ਖੇਤੀਬਾੜੀ ਅਤੇ ਦਿਹਾਤੀ ਕਾਮਿਆਂ ਦੀ ਪ੍ਰਚੂਨ ਮਹਿੰਗਾਈ ਜੁਲਾਈ ’ਚ ਘਟੀ

Friday, Aug 21, 2020 - 06:20 PM (IST)

ਖੇਤੀਬਾੜੀ ਅਤੇ ਦਿਹਾਤੀ ਕਾਮਿਆਂ ਦੀ ਪ੍ਰਚੂਨ ਮਹਿੰਗਾਈ ਜੁਲਾਈ ’ਚ ਘਟੀ

ਨਵੀਂ ਦਿੱਲੀ (ਭਾਸ਼ਾ) – ਖੇਤੀਬਾੜੀ ਅਤੇ ਦਿਹਾਤੀ ਕਾਮਿਆਂ ਲਈ ਪ੍ਰਚੂਨ ਮਹਿੰਗਾਈ ਦੀ ਦਰ ਘੱਟ ਹੋ ਕੇ ਜੁਲਾਈ ਮਹੀਨੇ ’ਚ ਲੜੀਵਾਰ : 6.58 ਫੀਸਦੀ ਅਤੇ 6.53 ਫੀਸਦੀ ਰਹਿ ਗਈ। ਕੁਝ ਖੁਰਾਕ ਪਦਾਰਤਾਂ ਦੇ ਰੇਟ ਘਟਣ ਨਾਲ ਇਨ੍ਹਾਂ ’ਚ ਕਮੀ ਆਈ ਹੈ। ਕਿਰਤ ਮੰਤਰਾਲਾ ਨੇ ਅੱਜ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਕਿਰਤ ਮੰਤਰਾਲਾ ਦੇ ਇਕ ਬਿਆਨ ਮੁਤਾਬਕ ਸੀ. ਪੀ. ਆਈ.-ਏ. ਐੱਲ. (ਖਪਤਕਾਰ ਮੁੱਲ ਸੂਚਕ ਅੰਕ-ਖੇਤੀਬਾੜੀ ਮਜ਼ਦੂਰ) ਅਤੇ ਸੀ. ਪੀ. ਆਈ.-ਆਰ. ਐੱਲ. (ਖਪਤਕਾਰ ਮੁੱਲ ਸੂਚਕ ਅੰਕ-ਦਿਹਾਤੀ ਮਜ਼ਦੂਰ) ਉੱਤੇ ਆਧਾਰਿਤ ਮੁਦਰਾ ਦਾ ਪਸਾਰ ਇਕ ਮਹੀਨਾ ਪਹਿਲਾਂ ਜੂਨ ’ਚ ਲੜੀਵਾਰ : 7.16 ਫੀਸਦੀ ਅਤੇ 7 ਫੀਸਦੀ ਰਿਹਾ ਸੀ। ਬਿਆਨ ਮੁਤਾਬਕ ਸੀ. ਪੀ. ਆਈ.-ਏ. ਐੱਲ. ਅਤੇ ਸੀ. ਪੀ. ਆਈ.-ਆਰ. ਐੱਲ. ਦੇ ਖੁਰਾਕ ਸੂਚਕ ਅੰਕ ’ਤੇ ਆਧਾਰਿਤ ਮੁਦਰਾ ਦਾ ਪਸਾਰ ਜੁਲਾਈ 2020 ’ਚ ਲੜੀਵਾਰ : 7.83 ਫੀਸਦੀ ਅਤੇ 7.89 ਫੀਸਦੀ ਦਰਜ ਕੀਤਾ ਗਿਆ। ਸੂਬਿਆਂ ਦਰਮਿਆਨ ਖੇਤੀਬਾੜੀ ਮਜ਼ਦੂਰਾਂ ਲਈ ਖਪਤਕਾਰ ਮੁੱਲ ਸੂਚਕ ਅੰਕ ’ਚ ਵੱਧ ਤੋਂ ਵੱਧ 15 ਅੰਕ ਦਾ ਵਾਧਾ ਮੇਘਾਲਿਆ ’ਚ ਅਤੇ ਦਿਹਾਤੀ ਕਾਮਿਆਂ ਲਈ 14 ਅੰਕ ਦਾ ਵਾਧਾ ਜੰਮੂ-ਕਸ਼ਮੀਰ ਅਤੇ ਮੇਘਾਲਿਆ (14 ਅੰਕ) ਵਿਚ ਹੋਇਆ। ਇਸ ਦਾ ਮੁੱਖ ਕਾਰਣ ਦੁੱਧ, ਬੱਕਰੀ ਮਾਸ, ਮੱਛੀ ਸੁੱਕੀ, ਬੀੜੀ, ਸਬਜ਼ੀਆਂ, ਫਲਾਂ ਅਤੇ ਬੱਸ ਕਿਰਾਇਆ ਆਦਿ ਦੀਆਂ ਦਰਾਂ ਦਾ ਵਧਣਾ ਹੈ। ਇਸ ਦੇ ਉਲਟ ਖੇਤੀਬਾੜੀ ਕਾਮਿਆਂ ਅਤੇ ਦਿਹਾਤੀ ਕਾਮਿਆਂ ਲਈ ਸੀ. ਪੀ. ਆਈ. ’ਚ ਵੱਧ ਤੋਂ ਵੱਧ ਕਮੀ ਤ੍ਰਿਪੁਰਾ ’ਚ ਲੜੀਵਾਰ : 8 ਅੰਕ ਅਤੇ 5 ਅੰਕ ਦੀ ਰਹੀ। ਇਹ ਮੁੱਖ ਤੌਰ ’ਤੇ ਚੌਲ, ਬੱਕਰੀ ਮਾਸ, ਮੱਛੀ ਤਾਜ਼ੀ/ਸੁੱਕੀ ਦੀਆਂ ਕੀਮਤਾਂ ’ਚ ਗਿਰਾਵਟ ਦੇ ਕਾਰਣ ਹੈ।

