ਜੂਨ ਵਿੱਚ ਪ੍ਰਚੂਨ ਮਹਿੰਗਾਈ ਦਰ 7.01% ''ਤੇ, RBI ਦੇ ਤਸੱਲੀਬਖਸ਼ ਪੱਧਰ ਤੋਂ ਉੱਪਰ

Tuesday, Jul 12, 2022 - 06:28 PM (IST)

ਨਵੀਂ ਦਿੱਲੀ (ਭਾਸ਼ਾ) - ਖੁਰਾਕੀ ਵਸਤਾਂ ਸਸਤੀਆਂ ਹੋਣ ਕਾਰਨ ਜੂਨ ਮਹੀਨੇ ਵਿਚ ਪ੍ਰਚੂਨ ਮਹਿੰਗਾਈ ਮਾਮੂਲੀ ਘਟ ਕੇ 7.01 ਫੀਸਦੀ ਰਹਿ ਗਈ। ਨੈਸ਼ਨਲ ਸਟੈਟਿਸਟੀਕਲ ਆਫਿਸ (NSO) ਨੇ ਮੰਗਲਵਾਰ ਨੂੰ ਜੂਨ 2022 ਲਈ ਕੰਜ਼ਿਊਮਰ ਪ੍ਰਾਈਸ ਇੰਡੈਕਸ (CPI) 'ਤੇ ਆਧਾਰਿਤ ਮਹਿੰਗਾਈ ਅੰਕੜੇ ਜਾਰੀ ਕੀਤੇ। ਇਸ ਮੁਤਾਬਕ ਜੂਨ 'ਚ ਪ੍ਰਚੂਨ ਮਹਿੰਗਾਈ ਦਰ 7.01 ਫੀਸਦੀ 'ਤੇ ਰਹੀ ਜੋ ਇਕ ਮਹੀਨੇ ਪਹਿਲਾਂ ਮਈ 'ਚ 7.04 ਫੀਸਦੀ ਸੀ।

ਇਕ ਸਾਲ ਪਹਿਲਾਂ ਜੂਨ 2021 'ਚ ਪ੍ਰਚੂਨ ਮਹਿੰਗਾਈ ਦਰ 6.26 ਫੀਸਦੀ 'ਤੇ ਸੀ। ਜੂਨ ਲਈ ਪ੍ਰਚੂਨ ਮਹਿੰਗਾਈ ਦਰ ਵਿੱਚ ਮਾਮੂਲੀ ਗਿਰਾਵਟ ਦੇ ਬਾਵਜੂਦ, ਇਹ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਤਸੱਲੀਬਖਸ਼ ਪੱਧਰ ਤੋਂ ਉੱਪਰ ਰਿਹਾ ਹੈ। ਰਿਜ਼ਰਵ ਬੈਂਕ ਨੂੰ ਮਹਿੰਗਾਈ ਦਰ ਨੂੰ 4 ਫੀਸਦੀ ਦੀ ਰੇਂਜ ਵਿੱਚ 2 ਫੀਸਦੀ ਪਰਿਵਰਤਨ ਦੇ ਨਾਲ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪ੍ਰਚੂਨ ਮਹਿੰਗਾਈ ਜਨਵਰੀ 2022 ਤੋਂ RBI ਦੇ ਤਸੱਲੀਬਖਸ਼ ਪੱਧਰ ਤੋਂ ਉੱਪਰ ਬਣੀ ਹੋਈ ਹੈ। ਜੂਨ 'ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਇਕ ਮਹੀਨੇ ਪਹਿਲਾਂ 7.97 ਫੀਸਦੀ ਤੋਂ ਘਟ ਕੇ 7.75 ਫੀਸਦੀ 'ਤੇ ਆ ਗਈ। ਇਸ ਤਰ੍ਹਾਂ ਦੇ ਭੋਜਨ ਉਤਪਾਦ ਦੀਆਂ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕੈਂਸਰ ਦੇ ਮਰੀਜਾਂ ਲਈ ਵੱਡੀ ਰਾਹਤ, ਭਾਰਤ ਪ੍ਰਦਾਨ ਕਰੇਗਾ ਸਸਤੀ ਸੈੱਲ ਥੈਰੇਪੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News