ਨਵੰਬਰ ''ਚ ਪ੍ਰਚੂਨ ਮਹਿੰਗਾਈ ਦਰ ਵੱਧ ਕੇ 3 ਮਹੀਨਿਆਂ ਦੇ ਉੱਚ ਪੱਧਰ ''ਤੇ ਪੁੱਜੀ

Tuesday, Dec 12, 2023 - 06:29 PM (IST)

ਨਵੰਬਰ ''ਚ ਪ੍ਰਚੂਨ ਮਹਿੰਗਾਈ ਦਰ ਵੱਧ ਕੇ 3 ਮਹੀਨਿਆਂ ਦੇ ਉੱਚ ਪੱਧਰ ''ਤੇ ਪੁੱਜੀ

ਨਵੀਂ ਦਿੱਲੀ - ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਨਵੰਬਰ 'ਚ ਪ੍ਰਚੂਨ ਮਹਿੰਗਾਈ ਦਰ 5.55 ਫ਼ੀਸਦੀ ਦੇ ਤਿੰਨ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈ। ਇਹ ਜਾਣਕਾਰੀ ਮੰਗਲਵਾਰ ਨੂੰ ਰਾਸ਼ਟਰੀ ਅੰਕੜਾ ਦਫ਼ਤਰ (ਐੱਨ. ਐੱਸ. ਓ.) ਵੱਲੋਂ ਜਾਰੀ ਅੰਕੜਿਆਂ ਤੋਂ ਮਿਲੀ ਹੈ। ਅਕਤੂਬਰ 'ਚ ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ਆਧਾਰਿਤ ਮਹਿੰਗਾਈ ਦਰ 4.87 ਫ਼ੀਸਦੀ ਰਹੀ। ਅਗਸਤ ਤੋਂ ਮਹਿੰਗਾਈ ਦਰ ਘਟ ਰਹੀ ਹੈ। ਉਸ ਸਮੇਂ ਇਹ 6.83 ਫ਼ੀਸਦੀ ਸੀ। ਪਿਛਲੇ ਸਾਲ ਇਸੇ ਮਹੀਨੇ ਪ੍ਰਚੂਨ ਮਹਿੰਗਾਈ ਦਰ 5.88 ਫ਼ੀਸਦੀ ਦੇ ਪੱਧਰ 'ਤੇ ਸੀ।

ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਨੂੰ ਹੁਣ 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ, ਪੈਨਸ਼ਨਧਾਰਕਾਂ ਨੂੰ ਵੀ ਮਿਲੀ ਖ਼ੁਸ਼ਖ਼ਬਰੀ

ਸਰਕਾਰੀ ਅੰਕੜਿਆਂ ਦੇ ਅਨੁਸਾਰ ਨਵੰਬਰ ਮਹੀਨੇ ਵਿੱਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਵਧ ਕੇ 8.7 ਫ਼ੀਸਦੀ ਹੋ ਗਈ, ਜੋ ਅਕਤੂਬਰ ਵਿੱਚ 6.61 ਫ਼ੀਸਦੀ ਅਤੇ ਪਿਛਲੇ ਸਾਲ ਨਵੰਬਰ ਵਿੱਚ 4.67 ਫ਼ੀਸਦੀ ਸੀ। ਭਾਰਤੀ ਰਿਜ਼ਰਵ ਬੈਂਕ ਮੁਦਰਾ ਨੀਤੀ 'ਤੇ ਵਿਚਾਰ ਕਰਦੇ ਹੋਏ ਮੁੱਖ ਤੌਰ 'ਤੇ ਪ੍ਰਚੂਨ ਮਹਿੰਗਾਈ ਨੂੰ ਵੇਖਦਾ ਹੈ। ਇਸ ਨੂੰ ਦੋ ਫ਼ੀਸਦੀ ਦੇ ਫ਼ਰਕ ਨਾਲ 4 ਫ਼ੀਸਦੀ 'ਤੇ ਰੱਖਣ ਦੀ ਜ਼ਿੰਮੇਵਾਰੀ ਉਸ ਦੀ ਹੈ। ਪਿਛਲੇ ਹਫ਼ਤੇ ਆਪਣੀ ਮੁਦਰਾ ਨੀਤੀ ਸਮੀਖਿਆ ਵਿੱਚ ਆਰਬੀਆਈ ਨੇ ਮੌਜੂਦਾ ਵਿੱਤੀ ਸਾਲ ਵਿੱਚ ਉਪਭੋਗਤਾ ਮਹਿੰਗਾਈ ਦਰ 5.4 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News