ਸਹੀ ਨੀਤੀਆਂ ਨਾਲ ਕੋਰੋਨਾ ਵਾਇਰਸ ਸੰਕਟ ਤੋਂ ਉਭਰ ਸਕਦੀ ਹੈ ਭਾਰਤੀ ਅਰਥਵਿਵਸਥਾ : IMF

Thursday, Oct 15, 2020 - 10:16 AM (IST)

ਸਹੀ ਨੀਤੀਆਂ ਨਾਲ ਕੋਰੋਨਾ ਵਾਇਰਸ ਸੰਕਟ ਤੋਂ ਉਭਰ ਸਕਦੀ ਹੈ ਭਾਰਤੀ ਅਰਥਵਿਵਸਥਾ : IMF

ਨਵੀਂ ਦਿੱਲੀ (ਭਾਸ਼ਾ) – ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਲਪੇਟ ’ਚ ਆਈ ਭਾਰਤੀ ਅਰਥਵਿਵਸਥਾ ਨੂੰ ਇਸ ਭਿਆਨਕ ਸੰਕਟ ਤੋਂ ਉਭਾਰਨ ਲਈ ਸਰਕਾਰ ਨੂੰ ਵਿੱਤੀ ਅਤੇ ਮੁਦਰਾ ਸਬੰਧੀ ਉਪਾਅ ਦੇ ਨਾਲ ਹੀ ਸਰੰਚਨਾਤਮਕ ਉਪਾਅ ਵੀ ਕਰਨੇ ਹੋਣਗੇ।

ਆਈ. ਐੱਮ. ਐੱਫ. ਨੇ ਆਪਣੇ ਅਨੁਮਾਨਾਂ ’ਚ ਕਿਹਾ ਹੈ ਕਿ ਭਾਰਤ ਦੀ ਅਰਥਵਿਵਸਥਾ ’ਚ ਵਿੱਤੀ ਸਾਲ 2020 ਦੌਰਾਨ 10.3 ਫੀਸਦੀ ਤੱਕ ਦੀ ਗਿਰਾਵਟ ਹੋ ਸਕਦੀ ਹੈ। ਇਸ ਦੇ ਨਾਲ ਹੀ ਆਈ. ਐੱਮ. ਐੱਫ. ਨੇ ਕਿਹਾ ਕਿ 2021 ’ਚ ਭਾਰਤ ਦੀ ਵਾਧਾ ਦਰ ਪ੍ਰਭਾਵਸ਼ਾਲੀ ਸੁਧਾਰ ਦਰਜ ਕਰਦੇ ਹੋਏ 8.8 ਫੀਸਦੀ ਦੇ ਪੱਧਰ ’ਤੇ ਪਹੁੰਚ ਸਕਦੀ ਹੈ ਪਰ ਇਸ ਲਈ ਦੇਸ਼ ਨੂੰ ਵੱਖ-ਵੱਖ ਖੇਤਰਾਂ ’ਚ ਆਪਣੇ ਯਤਨਾਂ ਨੂੰ ਤੇਜ਼ ਕਰਨਾ ਹੋਵੇਗਾ।

ਇਹ ਵੀ ਪੜ੍ਹੋ : BSNL-MTNL ਨੂੰ ਆਰਥਿਕ ਸੰਕਟ ਤੋਂ ਉਭਾਰਨ ਲਈ ਸਰਕਾਰ ਨੇ ਬਣਾਈ ਇਹ ਵੱਡੀ ਯੋਜਨਾ

ਆਈ. ਐੱਮ. ਐੱਫ. ਦੇ ਖੋਜ ਵਿਭਾਗ ਦੇ ਪ੍ਰਮੁੱਖ ਸਲਾਹਕਾਰ ਮਲਹਾਲ ਸ਼ਿਆਮ ਨਾਬਰ ਨੇ ਇਥੇ ਆਈ. ਐੱਮ. ਐੱਫ. ਅਤੇ ਵਰਲਡ ਬੈਂਕ ਦੀ ਸਾਲਾਨਾ ਬੈਠਕ ਮੌਕੇ ਕਿਹਾ ਕਿ ਨਿਸ਼ਚਿਤ ਰੂਪ ਨਾਲ ਅੱਗੇ ਜੋ ਗੱਲਾਂ ਕੀਤੀਆਂ ਜਾ ਸਕਦੀਆਂ ਹਨ, ਉਨ੍ਹਾਂ ’ਚ ਵਿੱਤੀ ਉਪਾਅ ਸ਼ਾਮਲ ਹਨ, ਪਰ ਆਈ. ਐੱਮ. ਐੱਫ. ਦਾ ਮੰਨਣਾ ਹੈ ਕਿ ਇਸ ਮਹਾਮਾਰੀ ਤੋਂ ਪ੍ਰਭਾਵਿਤ ਹੋਏ ਪਰਿਵਾਰਾਂ ਅਤੇ ਕੰਪਨੀਆਂ ਨੂੰ ਮਦਦ ਪਹੁੰਚਾਉਣਾ ਵੱਧ ਜ਼ਰੂਰੀ ਹੈ।

ਇਹ ਵੀ ਪੜ੍ਹੋ : ਅੱਜ ਤੋਂ ਦਿੱਲੀ ਵਿਚ ਨਹੀਂ ਚੱਲਣਗੇ ਡੀਜ਼ਲ-ਪੈਟਰੋਲ ਜਨਰੇਟਰ, ਕੇਜਰੀਵਾਲ ਸਰਕਾਰ ਨੇ ਲਗਾਈ ਪਾਬੰਦੀ

ਉਨ੍ਹਾਂ ਨੇ ਅੱਗੇ ਕਿਹਾ ਕਿ ਸਿੱਧੇ ਖਰਚੇ ਅਤੇ ਟੈਕਸ ਰਾਹਤ ਉਪਾਅ ’ਤੇ ਵੱਧ ਜ਼ੋਰ ਦੇਣ ਦੀ ਲੋੜ ਹੈ ਅਤੇ ਨਕਦੀ ਸਮਰਥਨ, ਕਰਜ਼ਾ ਗਾਰੰਟੀ ਵਰਗੇ ਉਪਾਅ ’ਤੇ ਥੋੜਾ ਘੱਟ ਭਰੋਸਾ ਕਰਨ ਦੀ ਲੋੜ ਹੈ, ਹਾਲਾਂਕਿ ਇਹ ਅਰਥਵਿਵਸਥਾ ’ਚ ਕਰਜ਼ਾ ਵਿਵਸਥਾ ਵਧਾਉਣ ਲਈ ਅਹਿਮ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਾਅ ’ਤੇ ਵੱਧ ਜ਼ੋਰ ਦਿੱਤਾ ਗਿਆ ਪਰ ਆਈ. ਐੱਮ. ਐੱਫ. ਨੂੰ ਲਗਦਾ ਹੈ ਕਿ ਸਿੱਧੀ ਰਾਹਤ ਅਤੇ ਖਰਚ ਸਮਰਥਨ ਵੱਧ ਮਾਤਰਾ ’ਚ ਮੁਹੱਈਆ ਕਰਵਾਉਣ ਦੀ ਲੋੜ ਹੈ।

ਇਹ ਵੀ ਪੜ੍ਹੋ : ਸੋਨੇ 'ਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ


author

Harinder Kaur

Content Editor

Related News