ਖੇਤ ਮਜ਼ਦੂਰਾਂ, ਪੇਂਡੂ ਮਜ਼ਦੂਰਾਂ ਲਈ ਪ੍ਰਚੂਨ ਮਹਿੰਗਾਈ ਮਾਰਚ ਦੇ ਮੁਕਾਬਲੇ ਅਪ੍ਰੈਲ ''ਚ ਹੋਈ ਨਰਮ
Saturday, May 20, 2023 - 03:25 PM (IST)
ਨਵੀਂ ਦਿੱਲੀ- ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਦੇ ਲਈ ਪ੍ਰਚੂਨ ਮਹਿੰਗਾਈ ਮਾਰਚ ਦੇ ਮੁਕਾਬਲੇ ਅਪ੍ਰੈਲ ਵਿੱਚ ਨਰਮ ਹੁੰਦੀ ਹੋਈ ਕ੍ਰਮਵਾਰ 6.5 ਫ਼ੀਸਦੀ ਅਤੇ 6.52 ਫ਼ੀਸਦੀ ਤੱਕ ਆ ਗਈ ਹੈ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਲੇਬਰ ਬਿਊਰੋ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ, “ਖੇਤੀ ਮਜ਼ਦੂਰਾਂ ਲਈ ਖਪਤਕਾਰ ਮੁੱਲ ਸੂਚਕ ਅੰਕ ਅਪ੍ਰੈਲ 2023 ਵਿੱਚ 6.50 ਫ਼ੀਸਦੀ ਸੀ, ਜਦੋਂ ਕਿ ਪੇਂਡੂ ਮਜ਼ਦੂਰਾਂ ਲਈ ਇਹ ਮਾਰਚ ਵਿੱਚ 6.52 ਫ਼ੀਸਦੀ ਸੀ। ਕ੍ਰਮਵਾਰ 7.01 ਫ਼ੀਸਦੀ ਅਤੇ 6.94 ਫ਼ੀਸਦੀ ਸੀ।"
ਇੱਕ ਸਾਲ ਪਹਿਲਾਂ ਅਪ੍ਰੈਲ 2022 ਵਿੱਚ ਖੇਤ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਲਈ ਪ੍ਰਚੂਨ ਮਹਿੰਗਾਈ ਕ੍ਰਮਵਾਰ 6.44 ਫ਼ੀਸਦੀ ਅਤੇ 6.67 ਫ਼ੀਸਦੀ ਸੀ। ਇਸੇ ਤਰ੍ਹਾਂ, ਖੁਰਾਕੀ ਮਹਿੰਗਾਈ ਵੀ ਅਪ੍ਰੈਲ 2023 ਵਿਚ ਕ੍ਰਮਵਾਰ 6.67 ਅਤੇ 6.52 ਫ਼ੀਸਦੀ 'ਤੇ ਆ ਗਈ ਹੈ, ਜਦੋਂ ਕਿ ਮਾਰਚ ਵਿਚ ਇਹ ਕ੍ਰਮਵਾਰ 7.12 ਅਤੇ 7.07 ਫ਼ੀਸਦੀ ਸੀ। ਇੱਕ ਸਾਲ ਪਹਿਲਾਂ ਅਪ੍ਰੈਲ 2022 ਵਿੱਚ ਇਹ ਅੰਕੜਾ ਕ੍ਰਮਵਾਰ 5.29 ਫ਼ੀਸਦੀ ਅਤੇ 5.35 ਫ਼ੀਸਦੀ ਸੀ।
ਅਪ੍ਰੈਲ ਵਿੱਚ ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਦੇ ਲਈ ਅਖਿਲ ਭਾਰਤੀ ਖਪਤਕਾਰ ਮੁੱਲ ਸੂਚਕ ਅੰਕ ਕ੍ਰਮਵਾਰ ਪੰਜ ਅਤੇ ਛੇ ਅੰਕ ਵਧ ਕੇ 1,180 ਅਤੇ 1,192 ਹੋ ਗਿਆ। ਮਾਰਚ ਵਿੱਚ, ਉਨ੍ਹਾਂ ਦਾ ਸੂਚਕਾਂਕ ਕ੍ਰਮਵਾਰ 1,175 ਅਤੇ 1,186 ਅੰਕ ਸੀ। ਲੇਬਰ ਬਿਊਰੋ ਨੇ ਕਿਹਾ ਕਿ ਦਾਲਾਂ, ਦੁੱਧ, ਸੁੱਕੀਆਂ ਮਿਰਚਾਂ, ਲਸਣ, ਅਦਰਕ, ਮਸਾਲੇ, ਚੀਨੀ, ਗੁੜ, ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ 'ਚ ਅਪ੍ਰੈਲ ਦੇ ਮਹੀਨੇ 'ਚ ਵਾਧਾ ਵੇਖਿਆ ਗਿਆ ਹੈ।