ਇਹ ਵੀ ਦੇਖੋ: ਕੋਰੋਨਾ ਆਫ਼ਤ 'ਚ ਬੇਰੁਜ਼ਗਾਰ ਕਾਮਿਆਂ ਲਈ ਵੱਡਾ ਐਲਾਨ: ਸਰਕਾਰ ਦੇਵੇਗੀ 3 ਮਹੀਨਿਆਂ ਦੀ ਅੱਧੀ ਤਨਖ਼ਾਹ

ਬਿਆਨ ’ਚ ਕਿਹਾ ਗਿਆ ਹੈ ਕਿ ਜੁਲਾਈ 2020 ’ਚ ਖੇਤੀਬਾੜੀ ਕਾਮਿਆਂ ਅਤੇ ਗ੍ਰਾਮੀਣ ਮਜ਼ਦੂਰਾਂ ਲਈ ਅਖਿਲ ਭਾਰਤੀ ਖਪਤਕਾਰ ਮੁੱਲ ਸੂਚਕ ਅੰਕ (ਆਧਾਰ: 1986-87=100) ਲੜੀਵਾਰ : 3 ਅਤੇ 4 ਅੰਕ ਵਧ ਕੇ 1,021 ਅਤੇ 1,028 ਅੰਕ ’ਤੇ ਪਹੁੰਚ ਗਏ। ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਕਿਹਾ ਕਿ ਦੇਸ਼ ’ਚ ਕੋਵਿਡ-19 ਮਹਾਮਾਰੀ ਕਾਰਣ ਪੈਦਾ ਹਾਲਾਤ ਦੇ ਬਾਵਜੂਦ ਸਰਕਾਰ ਵਲੋਂ ਕੀਤੇ ਗਏ ਉਪਾਅ ਇਸ ਮਿਆਦ ਦੌਰਾਨ ਮੁਦਰਾ ਦਾ ਪਸਾਰੇ (ਮਹਿੰਗਾਈ) ਨੂੰ ਕੰਟਰੋਲ ਕਰਨ ’ਚ ਸਮਰੱਥ ਰਹੇ। ਕਿਰਤ ਬਿਊਰੋ ਦੇ ਮੈਨੇਜਿੰਗ ਡਾਇਰੈਕਟਰ ਡੀ. ਐੱਸ. ਨੇਗੀ ਨੇ ਕਿਹਾ ਕਿ ਸੂਚਕ ਅੰਕ ’ਚ ਵਾਧੇ ਨਾਲ ਗ੍ਰਾਮੀਣ ਇਲਾਕਿਆਂ ’ਚ ਅਸੰਗਠਿਤ ਖੇਤਰ ’ਚ ਕੰਮ ਕਰਨ ਵਾਲੇ ਲੱਖਾਂ ਮਜ਼ਦੂਰਾਂ ਦੀ ਤਨਖਾਹ ’ਤੇ ਹਾਂਪੱਖੀ ਪ੍ਰਭਾਵ ਪਵੇਗਾ।

ਇਹ ਵੀ ਦੇਖੋ: ਆਪਣੀ ਘਰਵਾਲੀ ਨੂੰ ਬਣਾਉਣਾ ਚਾਹੁੰਦੇ ਹੋ ਆਤਮ-ਨਿਰਭਰ, ਤਾਂ ਖੋਲ੍ਹੋ ਇਹ ਖਾਤਾ


author

Harinder Kaur

Content Editor

Related News