71 ਡਾਲਰ ਪ੍ਰਤੀ ਔਂਸ ਦੇ ਭਾਅ ’ਤੇ ਵਿਕੀ। ਹਾਲਾਂਕਿ ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 2.80 ਡਾਲਰ ਦੀ ਗਿਰਾਵਟ ਦੇ ਨਾਲ  1,909.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ।

ਇਹ ਵੀ ਪੜ੍ਹੋ : ਰੇਲਵੇ ਟਿਕਟ ਬੁਕਿੰਗ ਦੇ ਬਦਲੇ ਨਿਯਮ, ਯਾਤਰਾ ਤੋਂ ਪਹਿਲਾਂ ਜਾਣਨਾ ਬਹੁਤ ਜ਼ਰੂਰੀ


Harinder Kaur

Content Editor

Related News